ਮਲਿਆਲਮ ਫਿਲਮ ਅਭਿਨੇਤਾ ਨਿਵਿਨ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ
Wednesday, Sep 04, 2024 - 12:57 AM (IST)

ਕੋਚੀ, (ਭਾਸ਼ਾ)- ਮਲਿਆਲਮ ਫਿਲਮ ਅਭਿਨੇਤਾ ਨਿਵਿਨ ਪੌਲੀ ਵਿਰੁੱਧ ਇਕ ਔਰਤ ਨਾਲ ਜਬਰ-ਜ਼ਨਾਹ ਦਾ ਮੰਗਲਵਾਰ ਕੇਰਲ ’ਚ ਮਾਮਲਾ ਦਰਜ ਕੀਤਾ ਗਿਆ| ਪੁਨਸ ਨੇ ਦੱਸਿਆ ਕਿ ਇਹ ਮਾਮਲਾ 40 ਸਾਲ ਦੀ ਇਕ ਔਰਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਔਰਤ ਨੇ ਦੋਸ਼ ਲਾਇਆ ਕਿ ਨਿਵਿਨ ਨੇ ਇਕ ਸਾਲ ਪਹਿਲਾਂ ਦੁਬਈ ’ਚ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਆਈ. ਪੀ. ਸੀ. ਦੀ ਧਾਰਾ 376 ਅਧੀਨ ਓਨੂਕਲ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਕੁਲ 6 ਮੁਲਜ਼ਮ ਹਨ।
ਨਿਵਿਨ ਉਨ੍ਹਾਂ ਬਹੁਤ ਸਾਰੇ ਅਦਾਕਾਰਾਂ ਤੇ ਨਿਰਦੇਸ਼ਕਾਂ ’ਚੋਂ ਇਕ ਹੈ ਜਿਨ੍ਹਾਂ ’ਤੇ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਮਹਿਲਾ ਅਦਾਕਾਰਾਂ ਪ੍ਰਤੀ ਸੈਕਸ ਸ਼ੋਸ਼ਣ ਜਾਂ ਦੁਰਵਿਵਹਾਰ ਦੇ ਦੋਸ਼ ਲੱਗੇ ਹਨ।