ਮਲਿਆਲਮ ਅਦਾਕਾਰਾ ਅਪਰਨਾ ਨਾਇਰ ਦੀ ਸ਼ੱਕੀ ਹਾਲਤ ’ਚ ਮੌਤ, ਫਾਹੇ ਨਾਲ ਲਟਕਦੀ ਮਿਲੀ ਲਾਸ਼

Saturday, Sep 02, 2023 - 11:04 AM (IST)

ਮਲਿਆਲਮ ਅਦਾਕਾਰਾ ਅਪਰਨਾ ਨਾਇਰ ਦੀ ਸ਼ੱਕੀ ਹਾਲਤ ’ਚ ਮੌਤ, ਫਾਹੇ ਨਾਲ ਲਟਕਦੀ ਮਿਲੀ ਲਾਸ਼

ਤਿਰੂਵਨੰਤਪੁਰਮ (ਭਾਸ਼ਾ)– ਮਲਿਆਲਮ ਅਦਾਕਾਰਾ ਅਪਰਨਾ ਨਾਇਰ ਆਪਣੇ ਘਰ ’ਚ ਫਾਹੇ ਨਾਲ ਲਟਕਦੀ ਮਿਲੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਕਈ ਫ਼ਿਲਮਾਂ ਤੇ ਸੀਰੀਅਲਾਂ ’ਚ ਕੰਮ ਕਰ ਚੁੱਕੀ 33 ਸਾਲਾ ਅਦਾਕਾਰਾ ਬੀਤੀ ਰਾਤ ਇਥੇ ਕਰਮਾਨਾ ਨੇੜੇ ਉਸ ਦੀ ਰਿਹਾਇਸ਼ ’ਚ ਆਪਣੇ ਕਮਰੇ ’ਚ ਲਟਕਦੀ ਮਿਲੀ।

ਇਹ ਖ਼ਬਰ ਵੀ ਪੜ੍ਹੋ : ਦੁੱਖਦਾਈ ਖ਼ਬਰ: ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਸਦੀਵੀ ਵਿਛੋੜਾ ਦੇ ਗਿਆ ਇਹ ਗੀਤਕਾਰ

ਪੁਲਸ ਨੇ ਦੱਸਿਆ ਕਿ ਅਰਪਨਾ ਆਪਣੇ ਪਤੀ ਤੇ 2 ਬੱਚਿਆਂ ਨਾਲ ਰਹਿੰਦੀ ਸੀ। ਘਟਨਾ ਵੀਰਵਾਰ ਸ਼ਾਮ ਲਗਭਗ ਸਾਢੇ 7 ਵਜੇ ਦੀ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਨਿੱਜੀ ਹਸਪਤਾਲ ਵਲੋਂ ਮਿਲੀ, ਜਿਥੇ ਉਸ ਨੂੰ ਲਿਜਾਇਆ ਗਿਆ ਸੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਹਸਪਤਾਲ ਨੇ ਘਟਨਾ ਦੀ ਸੂਚਨਾ ਿਦੱਤੀ ਤੇ ਇਸ ਮਾਮਲੇ ’ਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ ਤੇ ਪਰਿਵਾਰਕ ਕਾਰਨਾਂ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News