ਮਲਾਇਕਾ ਅਰੋੜਾ ਨੇ AP Dhillon ਦੇ ਕੰਸਰਟ ''ਚ ਮਚਾਇਆ ਧਮਾਲ, ਲਾਈਵ ਸ਼ੋਅ ਦੌਰਾਨ ਲਾਇਆ ਘੁੱਟ ਕੇ ਗਲੇ
Sunday, Dec 08, 2024 - 04:36 PM (IST)
ਐਂਟਰਟੇਨਮੈਂਟ ਡੈਸਕ - ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੋਵੇਂ ਅਧਿਕਾਰਤ ਤੌਰ ‘ਤੇ ਵੱਖ ਹੋ ਗਏ ਹਨ। 6 ਸਾਲ ਤੱਕ ਰਿਲੇਸ਼ਨਸ਼ਿਪ ‘ਚ ਰਹਿਣ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਹੈ। ਇਸੇ ਵਿਚਾਲੇ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਨ੍ਹੀਂ ਦਿਨੀਂ ਭਾਰਤ 'ਚ ਕਾਫੀ ਪੰਜਾਬੀ ਗਾਇਕ ਦੇ ਲਾਈਵ ਕੰਸਰਟ ਹੋ ਰਹੇ ਹਨ, ਜਿਸ ਦਾ ਆਨੰਦ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਲੈ ਰਹੇ ਹਨ। ਇਸੇ ਦੌਰਾਨ ਏਪੀ ਢਿੱਲੋਂ ਦਾ ਕੰਸਰਟ ਸੁਰਖੀਆਂ 'ਚ ਹੈ ਕਿਉਂਕਿ ਬੀਤੀ ਰਾਤ ਮਲਾਇਕਾ ਅਰੋੜਾ ਨੇ ਖੁਦ ਏਪੀ ਢਿੱਲੋਂ ਦੇ ਲਾਈਵ ਕੰਸਰਟ 'ਚ ਸ਼ਿਰਕਤ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਹੁਣ ਇਸ ਪ੍ਰਸਿੱਧ ਅਦਾਕਾਰਾ ਦੀ ਵਿਗੜੀ ਸਿਹਤ, ਤੁਰਨਾ ਵੀ ਹੋਇਆ ਔਖਾ
ਇਹ ਵੀਡੀਓ ਵੋਮਪਲਾ ਨਾਮ ਦੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਨਾ ਸਿਰਫ ਬਲੈਕ ਵਨ-ਪੀਸ ਪਹਿਨ ਕੇ ਕੰਸਰਟ ‘ਚ ਨਜ਼ਰ ਆ ਰਹੀ ਹੈ। ਜਿਵੇਂ ਹੀ ਮਲਾਇਕਾ ਸਟੇਜ ‘ਤੇ ਗਈ। ਏਪੀ ਢਿੱਲੋਂ ਗਲੇ 'ਚ ਹੱਥ ਪਾ ਕੇ ਗਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਵੀ ਏਪੀ ਢਿੱਲੋਂ ਸਟੇਜ ‘ਤੇ ਮਲਾਇਕਾ ਨੂੰ ਜੱਫੀ ਪਾ ਲੈਂਦੇ ਹਨ। ਇਸ ਦੇ ਨਾਲ ਹੀ ਏਪੀ ਢਿੱਲੋਂ ਅਦਾਕਾਰਾ ਨੂੰ ਆਪਣਾ ਬਚਪਨ ਦਾ ਕ੍ਰਸ਼ ਦੱਸਦੇ ਹਨ।
ਇਹ ਵੀ ਪੜ੍ਹੋ- ਮਰਹੂਮ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ, ਦੋਸਤ 'ਤੇ ਹੀ ਦਰਜ ਕਰਵਾ 'ਤੀ FIR
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕੁਮੈਂਟ ਕੀਤਾ ਅਤੇ ਲਿਖਿਆ- ''ਇਹ ਥੋੜਾ ਬੇਇੱਜ਼ਤੀ ਵਾਲਾ ਲੱਗਦਾ ਹੈ। ਜਦਕਿ ਦੂਜੇ ਨੇ ਕਿਹਾ- ਇਸ ਤਰ੍ਹਾਂ ਔਰਤ ਦੇ ਗਲੇ ‘ਚ ਹੱਥ ਪਾ ਕੇ ਗੀਤ ਗਾਉਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ।'' ਇਸ ਵੀਡੀਓ ਨੂੰ ਦੇਖਦੇ ਹੋਏ ਤੀਜੇ ਯੂਜ਼ਰ ਨੇ ਕੁਮੈਂਟ ਕੀਤਾ ਅਤੇ ਲਿਖਿਆ- ''ਜੇਕਰ ਅਰਜੁਨ ਕਪੂਰ ਇਸ ਨੂੰ ਦੇਖ ਲਵੇ ਤਾਂ ਉਹ ਇਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਨਗੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।