ਪ੍ਰਸਿੱਧ ਟੀ. ਵੀ. ਅਦਾਕਾਰਾ ਮਾਹੀ ਵਿਜ ਕੋਰੋਨਾ ਪਾਜ਼ੇਟਿਵ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

03/31/2023 9:54:14 AM

ਮੁੰਬਈ (ਭਾਸ਼ਾ) – ਇਕ ਵਾਰ ਫਿਰ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ। 3 ਸਾਲਾਂ ਬਾਅਦ ਵੀ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਫ਼ਿਲਮੀ ਸਿਤਾਰੇ ਮੁੜ ਕੋਰੋਨਾ ਦੀ ਲਪੇਟ 'ਚ ਆਉਣੇ ਸ਼ੁਰੂ ਹੋ ਗਏ ਹਨ। ਕੁਝ ਦਿਨਾਂ ਤੋਂ ਦਿੱਲੀ ਅਤੇ ਮਹਾਰਾਸ਼ਟਰ ਸਣੇ ਦੇਸ਼ ਦੇ ਕਈ ਹਿੱਸਿਆਂ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਮਸ਼ਹੂਰ ਟੀ. ਵੀ. ਅਦਾਕਾਰਾ ਮਾਹੀ ਵਿਜ (40) ਨੇ ਵੀਰਵਾਰ ਨੂੰ ਖ਼ੁਦ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕਰ ਕੇ ਕਿਹਾ ਕਿ 4 ਦਿਨ ਪਹਿਲਾਂ ਬੁਖਾਰ ਤੋਂ ਬਾਅਦ ਕਰਵਾਈ ਗਈ ਜਾਂਚ ’ਚ ਮੇਰੇ ਕੋਰੋਨਾ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਸੀ।

ਮਾਹੀ ਵਿਜ ਨੇ ਕਿਹਾ, ''ਕਈ ਲੋਕਾਂ ਨੇ ਮੈਨੂੰ ਜਾਂਚ ਨਾ ਕਰਵਾਉਣ ਦਾ ਸੁਝਾਅ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਫਲੂ ਹੈ। ਮੈਂ ਸਿਰਫ਼ ਸੁਰੱਖਿਆ ਚਾਹੁੰਦੀ ਸੀ ਕਿਉਂਕਿ ਮੇਰੇ ਘਰ 'ਚ ਇਕ ਬੱਚਾ ਵੀ ਹੈ। ਇਸ ਲਈ ਮੈਂ ਜਾਂਚ ਕਰਵਾਈ।'' ਮਾਹੀ ਵਿਜ ਨੇ ਟੀ. ਵੀ. ਕਲਾਕਾਰ ਜੈ ਭਾਨੂਸ਼ਾਲੀ ਨਾਲ ਵਿਆਹ ਕਰਵਾਇਆ ਹੈ।

PunjabKesari

ਦੱਸਣਯੋਗ ਹੈ ਕਿ ਬੀਤੇ ਦਿਨੀਂ ਖ਼ਬਰ ਆਈ ਸੀ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਮਸ਼ਹੂਰ ਕੰਟੈਂਟ ਕ੍ਰਿਏਟਰ ਵਿਰਲ ਭਿਯਾਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾ ਕੀਤੀ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News