ਮਸ਼ਹੂਰ ਬਾਲੀਵੁੱਡ ਅਦਾਕਾਰ ’ਤੇ ਲੱਗਾ ਥੱਪੜ ਮਾਰਨ ਤੇ ਗਾਲ੍ਹਾਂ ਕੱਢਣ ਦਾ ਦੋਸ਼, FIR ਦਰਜ

Sunday, Jan 17, 2021 - 01:31 PM (IST)

ਮਸ਼ਹੂਰ ਬਾਲੀਵੁੱਡ ਅਦਾਕਾਰ ’ਤੇ ਲੱਗਾ ਥੱਪੜ ਮਾਰਨ ਤੇ ਗਾਲ੍ਹਾਂ ਕੱਢਣ ਦਾ ਦੋਸ਼, FIR ਦਰਜ

ਮੁੰਬਈ (ਬਿਊਰੋ)– ਬਾਲੀਵੁੱਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਦਾਕਾਰ ਮਹੇਸ਼ ਮਾਂਜਰੇਕਰ ’ਤੇ ਪੁਣੇ ਦੇ ਇਕ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮਹੇਸ਼ ਮਾਂਜਰੇਕਰ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਸ਼ਖਸ ਨੂੰ ਥੱਪੜ ਮਾਰਿਆ ਹੈ ਤੇ ਗਾਲ੍ਹਾਂ ਵੀ ਕੱਢੀਆਂ ਹਨ।

ਘਟਨਾ 15 ਜਨਵਰੀ ਦੇ ਦਿਨ ਦੀ ਦੱਸੀ ਜਾ ਰਹੀ ਹੈ, ਜਦੋਂ ਇਕ ਕਾਰ ਐਕਸੀਡੈਂਟ ਤੋਂ ਬਾਅਦ ਮਹੇਸ਼ ਮਾਂਜਰੇਕਰ ਵਲੋਂ ਕਥਿਤ ਤੌਰ ’ਤੇ ਇਕ ਵਿਅਕਤ ਨੂੰ ਥੱਪੜ ਮਾਰ ਦਿੱਤਾ ਗਿਆ। ਪੁਣੇ ਦੇ ਯਾਵਤ ਪੁਲਸ ਸਟੇਸ਼ਨ ’ਚ ਮਹੇਸ਼ ਮਾਂਜਰੇਕਰ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਅਦਾਕਾਰ ਮਹੇਸ਼ ਮਾਂਜਰੇਕਰ ਇਕ ਮਲਟੀ ਟੈਲੇਂਟਿਡ ਕਲਾਕਾਰ ਹਨ। ਉਨ੍ਹਾਂ ਨੂੰ ਬਾਲੀਵੁੱਡ ’ਚ ਬਿਹਤਰੀਨ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਅਦਾਕਾਰੀ, ਡਾਇਰੈਕਸ਼ਨ, ਰਾਈਟਿੰਗ ਤੋਂ ਲੈ ਕੇ ਪ੍ਰੋਡਕਸ਼ਨ ਤਕ ’ਚ ਕੰਮ ਕੀਤਾ ਹੈ। ਮਹੇਸ਼ ਆਪਣੀਆਂ ਫ਼ਿਲਮਾਂ ’ਚ ਨੈਗੇਟਿਵ ਰੋਲ ਲਈ ਜਾਣੇ ਜਾਂਦੇ ਹਨ।

ਸਲਮਾਨ ਖ਼ਾਨ ਨਾਲ ਵੀ ਮਹੇਸ਼ ਮਾਂਜਰੇਕਰ ਕਈ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ। ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਵੀ ਸਲਮਾਨ ਖ਼ਾਨ ਨਾਲ ਫ਼ਿਲਮ ‘ਦਬੰਗ 3’ ਰਾਹੀਂ ਆਪਣਾ ਬਾਲੀਵੁੱਡ ਡੈਬਿਊ ਕਰ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News