‘ਐਨੀਮਲ’ ਦੇ ਈਵੈਂਟ ’ਚ ਅਨਿਲ ਕਪੂਰ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋਏ ਮਹੇਸ਼ ਬਾਬੂ, ਅਦਾਕਾਰ ਨੇ ਸਟੇਜ ’ਤੇ ਹੀ ਜੋੜੇ ਹੱਥ

Tuesday, Nov 28, 2023 - 04:05 PM (IST)

‘ਐਨੀਮਲ’ ਦੇ ਈਵੈਂਟ ’ਚ ਅਨਿਲ ਕਪੂਰ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋਏ ਮਹੇਸ਼ ਬਾਬੂ, ਅਦਾਕਾਰ ਨੇ ਸਟੇਜ ’ਤੇ ਹੀ ਜੋੜੇ ਹੱਥ

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਸਟਾਰਰ ਫ਼ਿਲਮ ‘ਐਨੀਮਲ’ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕਾਫੀ ਚਰਚਾ ਹੈ। ਫ਼ਿਲਮ ਪੂਰੇ ਭਾਰਤ ’ਚ ਰਿਲੀਜ਼ ਹੋ ਰਹੀ ਹੈ, ਜਿਸ ਕਾਰਨ ਦੇਸ਼ ਭਰ ’ਚ ਇਸ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ‘ਐਨੀਮਲ’ ਦਾ ਪ੍ਰੀ-ਰਿਲੀਜ਼ ਈਵੈਂਟ ਹੈਦਰਾਬਾਦ ’ਚ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ ਤੇ ਰਸ਼ਮਿਕਾ ਮੰਦਾਨਾ ਦੇ ਨਾਲ ਫ਼ਿਲਮ ਦੀ ਪੂਰੀ ਟੀਮ ਨਜ਼ਰ ਆਈ। ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਨੇ ਵੀ ਇਸ ਇਵੈਂਟ ’ਚ ਸ਼ਿਰਕਤ ਕੀਤੀ। ਇਸ ਦੌਰਾਨ ਅਨਿਲ ਕਪੂਰ ਨੇ ਕੁਝ ਅਜਿਹਾ ਕੀਤਾ ਕਿ ਮਹੇਸ਼ ਬਾਬੂ ਨੂੰ ਸ਼ਰਮਿੰਦਾ ਮਹਿਸੂਸ ਹੋਇਆ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਆਏ ਸੀ ਸ਼ੂਟਰ, ਪੁਲਸ ਨੇ ਮੁਕਾਬਲੇ ਮਗਰੋਂ ਕੀਤਾ ਗ੍ਰਿਫ਼ਤਾਰ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਅਨਿਲ ਕਪੂਰ ਤੇ ਬੌਬੀ ਦਿਓਲ ਇਵੈਂਟ ਦੌਰਾਨ ਸਟੇਜ ’ਤੇ ਨਜ਼ਰ ਆ ਰਹੇ ਹਨ, ਜਿਸ ਦੌਰਾਨ ਅਨਿਲ ਕਪੂਰ ਮਹੇਸ਼ ਬਾਬੂ ਨੂੰ ਵੀ ਸਟੇਜ ’ਤੇ ਬੁਲਾਉਂਦੇ ਹਨ। ਜਦੋਂ ਮਹੇਸ਼ ਬਾਬੂ ਆਉਣ ਤੋਂ ਝਿਜਕਦੇ ਹਨ ਤਾਂ ਅਨਿਲ ਕਹਿੰਦੇ ਹਨ, ‘‘ਇਹ ਮੇਰਾ ਹੁਕਮ ਹੈ, ਤੁਸੀਂ ਆ ਜਾਓ।’’ ਅਨਿਲ ਕਪੂਰ ਦੇ ਇਹ ਕਹਿਣ ’ਤੇ ਮਹੇਸ਼ ਬਾਬੂ ਸਟੇਜ ’ਤੇ ਪਹੁੰਚ ਜਾਂਦੇ ਹਨ। ਅਨਿਲ ਮਹੇਸ਼ ਬਾਬੂ ਦਾ ਸਟੇਜ ’ਤੇ ਆਉਣ ’ਤੇ ਹੱਥ ਮਿਲਾਉਂਦਿਆਂ ਸਵਾਗਤ ਕਰਦੇ ਹਨ। ਇਸ ਤੋਂ ਬਾਅਦ ਅਨਿਲ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਮਹੇਸ਼ ਬਾਬੂ ਨੂੰ ਵੀ ਡਾਂਸ ਕਰਨ ਲਈ ਕਹਿੰਦੇ ਹਨ ਪਰ ਮਹੇਸ਼ ਬਾਬੂ ਬਹੁਤ ਸ਼ਰਮਿੰਦਾ ਮਹਿਸੂਸ ਕਰਦੇ ਹਨ। ਉਹ ਇਧਰ-ਉਧਰ ਦੇਖਣਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਅਨਿਲ ਕਪੂਰ ਨੂੰ ਜੱਫੀ ਪਾ ਕੇ ਸਟੇਜ ਤੋਂ ਚਲੇ ਜਾਂਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਐਨੀਮਲ’ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਦੇ ਨਾਲ ਅਨਿਲ ਕਪੂਰ, ਬੌਬੀ ਦਿਓਲ ਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 5 ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਕੰਨੜਾ ਤੇ ਮਲਿਆਲਮ ’ਚ ਇਕੋ ਦਿਨ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News