ਮਾਧੁਰੀ ਦੀਕਸ਼ਿਤ ਨੇ ਆਲੀਆ ਭੱਟ ਦੇ ਹੋਣ ਵਾਲੇ ਬੱਚੇ ਲਈ ਭੇਜਿਆ ਤੋਹਫ਼ਾ, ਨੀਤੂ ਕਪੂਰ ਨੇ ਕਿਹਾ- ‘ਬੇਹੱਦ ਖ਼ਾਸ’
Friday, Oct 07, 2022 - 05:09 PM (IST)
ਮੁੰਬਈ- ਬਾਲੀਵੁੱਡ ਦੀ ਕਿਊਟ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਹ ਜੋੜਾ ਆਪਣੀ ਜ਼ਿੰਦਗੀ ਦੇ ਇਸ ਨਵੇਂ ਪੜਾਅ ’ਚ ਦਾਖਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਜਿਹੇ ’ਚ ਕਪੂਰ ਪਰਿਵਾਰ ਛੋਟੇ ਬੱਚੇ ਦਾ ਸਵਾਗਤ ਕਰਨ ਲਈ ਕਾਫ਼ੀ ਉਤਸ਼ਾਹਿਤ ਹੈ। ਪਰਿਵਾਰ ਵਾਲੇ ਬੱਚੇ ਦੇ ਆਉਣ ਦੀ ਤਿਆਰੀ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ।
ਇਹ ਵੀ ਪੜ੍ਹੋ : ਜਾਣੋ ਬਿੱਗ ਬੌਸ 16 ਦੇ ਮੁਕਾਬਲੇਬਾਜ਼ 3.2 ਫੁੱਟ ਦੇ ਅਬਦੁ ਰੋਜ਼ਿਕ ਬਾਰੇ, ਦੁਬਈ ਦਾ ਮਿਲਿਆ ਹੈ ਗੋਲਡਨ ਵੀਜ਼ਾ
ਇਸ ਦੇ ਨਾਲ ਦੱਸ ਦੇਈਏ ਕਿ ਨੀਤੂ ਕਪੂਰ ਮਸ਼ਹੂਰ ਡਾਂਸ ਸ਼ੋਅ ‘ਝਲਕ ਦਿਖ ਲਜਾ 10’ ਨੂੰ ’ਚ ਮਹਿਮਾਨ ਵਜੋਂ ਪਹੁੰਚੀ।ਜਿਸ ’ਚ ਮਾਧੁਰੀ ਦੀਕਸ਼ਿਤ ਸ਼ੋਅ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇਕ ਖ਼ਾਸ ਪ੍ਰੋਮੋ ’ਚ ਮਾਧੁਰੀ ਨੇ ਨੀਤੂ ਕਪੂਰ ਦੀ ਗਰਭਵਤੀ ਨੂੰਹ ਆਲੀਆ ਭੱਟ ਲਈ ਖ਼ਾਸ ਤੋਹਫ਼ਾ ਦਿੱਤਾ ਹੈ। ਜਿਸ ਨੂੰ ਪਾ ਕੇ ਨੀਤੂ ਕਪੂਰ ਵੀ ਕਾਫ਼ੀ ਖੁਸ਼ ਲੱਗ ਰਹੀ ਹੈ।
ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ
ਮਾਧੁਰੀ ਦੀਕਸ਼ਿਤ ਨੇ ਨੀਤੂ ਕਪੂਰ ਨੂੰ ਤੋਹਫ਼ੇ ਵਜੋਂ ਲੱਡੂ ਬਾਲ ਗੋਪਾਲ ਦਿੱਤਾ ਗਿਆ। ਇਹ ਤੋਹਫ਼ਾ ਮਿਲਣ ਤੋਂ ਬਾਅਦ ਨੀਤੂ ਨੇ ਅਦਾਕਾਰਾ ਨੂੰ ਗਲੇ ਲਗਾਇਆ ਅਤੇ ਕਿਹਾ ਕਿ ਇਹ ਤੋਹਫ਼ਾ ਉਸ ਲਈ ਬਹੁਤ ਖ਼ਾਸ ਹੈ।
ਦੱਸ ਦੇਈਏ ਹਾਲ ਹੀ ’ਚ ਆਲੀਆ ਭੱਟ ਦਾ ਬੇਬੀ ਸ਼ਾਵਰ ਹੋਇਆ ਸੀ। ਇਸ ’ਚ ਕਪੂਰ ਪਰਿਵਾਰ, ਭੱਟ ਪਰਿਵਾਰ ਅਤੇ ਆਲੀਆ-ਰਣਬੀਰ ਦੇ ਦੋਸਤਾਂ ਨੇ ਸ਼ਿਰਕਤ ਕੀਤੀ। ਆਲੀਆ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਪਣੇ ਬੇਬੀ ਸ਼ਾਵਰ ਫ਼ੰਕਸ਼ਨ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਸਨ।ਇਨ੍ਹਾਂ ਤਸਵੀਰਾਂ ’ਚ ਆਲੀਆ ਦੇ ਚਿਹਰੇ ’ਤੇ ਪ੍ਰੈਗਨੈਂਸੀ ਗਲੋਅ ਸਾਫ਼ ਨਜ਼ਰ ਆ ਰਿਹਾ ਹੈ।