ਮਾਧੁਰੀ ਦੀਕਸ਼ਿਤ ਦੇ ਪੁੱਤਰ ਅਰਿਨ ਨੇ ਪਹਿਲੀ ਵਾਰ ਬਣਾਇਆ ਖਾਣਾ, ਪਿਤਾ ਨੇ ਵੀਡੀਓ ਕੀਤੀ ਸਾਂਝੀ

Wednesday, Jun 16, 2021 - 11:36 AM (IST)

ਮਾਧੁਰੀ ਦੀਕਸ਼ਿਤ ਦੇ ਪੁੱਤਰ ਅਰਿਨ ਨੇ ਪਹਿਲੀ ਵਾਰ ਬਣਾਇਆ ਖਾਣਾ, ਪਿਤਾ ਨੇ ਵੀਡੀਓ ਕੀਤੀ ਸਾਂਝੀ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਮਾਧੁਰੀ ਦਾ ਪੁੱਤਰ ਪੋਹਾ ਬਣਾ ਕੇ ਆਪਣੀ ਮੰਮੀ ਅਤੇ ਪਾਪਾ ਨੂੰ ਟੇਸਟ ਕਰਵਾਉਂਦਾ ਨਜ਼ਰ ਆ ਰਿਹਾ ਹੈ। ਅਦਾਕਾਰਾ ਦੇ ਪੁੱਤਰ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਨੂੰ ਪੋਹਾ ਟੇਸਟ ਕਰਵਾਏ ਇਸ ਲਈ ਉਹ ਦੋਹਾਂ ਦੇ ਆਲੇ-ਦੁਆਲੇ ਚਮਚ ਘੁਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।


ਪਰ ਅਖੀਰ ‘ਚ ਉਹ ਆਪਣੇ ਪਿਤਾ ਨੂੰ ਪੋਹਾ ਟੇਸਟ ਕਰਵਾਉਂਦਾ ਹੈ। ਜਿਸ ‘ਤੇ ਮਾਧੁਰੀ ਦੀਕਸ਼ਿਤ ਹੱਸਦੀ ਨਜ਼ਰ ਆ ਰਹੀ ਹੈ। ਮਾਧੁਰੀ ਦੇ ਪਤੀ ਵੱਲੋ ਸਾਂਝੀ ਕੀਤੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਮਾਧੁਰੀ ਦੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ।

PunjabKesari
ਮਾਧੁਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਏਨੀਂ ਦਿਨੀਂ ਰਿਐਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ‘ਖਲਨਾਇਕ’, ‘ਕੋਇਲਾ’ ‘ਦਿਲ’ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।


author

Aarti dhillon

Content Editor

Related News