53 ਸਾਲਾਂ ਦੀ ਮਾਧੁਰੀ ਨੇ ਸ਼ਾਰਟ ਡਰੈੱਸ ’ਚ ਸ਼ੇਅਰ ਕੀਤੀ ਤਸਵੀਰ, ਪ੍ਰਸ਼ੰਸਕ ਬੋਲੇ-‘ਅੱਜ ਵੀ ਹੈ ਸਾਰਾ, ਆਲੀਆ ਤੋਂ ਬਿਹਤਰ’

Wednesday, Dec 23, 2020 - 11:54 AM (IST)

53 ਸਾਲਾਂ ਦੀ ਮਾਧੁਰੀ ਨੇ ਸ਼ਾਰਟ ਡਰੈੱਸ ’ਚ ਸ਼ੇਅਰ ਕੀਤੀ ਤਸਵੀਰ, ਪ੍ਰਸ਼ੰਸਕ ਬੋਲੇ-‘ਅੱਜ ਵੀ ਹੈ ਸਾਰਾ, ਆਲੀਆ ਤੋਂ ਬਿਹਤਰ’

ਮੁੰਬਈ: ਹਿੰਦੀ ਦੀ ਕਹਾਵਤ ਹੈ ‘ਦਿਲ ਜਵਾਨ ਹੋਵੇ ਤਾਂ ਉਮਰਾਂ ’ਚ ਕੀ ਰੱਖਿਆ’ ਇਹ ਅਦਾਕਾਰਾ ਮਾਧੁਰੀ ਦੀਕਸ਼ਿਤ ’ਤੇ ਸਹੀ ਬੈਠਦੀ ਹੈ। ਇਸ ਗੱਲ ਦਾ ਸਬੂਤ ਉਨ੍ਹਾਂ ਦੀ ਹਾਲ ਹੀ ’ਚ ਸ਼ੇਅਰ ਕੀਤੀ ਤਸਵੀਰ ਵੀ ਹੈ। ਮਾਧੁਰੀ ਦੀਕਸ਼ਿਤ ਇੰਡਸਟਰੀ ਦੀ ਅਜਿਹੀ ਹਸੀਨਾ ਹੈ ਜੋ ਹਰ ਲੰਘਦੇ ਸਾਲ ਦੇ ਨਾਲ ਆਪਣੇ ਸਟਾਈਲ ’ਚ ਨਵਾਂ ਤੜਕਾ ਲਗਾਉਂਦੀ ਹੈ। 53 ਸਾਲ ਦੀ ਮਾਧੁਰੀ ਦੀਕਸ਼ਿਤ ਦੇ ਚਿਹਰੇ ਦੀ ਰੰਗਤ ਦੇਖ ਕੇ ਕੋਈ ਜਵਾਨ ਵੀ ਸ਼ਰਮਾ ਜਾਵੇ। ਮਾਧੁਰੀ ਹਮੇਸ਼ਾ ਤੋਂ ਇੰਟੈਂਸ ਰੋਲਸ ਲਈ ਜਾਣੀ ਜਾਂਦੀ ਰਹੀ ਹੈ। 

PunjabKesari
ਉਹ ਆਪਣੀ ਡਰੈਸਿੰਗ ਸੈਨਸ ਨਾਲ ਵੱਡਿਆਂ-ਵੱਡਿਆਂ ਨੂੰ ਮਾਤ ਦਿੰਦੀ ਹੈ। ਸਾਹਮਣੇ ਆਈ ਤਸਵੀਰ ’ਚ ਮਾਧੁਰੀ ਦੀ ਲੁੱਕ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਹਨ। ਤਸਵੀਰ ’ਚ ਮਾਧੁਰੀ ਰੈੱਡ ਕਲਰ ਦੀ ਸ਼ਾਰਟ ਡਰੈੱਸ ’ਚ ਬੇਹੱਦ ਬੋਲਡ ਦਿੱਸ ਰਹੀ ਹੈ। ਮਾਧੁਰੀ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅੱਪ ਅਤੇ ਸਟਡਸ ਨਾਲ ਕੰਪਲੀਟ ਕੀਤਾ ਹੈ। ਇਸ ਤਸਵੀਰ ਦੇ ਨਾਲ ਮਾਧੁਰੀ ਨੇ ਕੈਪਸ਼ਨ ’ਚ ਲਿਖਿਆ ਕਿ ‘ਸਕਿਨ ’ਤੇ ਧੁੱਪ ਅਤੇ ਵਾਲਾਂ ’ਚ ਹਵਾ...ਜੀਵਨ ਦੀ ਸਰਲ ਖੁਸ਼ੀਆਂ’।

PunjabKesari
ਪ੍ਰਸ਼ੰਸਕ ਮਾਧੁਰੀ ਦੀ ਇਸ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਉਹ ਲਗਾਤਾਰ ਉਨ੍ਹਾਂ ਦੀ ਤਸਵੀਰ ’ਤੇ ਕੁਮੈਂਟ ਕਰ ਰਹੇ ਹਨ। ਇਕ ਯੂਜਰ ਨੇ ਕੁਮੈਂਟ ਕਰਕੇ ਲਿਖਿਆ ਉਹ ਅੱਜ ਵੀ ਸਾਰਾ, ਆਲੀਆ ਅਤੇ ਦੀਪਿਕਾ ਤੋਂ ਬਿਹਤਰ ਹੈ। ਇਕ ਹੋਰ ਯੂਜਰ ਨੇ ਲਿਖਿਆ ਕਿ 20 ਸਾਲ ਦੀ ਲੱਗ ਰਹੀ ਹੋ। 

PunjabKesari
ਕੰਮ ਦੀ ਗੱਲ ਕਰੀਏ ਤਾਂ ਮਾਧੁਰੀ ਦੀਕਸ਼ਿਤ ਆਖਿਰੀ ਵਾਰ ਅਭਿਸ਼ੇਕ ਵਰਮਾ ਦੀ ਫ਼ਿਲਮ ‘ਕਲੰਕ’ ’ਚ ਨਜ਼ਰ ਆਈ ਸੀ। ਫ਼ਿਲਮ ’ਚ ਉਨ੍ਹਾਂ ਦੇ ਨਾਲ ਆਲੀਆ ਭੱਟ, ਵਰੁਣ ਧਵਨ, ਸੋਨਾਕਸ਼ੀ ਸਿਨਹਾ, ਆਦਿੱਤਿਆ ਰਾਏ ਕਪੂਰ ਅਤੇ ਸੰਜੇ ਦੱਤ ਸਨ। ਅਪਕਮਿੰਗ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਖ਼ਬਰਾਂ ਹਨ ਕਿ ਮਾਧੁਰੀ ਜਲਦ ਹੀ ਵੈੱਬ ਸੀਰੀਜ਼ ‘ਹੀਰੋਇਨ’ ਦੇ ਰਾਹੀਂ ਓ.ਟੀ.ਟੀ.’ਚ ਡੈਬਿਊ ਕਰਨ ਜਾ ਰਹੀ ਹੈ। 


author

Aarti dhillon

Content Editor

Related News