‘ਤੂ ਝੂਠੀ ਮੈਂ ਮੱਕਾਰ’ ਦੇ ਕਾਸਟ ਤੇ ਕਰਿਊ ਲਈ ਲਵ ਰੰਜਨ ਨੇ ਬਣਾਇਆ 16 ਕਿੱਲੋ ਪਨੀਰ!

Saturday, Jan 28, 2023 - 11:20 AM (IST)

‘ਤੂ ਝੂਠੀ ਮੈਂ ਮੱਕਾਰ’ ਦੇ ਕਾਸਟ ਤੇ ਕਰਿਊ ਲਈ ਲਵ ਰੰਜਨ ਨੇ ਬਣਾਇਆ 16 ਕਿੱਲੋ ਪਨੀਰ!

ਮੁੰਬਈ (ਬਿਊਰੋ)– ਲਵ ਰੰਜਨ ਵੈਸਟ ਫ਼ਿਲਮ ਨਿਰਦੇਸ਼ਕਾਂ ’ਚ ਸ਼ੁਮਾਰ ਹਨ ਪਰ ਹਰ ਕੋਈ ਇਸ ਗੱਲ ਤੋਂ ਅਣਜਾਣ ਹੈ ਕਿ ਉਹ ਇਕ ਬਿਹਤਰੀਨ ਕੁੱਕ ਵੀ ਹੈ। ਇਸ ਸ਼ੌਂਕ ਕਾਰਨ ਉਸ ਦੀ ਟੀਮ ਨੂੰ ਉਨ੍ਹਾਂ ਦੇ ਹੱਥਾਂ ਦਾ ਸੁਆਦ ਚੱਖਣ ਦਾ ਮੌਕਾ ਮਿਲਿਆ।

ਲਵ ਰੰਜਨ ਨੇ ਫ਼ਿਲਮ ਦੀ ਸ਼ੂਟਿੰਗ ਦੇ ਆਖਰੀ ਦਿਨ ਪੂਰੀ ਕਾਸਟ ਤੇ ਕਰਿਊ ਲਈ ਖਾਣਾ ਬਣਾਉਣ ਦਾ ਫ਼ੈਸਲਾ ਕੀਤਾ ਕਿਉਂਕਿ ਇਹ ਇਕ ਅਚਾਨਕ ਬਣਾਈ ਯੋਜਨਾ ਸੀ ਤੇ ਟੀਮ ਰਾਤ ਦੀ ਸ਼ਿਫਟ ’ਚ ਕੰਮ ਕਰ ਰਹੀ ਸੀ, ਅੱਧੀ ਰਾਤ ਨੂੰ ਕਰਿਆਨੇ ਦਾ ਪ੍ਰਬੰਧ ਕਰਨਾ ਮੁਸ਼ਕਿਲ ਸੀ, ਇਸ ਲਈ ਅੱਧੀ ਰਾਤ ਨੂੰ ਗਰੋਸਰੀ ਦਾ ਪ੍ਰਬੰਧ ਮੁਸ਼ਕਿਲ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਫ਼ੈਨ ਜੰਮੂ-ਕਸ਼ਮੀਰ ਤੋਂ ਪੈਦਲ ਅਤੇ ਲਿਫ਼ਟ ਲੈ ਪੁੱਜਾ ਯਾਦਗਾਰ ’ਤੇ

ਹਾਲਾਂਕਿ ਫਿਰ ਲਵ ਦੀ ਪੂਰੀ ਟੀਮ ਨੇ ਆਪਣੇ-ਆਪਣੇ ਘਰਾਂ ’ਚ ਗਰੋਸਰੀ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ। ਟੀਮ ਦੀ ਇਸ ਕੋਸ਼ਿਸ਼ ਨੇ ਲਵ ਨੂੰ ਵੀ ਹੈਰਾਨ ਕਰ ਦਿੱਤਾ। ਫਾਈਨਲੀ ਟੀਮ 16 ਕਿੱਲੋ ਪਨੀਰ ਦਾ ਪ੍ਰਬੰਧ ਕਰਨ ’ਚ ਕਾਮਯਾਬ ਰਹੀ।

ਇਨ੍ਹਾਂ ਪੂਰੀਆਂ ਕੋਸ਼ਿਸ਼ਾਂ ਤੋਂ ਬਾਅਦ ਲਵ ਨੇ ਖਾਣਾ ਬਣਾਉਣਾ ਸ਼ੁਰੂ ਕੀਤਾ ਤੇ ਪੂਰੀ ਟੀਮ ਨੂੰ ਚੰਗੀ ਤਰ੍ਹਾਂ ਟਰੀਟ ਕੀਤਾ। ਸੈੱਟ ਤੋਂ ਇਕ ਸਰੋਤ ਦੱਸਦਾ ਹੈ, ‘‘ਲਵ ਸਰ ਨੂੰ ਖਾਣਾ ਪਕਾਉਣਾ ਪਸੰਦ ਹੈ ਤੇ ਜਦੋਂ ਉਨ੍ਹਾਂ ਨੇ ਕਰਿਊ ਲਈ ਖਾਣਾ ਪਕਾਇਆ ਤਾਂ ਇਹ ਉਨ੍ਹਾਂ ਵਲੋਂ ਦਿਲ ਨੂੰ ਛੂਹ ਲੈਣ ਵਾਲਾ ਜੈਸਚਰ ਸੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News