ਨੈਸ਼ਨਲ ਟੀਵੀ ''ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ ਬੇਵੱਸ ਹੋਈ ਮਾਂ
Monday, Oct 26, 2026 - 03:46 PM (IST)
ਐਂਟਰਟੇਨਮੈਂਟ ਡੈਸਕ- 'ਬਿਗ ਬੌਸ 20' ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ। ਹਾਲ ਹੀ ਵਿੱਚ ਪ੍ਰਸਾਰਿਤ ਹੋਏ 'ਵੀਕੈਂਡ ਕਾ ਵਾਰ' ਐਪੀਸੋਡ ਵਿੱਚ ਗੇਮਿੰਗ ਕ੍ਰਿਏਟਰ ਕਾਸ਼ਵੀ ਹੀਰਾਨੰਦਾਨੀ ਨੇ ਸ਼ੋਅ ਦੇ ਸੈੱਟ 'ਤੇ ਪਹੁੰਚ ਕੇ ਆਪਣੇ ਬੁਆਏਫ੍ਰੈਂਡ ਸਕਾਊਟਓਪੀ (ਤਨਮੇ ਸਿੰਘ) ਦੀ ਕਲਾਸ ਲਗਾਈ। ਇਸ ਦੌਰਾਨ ਕਾਸ਼ਵੀ ਨੇ ਘਰ ਦੀ ਦੂਜੀ ਕੰਟੈਸਟੈਂਟ ਲਵ ਕੌਰ ਗਿੱਲ ਨਾਲ ਸਕਾਊਟ ਦੀ ਵੱਧ ਰਹੀ ਨੇੜਤਾ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਸਕਾਊਟ ਨੂੰ ਲਵ ਤੋਂ ਦੂਰੀ ਬਣਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ, ਕਾਸ਼ਵੀ ਨੇ ਦੋਸ਼ ਲਾਇਆ ਕਿ ਲਵ ਗਿੱਲ ਘਰ ਦੇ ਅੰਦਰ ਸਕਾਊਟ ਨੂੰ ਮੈਨੀਪੁਲੇਟ ਕਰ ਰਹੀ ਹੈ।
ਇਹ ਵੀ ਪੜ੍ਹੋ: CM ਵਿਜੇ ਮਗਰੋਂ ਸਿਆਸੀ ਮੈਦਾਨ 'ਚ ਉਤਰੇਗਾ ਇਕ ਹੋਰ ਦਿੱਗਜ ਅਦਾਕਾਰ ! ਛਿੜੀ ਨਵੀਂ ਚਰਚਾ
ਉਥੇ ਹੀ ਹੁਣ ਕਾਸ਼ਵੀ ਹਿਰਾਨੰਦਾਨੀ ਵੱਲੋਂ ਲਵ 'ਤੇ ਲਾਏ ਗਏ ਦੋਸ਼ਾਂ ਅਤੇ ਉਸ ਦੇ ਚਰਿੱਤਰ 'ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਹੁਣ ਲਵ ਦੀ ਟੀਮ ਅਤੇ ਪਰਿਵਾਰ ਨੇ ਇੱਕ ਲੰਮਾ-ਚੌੜਾ ਅਧਿਕਾਰਤ ਬਿਆਨ ਜਾਰੀ ਕਰਕੇ ਆਪਣਾ ਗੁੱਸਾ ਅਤੇ ਦੁੱਖ ਪ੍ਰਗਟਾਇਆ ਹੈ। ਲਵ ਗਿੱਲ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦਿਆਂ ਲਿਖਿਆ ਕਿ ਨੈਸ਼ਨਲ ਟੀਵੀ 'ਤੇ ਲਵ ਦੀ ਸ਼ਖ਼ਸੀਅਤ ਨੂੰ ਜਿਸ ਤਰ੍ਹਾਂ ਠੇਸ ਪਹੁੰਚਾਈ ਗਈ ਹੈ, ਉਸ ਨਾਲ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਭਾਵੁਕ ਅਤੇ ਬੇਬੱਸ ਹੋ ਗਿਆ ਹੈ।
ਇਹ ਵੀ ਪੜ੍ਹੋ: 'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

ਟੀਮ ਨੇ ਲਿਖਿਆ, "ਜ਼ਰਾ ਸੋਚੋ, ਇੱਕ ਮਾਂ ਆਪਣੇ ਘਰ ਬੈਠੀ ਬੇਬੱਸ ਹੋ ਕੇ ਪੂਰੀ ਦੁਨੀਆ ਨੂੰ ਆਪਣੀ ਹੀ ਧੀ ਦੇ ਖ਼ਿਲਾਫ਼ ਹੁੰਦੇ ਦੇਖ ਰਹੀ ਹੈ। ਉਸ ਧੀ ਲਈ ਇਹ ਕਿੰਨਾ ਦਰਦਨਾਕ ਹੈ ਜੋ ਉਸ ਪੁਰਸ਼ ਦੀਆਂ ਗਲਤੀਆਂ ਨੂੰ ਆਪਣੇ ਸਿਰ 'ਤੇ ਲੈ ਰਹੀ ਹੈ, ਜੋ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਰੱਖ ਸਕਿਆ। ਕੀ ਅਸੀਂ ਆਪਣੀ ਇਨਸਾਨੀਅਤ ਪੂਰੀ ਤਰ੍ਹਾਂ ਗੁਆ ਦਿੱਤੀ ਹੈ?"
ਲਵ ਦੀ ਟੀਮ ਨੇ ਸਪੱਸ਼ਟ ਕੀਤਾ ਕਿ ਲਵ ਨੇ ਸ਼ੁਰੂ ਤੋਂ ਹੀ ਆਪਣੀ ਸੀਮਾ ਤੈਅ ਕੀਤੀ ਸੀ ਅਤੇ ScoutOP ਨੂੰ ਹਮੇਸ਼ਾ ਇੱਕ ਭਰਾ ਵਾਂਗ ਮੰਨਿਆ। ਪਰ ਜਦੋਂ ਸਕਾਊਟ ਨੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖਿਆ, ਤਾਂ ਸਮਾਜ ਨੇ ਦੋਹਰਾ ਰੱਵਈਆ ਦਿਖਾਉਂਦੇ ਹੋਏ ਸਾਰਾ ਦੋਸ਼ ਇੱਕ ਔਰਤ (ਲਵ ਗਿੱਲ) ਸਿਰ ਮੜ੍ਹ ਦਿੱਤਾ। ਟੀਮ ਨੇ ਕਿਹਾ ਕਿ ScoutOP ਨੂੰ ਪੀੜਤ ਵਜੋਂ ਦਿਖਾਇਆ ਜਾ ਰਿਹਾ ਹੈ, ਜਦਕਿ ਲਵ ਨੂੰ ਅਜਿਹਾ ਦਿਖਾਇਆ ਜਾ ਰਿਹਾ ਹੈ ਜਿਵੇਂ ਉਸ ਨੇ ਕੋਈ ਜਾਲ ਵਿਛਾਇਆ ਹੋਵੇ।
ਇਹ ਵੀ ਪੜ੍ਹੋ: ਸੰਗੀਤਕਾਰ ਕ੍ਰਿਸ਼ਨਾ ਦਾਸ ਦੇ ਭਜਨਾਂ 'ਤੇ ਝੂਮੇ ਵਿਰਾਟ-ਅਨੁਸ਼ਕਾ, ਦੇਖੋ ਵੀਡੀਓ
ਟੀਮ ਨੇ ਸਵਾਲ ਕੀਤਾ ਕਿ ਜਿਸ ਅਪਮਾਨ ਅਤੇ ਦਰਦ ਲਈ ਲਵ ਜ਼ਿੰਮੇਵਾਰ ਹੀ ਨਹੀਂ ਹੈ, ਉਸ ਦਾ ਬੋਝ ਉਹ ਕਿਉਂ ਚੁੱਕੇ? ਲਵ ਗਿੱਲ ਦੀ ਟੀਮ ਨੇ ਮੰਗ ਕੀਤੀ ਹੈ ਕਿ ਲਵ ਨੂੰ ਜਨਤਕ ਤੌਰ 'ਤੇ ਅਪਮਾਨਿਤ ਕਰਨ ਅਤੇ "ਬਲੀ ਦਾ ਬਕਰਾ" ਬਣਾਉਣ ਦੀ ਬਜਾਏ ਉਸ ਨੂੰ ਇਨਸਾਫ਼, ਹਮਦਰਦੀ ਅਤੇ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
