ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ 'ਸਵੇਰ'

Monday, Nov 02, 2026 - 11:47 AM (IST)

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ 'ਸਵੇਰ'

ਐਂਟਰਟੇਨਮੈਂਟ ਡੈਸਕ- "ਬੰਧਨ ਸਾਥ ਜਨਮੋਂ ਕਾ" ਅਤੇ "ਧੂਮ ਮਚਾਓ ਧੂਮ" ਵਰਗੇ ਪ੍ਰਸਿੱਧ ਟੀਵੀ ਸ਼ੋਅਜ਼ ਵਿੱਚ ਕੰਮ ਕਰਨ ਵਾਲੇ ਮਸ਼ਹੂਰ ਅਦਾਕਾਰ ਅਨੁਜ ਠਾਕੁਰ ਦਾ 30 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਅਨੁਜ ਦੇ ਕਰੀਬੀ ਦੋਸਤ ਅਤੇ ਕਾਸਟਿੰਗਗ ਡਾਇਰੈਕਟਰ ਰੁਪੇਸ਼ ਸੋਨਾਰ ਨੇ ਕੀਤੀ ਹੈ। ਅਨੁਜ ਦੇ ਅਚਾਨਕ ਦੇਹਾਂਤ ਨਾ ਪਰਿਵਾਰ, ਦੋਸਤ ਅਤੇ ਟੀਵੀ ਇੰਡਸਟਰੀ ਦੇ ਮੈਂਬਰ ਸਦਮੇ ਵਿੱਚ ਹਨ।

ਇਹ ਵੀ ਪੜ੍ਹੋ: ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ ਸੀਰੀਅਲ...

PunjabKesari

ਰੂਪੇਸ਼ ਨੇ ਕਿਹਾ ਉਸ ਦੀ ਅਨੁਜ ਨਾਲ ਅਜੇ 10 ਦਿਨ ਪਹਿਲਾਂ ਹੀ ਮੁਲਾਕਾਤ ਹੋਈ ਸੀ ਅਤੇ ਉਹ ਬਹੁਤ ਖੁਸ਼ ਸੀ। ਰੂਪੇਸ਼ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਉਸ ਨਾਲ ਉਨ੍ਹਾਂ ਦੀ ਆਖਰੀ ਮੁਲਾਕਾਤ ਹੋਵੇਗੀ। ਰੂਪੇਸ਼ ਮੁਤਾਬਾਕ 30 ਅਕਤੂਬਰ ਨੂੰ ਰਾਤ 8:30 ਵਜੇ ਦੇ ਕਰੀਬ ਅਨੁਜ ਦੀ ਮੌਤ ਬਾਰੇ ਉਨ੍ਹਾਂ ਨੂੰ ਪਤਾ ਲੱਗਾ। ਉਨ੍ਹਾਂ ਨੂੰ ਇਹ ਜਾਣਕਾਰੀ ਇੱਕ ਦੋਸਤ ਰਾਹੀਂ ਮਿਲੀ, ਜਿਸ ਤੋਂ ਬਾਅਦ ਉਹ ਅਨੁਜ ਦੇ ਪਰਿਵਾਰ ਨੂੰ ਮਿਲਣ ਗਏ। ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਅਨੁਜ ਨੂੰ ਸੁੱਤੇ ਪਏ ਨੂੰ ਦੌਰਾ ਪਿਆ ਸੀ ਅਤੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਧਮਕੀ ਮਗਰੋਂ 'ਜਲਸਾ' ਦੇ ਬਾਹਰ ਵਧਾਈ ਗਈ ਸੁਰੱਖਿਆ ! ਬੁਲੇਟਪਰੂਫ ਸ਼ੀਸ਼ੇ ਪਿੱਛੋਂ Big B ਨੇ ਫੈਨਜ਼ ਨੂੰ ਕੀਤਾ ਸਲਾਮ

PunjabKesari

ਰੁਪੇਸ਼ ਨੇ ਦੱਸਿਆ ਕਿ ਅਨੁਜ ਹਰ ਰੋਜ਼ ਸਵੇਰੇ 4:30 ਵਜੇ ਉੱਠਦਾ ਸੀ। ਉਹ ਆਪਣੀ ਫਿਟਨੈੱਸ ਦਾ ਖਾਸ ਧਿਆਨ ਰੱਖਦਾ ਸੀ ਅਤੇ ਨਿਯਮਤ ਤੌਰ 'ਤੇ ਜਾਗਿੰਗ ਲਈ ਜਾਂਦਾ ਸੀ। ਪਰ ਉਸ ਦਿਨ ਸਵੇਰੇ, ਉਸਦਾ ਅਲਾਰਮ ਵੱਜਦਾ ਰਿਹਾ ਅਤੇ ਉਹ ਨਹੀਂ ਉੱਠਿਆ। ਜਦੋਂ ਉਸਦੀ ਮਾਂ ਉਸਨੂੰ ਜਗਾਉਣ ਲਈ ਕਮਰੇ ਵਿੱਚ ਗਈ, ਤਾਂ ਉਨ੍ਹਾਂ ਦੇਖਿਆ ਕਿ ਅਨੁਜ ਦੇ ਸਾਹ ਨਹੀਂ ਚੱਲ ਰਹੇ ਸਨ।

ਇਹ ਵੀ ਪੜ੍ਹੋ: ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ ਪਹਿਲੀ ਫ਼ਿਲਮ ਦਾ ਆਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News