ਪਹਿਲੀ ਵਾਰ ਪਰਦੇ ''ਤੇ ਇਕੱਠੇ ਨਜ਼ਰ ਆਉਣਗੇ ਗੌਰਵ ਖੰਨਾ ਅਤੇ ਸ਼ਰਧਾ ਆਰਿਆ
Saturday, Oct 31, 2026 - 02:05 PM (IST)
ਮੁੰਬਈ (ਏਜੰਸੀ)- ਟੈਲੀਵਿਜ਼ਨ ਜਗਤ ਦੇ ਚਰਚਿਤ ਅਦਾਕਾਰ ਗੌਰਵ ਖੰਨਾ ਅਤੇ ਸ਼ਰਧਾ ਆਰਿਆ ਦੇ ਆਉਣ ਵਾਲੇ ਨਵੇਂ ਟੀਵੀ ਸ਼ੋਅ ਦੇ ਨਾਂ ਦਾ ਆਖਰਕਾਰ ਖੁਲਾਸਾ ਹੋ ਗਿਆ ਹੈ। ਸਟਾਰ ਪਲੱਸ 'ਤੇ ਪ੍ਰਸਾਰਿਤ ਹੋਣ ਵਾਲੇ ਇਸ ਨਵੇਂ ਟੀਵੀ ਸ਼ੋਅ ਦਾ ਨਾਂ ‘ਦਿਲ ਕੀ ਬੇਵਫ਼ਾਈਆਂ’ ਰੱਖਿਆ ਗਿਆ ਹੈ। ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਬੈਨਰ 'ਬਾਲਾਜੀ ਟੈਲੀਫ਼ਿਲਮਜ਼' ਹੇਠ ਬਣ ਰਹੇ ਇਸ ਰੋਮਾਂਟਿਕ ਅਤੇ ਪਾਰਿਵਾਰਿਕ ਡਰਾਮੇ ਵਿੱਚ ਗੌਰਵ ਅਤੇ ਸ਼ਰਧਾ ਪਹਿਲੀ ਵਾਰ ਇੱਕਠੇ ਪਰਦੇ 'ਤੇ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਗੌਰਵ ਖੰਨਾ ਦੇ ਮਸ਼ਹੂਰ ਸ਼ੋਅ ‘ਅਨੁਪਮਾ’ ਅਤੇ ਸ਼ਰਧਾ ਆਰਿਆ ਦੇ ‘ਕੁੰਡਲੀ ਭਾਗਿਆ’ ਤੋਂ ਬਾਅਦ, ਇਹ ਦੋਵਾਂ ਅਦਾਕਾਰਾਂ ਦੀ ਡੇਲੀ ਫਿਕਸ਼ਨ ਸ਼ੋਅਜ਼ ਵਿੱਚ ਵੱਡੀ ਵਾਪਸੀ ਹੈ। ਸ਼ਰਧਾ ਆਰਿਆ ਇਸ ਤੋਂ ਪਹਿਲਾਂ ਵੀ ਬਾਲਾਜੀ ਟੈਲੀਫ਼ਿਲਮਜ਼ ਨਾਲ ਕੰਮ ਕਰ ਚੁੱਕੀ ਹੈ, ਜਦੋਂ ਕਿ ਗੌਰਵ ਖੰਨਾ ਪਹਿਲੀ ਵਾਰ ਏਕਤਾ ਕਪੂਰ ਦੇ ਕਿਸੇ ਪ੍ਰੋਜੈਕਟ ਵਿੱਚ ਦਿਖਾਈ ਦੇਣਗੇ।
ਜ਼ਿਕਰਯੋਗ ਹੈ ਕਿ ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਗੌਰਵ ਅਤੇ ਸ਼ਰਧਾ ਨੇ ਇੱਕ ਵਿਸ਼ੇਸ਼ ਪੂਜਾ ਵਿੱਚ ਹਿੱਸਾ ਲਿਆ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਮੀਡੀਆ ਰਿਪੋਰਟਾਂ ਅਨੁਸਾਰ ‘ਦਿਲ ਕੀ ਬੇਵਫ਼ਾਈਆਂ’ ਨੂੰ ਦੀਵਾਲੀ ਤੋਂ ਬਾਅਦ ਨਵੰਬਰ ਦੇ ਆਖਰੀ ਹਫ਼ਤੇ ਵਿੱਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਦਾ ਪ੍ਰਸਾਰਣ ਸਟਾਰ ਪਲੱਸ 'ਤੇ ਰਾਤ 9 ਵਜੇ ਹੋ ਸਕਦਾ ਹੈ। ਹਾਲਾਂਕਿ, ਚੈਨਲ ਵੱਲੋਂ ਅਜੇ ਇਸ ਦੀ ਰਿਲੀਜ਼ ਡੇਟ ਅਤੇ ਸਮੇਂ ਦਾ ਅਧਿਕਾਰਤ ਐਲਾਨ ਕਰਨਾ ਬਾਕੀ ਹੈ।
