''ਚਿਕਨ ਲੈੱਗ ਪੀਸ'' ਫੇਮ ਉੱਲਹਾਸ ਕਾਮਟੇ ਦੀ ਮੌਤ ਦੀ ਉੱਡੀ ਖਬਰ! ਜਾਣੋ ਕੀ ਹੈ ਸੱਚ
Monday, Nov 02, 2026 - 02:08 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਫੂਡ ਇੰਫਲੂਐਂਸਰ ਅਤੇ 'ਚਿਕਨ ਲੈੱਗ ਪੀਸ' ਦੇ ਨਾਂ ਨਾਲ ਜਾਣੇ ਜਾਂਦੇ ਉਲਹਾਸ ਕਾਮਟੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਲਹਾਸ ਇਕ ਹੌਰਰ ਫਿਲਮ 'ਜਾੜ ਫੂਕ' ਦੇ ਪ੍ਰੀਮੀਅਰ ਵਿੱਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੂੰ ਪੈਨਿਕ ਅਟੈਕ ਆ ਗਿਆ ਅਤੇ ਉਹ ਬੇਹੋਸ਼ ਹੋ ਗਏ। ਉਹਨਾਂ ਨੂੰ ਤੁਰੰਤ ਮੁੰਬਈ ਦੇ ਇੱਕ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਇਹ ਸਿਰਫ਼ ਇੱਕ ਪੈਨਿਕ ਅਟੈਕ ਸੀ ਅਤੇ ਲਗਭਗ ਇੱਕ ਘੰਟੇ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ।

ਸੋਸ਼ਲ ਮੀਡੀਆ 'ਤੇ ਫੈਲੀ ਮੌਤ ਦੀ ਝੂਠੀ ਅਫਵਾਹ
ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਹ ਖਬਰ ਫੈਲ ਗਈ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਹਸਪਤਾਲ ਦੇ ਬੈੱਡ 'ਤੇ ਲੇਟੇ ਉਲਹਾਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ, ਜਿਸ ਨਾਲ ਕਈ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਅਫਵਾਹਾਂ ਫੈਲਣ ਤੋਂ ਬਾਅਦ ਉਲਹਾਸ ਕਾਮਟੇ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਠੀਕ ਅਤੇ ਸਿਹਤਮੰਦ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹਸਪਤਾਲ ਦੀ ਵੀਡੀਓ ਤਾਂ ਅਸਲੀ ਸੀ, ਪਰ ਉਸ ਨਾਲ ਲਿਖੀ ਜਾਣਕਾਰੀ ਗਲਤ ਸੀ। ਫਿਲਮ ਦੇ ਨਿਰਦੇਸ਼ਕ ਰਾਜਨ ਰਾਮਗੋਪਾਲ ਵਰਮਾ ਨੇ ਵੀ ਪੁਸ਼ਟੀ ਕੀਤੀ ਕਿ ਉਲਹਾਸ ਹੁਣ ਬਿਲਕੁਲ ਠੀਕ ਹਨ।
ਇਹ ਵੀ ਪੜ੍ਹੋ: ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ 'ਸਵੇਰ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
