ਪੰਜਾਬੀ ਅਦਾਕਾਰ ਦਕਸ਼ ਅਜੀਤ ਸਿੰਘ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

Friday, Oct 30, 2026 - 12:26 PM (IST)

ਪੰਜਾਬੀ ਅਦਾਕਾਰ ਦਕਸ਼ ਅਜੀਤ ਸਿੰਘ ਦੇ ਘਰ ਪਸਰਿਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

ਐਂਟਰਟੇਨਮੈਂਟ ਡੈਸਕ - ਪੰਜਾਬੀ ਫਿਲਮ ਇੰਡਸਟਰੀ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਅਤੇ ਹਿੰਦਾ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਅਤੇ ਗੀਤਕਾਰ ਦਕਸ਼ ਅਜੀਤ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਨਾਲ ਫੋਟੋਆਂ ਸਾਂਝੀਆਂ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਆਮਿਰ ਖਾਨ ਨੇ ਤੀਜੀ ਪਤਨੀ ਗੌਰੀ ਨਾਲ ਮਨਾਇਆ ਪਹਿਲਾ ਕਰਵਾ ਚੌਥ, ਦੋਹਾਂ ਨੇ ਇਸੇ ਸਾਲ ਕਰਾਇਆ ਸੀ ਵਿਆਹ

PunjabKesari

ਉਨ੍ਹਾਂ ਨੇ ਫੋਟੋਆਂ ਸਾਂਝੀਆਂ ਕਰਦਿਆਂ ਲਿਖਿਆ, '46 ਸਾਲ ਦੀ ਯਾਰੀ ਆਪਣੀ ਸਰਦਾਰ ਜੀ। ਤੁਹਾਡੇ ਬਿਨਾਂ ਬਹੁਤ ਔਖਾ ਹੋਵੇਗਾ। ਲਵ ਯੂ ਡੈਡੀ ਜੀ।' ਜਿਵੇਂ ਹੀ ਖਬਰ ਸਾਹਮਣੇ ਆਈ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਪਈ। ਪ੍ਰਸ਼ੰਸਕ ਅਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੇ ਵੀ ਆਪਣਾ ਦੁੱਖ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ: 'ਨਹੀਂ ਕਰਾਂਗੀ ਵਨ ਨਾਈਟ ਸਟੈਂਡ...'; ਟ੍ਰਾਂਸਜੈਂਡਰ ਅਦਾਕਾਰਾ ਸ਼ੁਭੀ ਸ਼ਰਮਾ ਦੇ ਖੁਲਾਸੇ ਨੇ ਮਚਾਈ ਤਰਥੱਲੀ

ਦੱਸ ਦੇਈਏ ਕਿ ਦਕਸ਼ ਅਜੀਤ ਸਿੰਘ ਮਸ਼ਹੂਰ ਭਾਰਤੀ ਅਦਾਕਾਰ, ਗੀਤਕਾਰ, ਗਾਇਕ ਅਤੇ ਸ਼ਾਇਰ ਹਨ। ਉਹ ਪੰਜਾਬੀ ਅਤੇ ਹਿੰਦੀ ਮਨੋਰੰਜਨ ਜਗਤ (ਟੀਵੀ ਸੀਰੀਅਲਾਂ ਅਤੇ ਫਿਲਮਾਂ) ਵਿੱਚ ਆਪਣੇ ਦਮਦਾਰ ਅਭਿਨੈ ਅਤੇ ਸ਼ਾਇਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਟਾਰ ਪਲੱਸ ਦੇ ਚਰਚਿਤ ਸ਼ੋਅ 'ਮਰਿਆਦਾ: ਲੇਕਿਨ ਕਬ ਤੱਕ?', ਇਸ਼ਕ ਕਾ ਰੰਗ ਸਫੇਦ', 'ਲਾਡੋ 2', 'ਚੱਕਰਵਰਤੀ ਅਸ਼ੌਕ ਸਮਰਾਟ' ਅਤੇ 'ਕੇਲਰੀ ਨੰਦਨ' ਵਰਗੇ ਵੱਡੇ ਟੀਵੀ ਸ਼ੋਅਜ਼ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਹ 'ਤੇਰੇ ਇਸ਼ਕ ਨਚਾਇਆ', ਗਾਂਧੀ 3, ਬਲੈਕੀਆ 2, ਸਰਪੰਚ ਅਤੇ ਸ਼ੇਰਾ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਅਦਾਕਾਰੀ ਦੇ ਨਾਲ-ਨਾਲ ਉਹ ਇੱਕ ਬਹੁਤ ਹੀ ਸੰਵੇਦਨਸ਼ੀਲ ਗੀਤਕਾਰ ਅਤੇ ਸ਼ਾਇਰ ਹਨ।

ਇਹ ਵੀ ਪੜ੍ਹੋ: ਲੀਕ ਹੋ ਗਿਆ ਰਣਬੀਰ ਕਪੂਰ ਦਾ ਫੋਨ ਨੰਬਰ ! ਵਾਇਰਲ ਹੋਈ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News