ਜ਼ਰੀਨ ਨੇ ਦੱਸਿਆ ਭਾਰ ਘਟਾਉਣ ਜਾਂ ਵਧਾਉਣ ਪਿੱਛੇ ਕਾਰਨ
Saturday, Dec 26, 2015 - 11:56 AM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦਾ ਕਹਿਣਾ ਹੈ ਕਿ ਭਾਰ ਘਟਾਉਣਾ ਤੇ ਵਧਾਉਣਾ ਫਿਲਮ ਇੰਡਸਟਰੀ ਦਾ ਹਿੱਸਾ ਹੈ। ਜ਼ਰੀਨ ਖਾਨ ਦੀ ''ਹੇਟ ਸਟੋਰੀ 3'' ਹੁਣੇ ਜਿਹੇ ਪ੍ਰਦਰਸ਼ਿਤ ਹੋਈ ਹੈ। ਉਹ ਆਪਣੇ ਵਧੇ ਹੋਏ ਭਾਰ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਭਾਰ ਵਧਾਉਣਾ ਤੇ ਘਟਾਉਣਾ ਮਨੋਰੰਜਨ ਜਗਤ ਦਾ ਹਿੱਸਾ ਹੈ ਪਰ ਅਸਲ ਜ਼ਿੰਦਗੀ ''ਚ ਲੋਕਾਂ ਨੂੰ ਸੰਤੁਲਿਤ ਭਾਰ ਵਾਲੀਆਂ ਔਰਤਾਂ ਹੀ ਪਸੰਦ ਆਉਂਦੀਆਂ ਹਨ।
ਜ਼ਿਕਰਯੋਗ ਹੈ ਕਿ ਫਿਲਮ ''ਹੇਟ ਸਟੋਰੀ 3'' ਵਿਚ ਜ਼ਰੀਨ ਕਾਫੀ ਸੈਕਸੀ ਅਤੇ ਫਿੱਟ ਨਜ਼ਰ ਆਈ। ਉਸ ਦਾ ਕਹਿਣੈ ਕਿ ਅਸੀਂ ਕਲਾਕਾਰ ਹਾਂ ਅਤੇ ਇਸ ਨਾਤੇ ਇਹ ਸਾਡਾ ਕੰਮ ਹੈ। ਅਸੀਂ ਕੰਮ ਕਰਨ ਲਈ ਵਚਨਬੱਧ ਹਾਂ ਅਤੇ ਕਿਰਦਾਰ ਦੀ ਮੰਗ ਅਨੁਸਾਰ ਸਾਡੇ ਤੋਂ ਭਾਰ ਵਧਾਉਣ ਜਾਂ ਘਟਾਉਣ ਦੀ ਆਸ ਕੀਤੀ ਜਾਂਦੀ ਹੈ।