ਲੰਗਰ ਪਿੱਛੇ ਲੜ ਪਿਆ ਗੈਂਗਸਟਰ ਗੁਰਕੀਰਤ ਘੁੱਗੀ! ਕਮਾਂਡੋ ਦੀ ਪਾੜੀ ਵਰਦੀ

Tuesday, Jul 22, 2025 - 11:58 AM (IST)

ਲੰਗਰ ਪਿੱਛੇ ਲੜ ਪਿਆ ਗੈਂਗਸਟਰ ਗੁਰਕੀਰਤ ਘੁੱਗੀ! ਕਮਾਂਡੋ ਦੀ ਪਾੜੀ ਵਰਦੀ

ਤਰਨਤਾਰਨ (ਰਮਨ): ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੰਦ ਗੈਂਗਸਟਰ ਗੁਰਕੀਰਤ ਸਿੰਘ ਉਰਫ ਘੁੱਗੀ ਵੱਲੋਂ ਲੰਗਰ ਦੀ ਵੰਡ ਨੂੰ ਲੈ ਕੇ ਇਕ ਕੈਦੀ ਉੱਪਰ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਡਿਊਟੀ ਕਰ ਰਹੇ ਬਟਾਲੀਅਨ ਕਮਾਂਡੋ ਕਰਮਚਾਰੀ ਦੀ ਜਿੱਥੇ ਵਰਦੀ ਪਾੜ ਦਿੱਤੀ, ਉੱਥੇ ਹੀ ਉਸ ਨਾਲ ਧੱਕਾ-ਮੁੱਕੀ ਵੀ ਕੀਤੀ ਗਈ। ਇਸ ਮਾਮਲੇ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਦਿੱਤੇ ਬਿਆਨਾਂ ਹੇਠ ਮੁਲਜ਼ਮ ਗੁਰਕੀਰਤ ਸਿੰਘ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਜਾਣਕਾਰੀ ਮੁਤਾਬਕ 20 ਜੁਲਾਈ ਦੀ ਸ਼ਾਮ ਕਰੀਬ 6 ਵਜੇ ਸੁਰੱਖਿਆ ਵਾਰਡ ਨੰਬਰ ਤਿੰਨ ਵਿਚ ਬੰਦ ਗੈਂਗਸਟਰ ਗੁਰਕੀਰਤ ਸਿੰਘ ਉਰਫ ਘੁੱਗੀ ਨਿਵਾਸੀ ਪਿੰਡ ਸ਼ੇਰੋ ਜਿਲ੍ਹਾ ਤਰਨ ਤਾਰਨ ਅਸਲਾ ਐਕਟ , ਐੱਨ.ਡੀ.ਪੀ.ਐੱਸ. ਐਕਟ ਅਤੇ ਐਕਸਪਲੋਸਿਵ ਐਕਟ ਤਹਿਤ ਜੇਲ੍ਹ ਅੰਦਰ ਬੰਦ ਹੈ, ਵੱਲੋਂ ਖਾਣਾ ਖਾਣ ਆਏ ਬੈਰਕ ਨੰਬਰ ਇਕ ਦੇ ਕੈਦੀ ਓਮ ਪ੍ਰਕਾਸ਼ ਰੂਪ ਚੰਦ ਨਾਲ ਲੰਗਰ ਦੀ ਵੰਡ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਮੌਕੇ 'ਤੇ ਮੌਜੂਦ ਡਿਊਟੀ ਤੇ ਤਾਇਨਾਤ ਕਰਮਚਾਰੀ ਅਜੈਬ ਸਿੰਘ ਬਟਾਲੀਅਨ ਕਮਾਂਡੋ ਦੀ ਵਰਦੀ ਨੂੰ ਵੀ ਪਾੜ ਦਿੱਤਾ ਗਿਆ ਅਤੇ ਉਸ ਨਾਲ ਵੀ ਧੱਕਾ ਮੁੱਕੀ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਸਵੇਰੇ-ਸਵੇਰੇ ਨਾਕੇ 'ਤੇ ਖੜ੍ਹੇ ਪੰਜਾਬ ਪੁਲਸ ਦੇ ਮੁਲਾਜ਼ਮਾਂ 'ਤੇ ਚੱਲੀਆਂ ਗੋਲ਼ੀਆਂ! ਹੋ ਗਿਆ ਐਨਕਾਊਂਟਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ .ਅਤੁਲ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਦੇ ਬਿਆਨਾਂ ਹੇਠ ਗੁਰਕੀਰਤ ਸਿੰਘ ਉਰਫ ਘੁੱਗੀ ਪੁੱਤਰ ਦਰਸ਼ਨ ਸਿੰਘ ਵਾਸੀ ਸ਼ੇਰੋ ਦੇ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News