ਬਿੱਗ ਬੌਸ ਤੋਂ ਬਾਹਰ ਹੁੰਦਿਆਂ ਪੁਨੀਤ ਸੁਪਰਸਟਾਰ ਨੇ ਸਲਮਾਨ ਖ਼ਾਨ ’ਤੇ ਵਿੰਨ੍ਹਿਆ ਨਿਸ਼ਾਨਾ, ਆਖ ਦਿੱਤੀ ਇਹ ਗੱਲ
Wednesday, Jun 21, 2023 - 05:23 PM (IST)
ਮੁੰਬਈ (ਬਿਊਰੋ)– ਬਿੱਗ ਬੌਸ OTT 2 ਨੇ 24 ਘੰਟਿਆਂ ਦੇ ਅੰਦਰ ਪਹਿਲੀ ਬੇਦਖਲੀ ਦੇਖੀ, ਜੋ ਕਾਮੇਡੀਅਨ ਪੁਨੀਤ ਕੁਮਾਰ ਸੀ, ਜੋ ਕਿ ਲੋਰਡ ਪੁਨੀਤ ਸੁਪਰਸਟਾਰ ਵਜੋਂ ਜਾਣੇ ਜਾਂਦੇ ਹਨ। ਇਸ ਬੇਦਖਲੀ ਤੋਂ ਬਾਅਦ ਉਨ੍ਹਾਂ ਦੇ ਕਈ ਬਿਆਨ ਸਾਹਮਣੇ ਆਏ, ਜਿਨ੍ਹਾਂ ’ਚ ਉਹ ਆਪਣੀ ਗੱਲ ਰੱਖਦੇ ਹੋਏ ਨਜ਼ਰ ਆਏ ਪਰ ਹੁਣ ਉਨ੍ਹਾਂ ਦੇ ਇਕ ਇੰਟਰਵਿਊ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਹੋਸਟ ਸਲਮਾਨ ਖ਼ਾਨ ਦੀ ਲਵ ਲਾਈਫ ’ਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਭਾਈਜਾਨ ਦੇ ਪ੍ਰਸ਼ੰਸਕ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੀ ਟੀਮ ’ਤੇ ਭੜਕੇ ਅਰੁਣ ਗੋਵਿਲ, ਫ਼ਿਲਮ ਨੂੰ ਕਿਹਾ ‘ਹਾਲੀਵੁੱਡ ਦਾ ਕਾਰਟੂਨ’, ਗੁੱਸੇ ’ਚ ਆਖੀਆਂ ਇਹ ਗੱਲਾਂ
ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਪੇਜ ’ਤੇ ਸ਼ੇਅਰ ਕੀਤੀ ਗਈ ਵੀਡੀਓ ’ਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਲਮਾਨ ਖ਼ਾਨ ਉਨ੍ਹਾਂ ਦੀ ਗਰਲਫ੍ਰੈਂਡ ਨਾ ਹੋਣ ’ਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ ਤਾਂ ਪੁਨੀਤ ਸੁਪਰਸਟਾਰ ਦਾ ਕਹਿਣਾ ਹੈ ਕਿ ਮੈਂ ਸਲਮਾਨ ਭਾਈ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਸਵਾਲ ਪੁੱਛਿਆ ਤਾਂ ਉਨ੍ਹਾਂ ਦੀ ਕਿਹੜੀ ਗਰਲਫ੍ਰੈਂਡ ਹੈ। ਇਕ ਆਉਂਦੀ ਹੈ ਤੇ ਦੂਜੀ ਆਉਂਦੀ ਹੈ...। ਇਸ ਵੀਡੀਓ ਨੂੰ ਦੇਖ ਕੇ ਭਾਈਜਾਨ ਦੇ ਪ੍ਰਸ਼ੰਸਕਾਂ ਨੇ ਆਪਣਾ ਗੁੱਸਾ ਜਤਾਇਆ ਹੈ।
ਵੀਡੀਓ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਭਾਈਜਾਨ ਨਾਲ ਪੰਗਾ ਕਦੇ ਠੀਕ ਨਹੀਂ ਹੁੰਦਾ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਸਲਮਾਨ ਭਾਈ ਲਈ ਨਾ ਬੋਲੋ, ਨਹੀਂ ਤਾਂ ਸਲਮਾਨ ਭਾਈ ਉਨ੍ਹਾਂ ਨੂੰ ਬੋਲਣ ਦੇ ਕਾਬਲ ਨਹੀਂ ਛੱਡਣਗੇ।’’ ਤੀਜੇ ਯੂਜ਼ਰ ਨੇ ਲਿਖਿਆ, ‘‘ਸ਼ਾਇਦ ਇਸ ਦਾ ਬੁਰਾ ਸਮਾਂ ਜਲਦੀ ਆ ਰਿਹਾ ਹੈ।’’ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਸਵਾਮੀ ਓਮ 2.0 ਕਿਹਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਬਿੱਗ ਬੌਸ ਓ. ਟੀ. ਟੀ. ਦਾ ਦੂਜਾ ਸੀਜ਼ਨ ਸ਼ੁਰੂ ਹੋਇਆ ਹੈ, ਜਿਸ ’ਚ ਸਲਮਾਨ ਖ਼ਾਨ ਹੋਸਟ ਦੇ ਰੂਪ ’ਚ ਨਜ਼ਰ ਆ ਰਹੇ ਹਨ, ਜਦਕਿ ਪਹਿਲੇ ਸੀਜ਼ਨ ’ਚ ਕਰਨ ਜੌਹਰ ਨੇ ਹੋਸਟ ਦੀ ਕੁਰਸੀ ਸੰਭਾਲੀ ਸੀ। ਇਸ ਦੇ ਨਾਲ ਹੀ ਇਸ ਸੀਜ਼ਨ ’ਚ ਕਈ ਵੱਡੇ ਚਿਹਰੇ ਨਜ਼ਰ ਆਏ ਹਨ, ਜਿਨ੍ਹਾਂ ’ਚ ਆਲੀਆ ਭੱਟ ਦੀ ਭੈਣ ਪੂਜਾ ਭੱਟ ਦਾ ਨਾਂ ਵੀ ਸ਼ਾਮਲ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।