ਬੋਲਡ ਫੋਟੋਸ਼ੂਟ ਕਰਵਾ ਕੇ ਇਸ ਬਾਲੀਵੁੱਡ ਅਦਾਕਾਰਾ ਨੇ ਕੀਤੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ (PICS)
Friday, May 13, 2016 - 01:01 PM (IST)

ਨਵੀਂ ਦਿੱਲੀ : ਬਾਲੀਵੁੱਡ ਦੀ ਬੋਲਡ ਅਦਾਕਾਰਾ ਲੀਸਾ ਹੇਡਨ ਨੇ ਹੁਣੇ ਜਿਹੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਉਨ੍ਹਾਂ ਨੇ ਫੈਸ਼ਨ ਮੈਗਜ਼ੀਨ ਜੀ.ਕਿਊ. ਲਈ ਕਰਵਾਇਆ ਹੈ। ਫਿਲਹਾਲ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ''ਚ ਲੀਸਾ ਕਾਫੀ ਬੋਲਡ ਅਵਤਾਰ ''ਚ ਨਜ਼ਰ ਆ ਰਹੀ ਹੈ। ਬੋਲਡ ਹੋਣ ਦੇ ਨਾਲ-ਨਾਲ ਲੀਸਾ ਇਸ ਫੋਟੋਸ਼ੂਟ ''ਚ ਕਾਫੀ ਗਲੈਮਰਸ ਵੀ ਲੱਗ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਲੀਸਾ ਬੋਲਡ ਫੋਟੋਸ਼ੂਟ, ਬਿਕਨੀ ਅਤੇ ਕਿਸਿੰਗ ਦ੍ਰਿਸ਼ ਕਰ ਕੇ ਲੋਕਾਂ ਦੇ ਦਿਲਾਂ ''ਚ ਆਪਣਾ ਸੈਕਸੀ ਅਕਸ ਕਾਇਮ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਲੀਸਾ ਛੇਤੀ ਹੀ ਆਪਣੀ ਆਉਣ ਫਿਲਮ ''ਹਾਊਸਫੁੱਲ 3'' ''ਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ ਅਤੇ ਨਰਗਿਸ ਫਾਖਰੀ ਅਤੇ ਜੈਕਲੀਨ ਫਰਨਾਡੀਜ਼ ਨਾਲ ਮੁਖ ਭੂਮਿਕਾ ''ਚ ਨਜ਼ਰ ਆਵੇਗੀ।