ਲੀਜ਼ਾ ਹੇਡਨ ਨੇ ਖ਼ਾਸ ਅੰਦਾਜ਼ ’ਚ ਮਨਾਇਆ ਮਹਿਲਾ ਦਿਵਸ, ਤਸਵੀਰਾਂ ਸਾਂਝੀਆਂ ਕਰਕੇ ਆਖੀ ਇਹ ਗੱਲ

Tuesday, Mar 09, 2021 - 04:24 PM (IST)

ਲੀਜ਼ਾ ਹੇਡਨ ਨੇ ਖ਼ਾਸ ਅੰਦਾਜ਼ ’ਚ ਮਨਾਇਆ ਮਹਿਲਾ ਦਿਵਸ, ਤਸਵੀਰਾਂ ਸਾਂਝੀਆਂ ਕਰਕੇ ਆਖੀ ਇਹ ਗੱਲ

ਮੁੰਬਈ: 8 ਮਾਰਚ ਨੂੰ ਦੁਨੀਆ ਭਰ ’ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ ਹੈ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਨੂੰ ਸੈਲੀਬਿਰੇਟ ਕੀਤਾ। ਅਦਾਕਾਰਾ ਲੀਜ਼ਾ ਹੇਡਨ ਤੀਜੀ ਵਾਰ ਮਾਂ ਬਣਨ ਵਾਲੀ ਹੈ। ਅਦਾਕਾਰਾ ਨੇ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ, ਜੋ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਲੀਜ਼ਾ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ’ਚੋਂ ਇਕ ਤਸਵੀਰ ’ਚ ਬਰਾਊਨ ਬਿਕਨੀ ਟੌਪ ਅਤੇ ਗ੍ਰੇ ਡੈਨਿਸ ਜੀਨਸ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਦੂਜੇ ਪਾਸੇ ਅਦਾਕਾਰਾ ਦਾ ਸਿਰਫ਼ ਬੇਬੀ ਬੰਪ ਦਿਖਾਈ ਦੇ ਰਿਹਾ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਲੀਜ਼ਾ ਨੇ ਲਿਖਿਆ ਕਿ- ‘ਮੇਰੀ ਸਭ ਤੋਂ ਛੋਟੀ ਮਹਿਲਾ ਦੇ ਨਾਲ’। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਲੀਜ਼ਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਚੰਗੀ ਖ਼ਬਰ ਦਿੱਤੀ ਸੀ। ਲੀਜਾ ਹੇਡਨ ਨੇ ਵੀਡੀਓ ਸ਼ੂਟ ਕਰਨ ਦੌਰਾਨ ਬੇਟੇ ਜੈਕ ਨੂੰ ਕਿਹਾ ਕਿ ਕੀ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ ਕਿ ਮੰਮੀ ਦੀ ਟੰਮੀ ’ਚ ਕੀ ਹੈ? ਇਸ ’ਤੇ ਜੈਕ ਬੋਲਦਾ ਹੈ ਬੇਬੀ ਸਿਸਟਰ। ਲੀਜ਼ਾ ਨੇ 2016 ’ਚ ਡੀਨੋ ਲਲਵਾਨੀ ਨਾਲ ਵਿਆਹ ਕੀਤਾ ਸੀ। ਉਸ ਦੇ ਦੋ ਪੁੱਤਰ ਜੈਕ ਅਤੇ ਲਿਓ ਹਨ। ਹੁਣ ਅਦਾਕਾਰਾ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। 

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਲੀਜ਼ਾ ਨੇ ਫ਼ਿਲਮ ‘ਆਈਸ਼ਾ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਉਹ ‘ਹਾਊਸਫੁਲ 3’, ‘ਦਿ ਸ਼ੌਂਕੀਨਸ’, ‘ਰਾਸਕਲਸ’, ‘ਕੁਈਨ’, ‘ਏ ਦਿਲ ਹੈ ਮੁਸ਼ਕਿਲ’ ਵਰਗੀਆਂ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੀ ਹੈ। 

PunjabKesari


author

Aarti dhillon

Content Editor

Related News