ਵਿਜੈ ਦੇਵਰਕੋਂਡਾ ਦੀ ਫ਼ਿਲਮ ‘ਲਾਈਗਰ’ ਦਾ ਫਰਸਟ ਲੁੱਕ ਰਿਲੀਜ਼ (ਵੀਡੀਓ)

Sunday, Jan 02, 2022 - 12:13 PM (IST)

ਵਿਜੈ ਦੇਵਰਕੋਂਡਾ ਦੀ ਫ਼ਿਲਮ ‘ਲਾਈਗਰ’ ਦਾ ਫਰਸਟ ਲੁੱਕ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਸਾਊਥ ’ਚ ਆਪਣੇ ਅਭਿਨੈ ਨਾਲ ਸਭ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਅਦਾਕਾਰ ਵਿਜੈ ਦੇਵਰਕੋਂਡਾ ਹੁਣ ਬਾਲੀਵੁੱਡ ’ਚ ਵੀ ਆਪਣੀ ਛਾਪ ਛੱਡਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਫ਼ਿਲਮ ‘ਲਾਇਗਰ’ ਦੇ ਨਿਰਮਾਤਾਵਾਂ ਨੇ ਇਸ ਫ਼ਿਲਮ ਦੀ ਇਕ ਝਲਕ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿੱਕੀ ਕੌਸ਼ਲ ਨੂੰ ਬਾਈਕ 'ਤੇ ਸਾਰਾ ਅਲੀ ਖ਼ਾਨ ਨੂੰ ਘੁਮਾਉਣਾ ਪੈ ਗਿਆ ਮਹਿੰਗਾ, ਜਾਣੋ ਕਿਵੇਂ

ਵੀਡੀਓ ’ਚ ਵਿਜੈ ਦੇਵਾਰਕੋਂਡਾ ਆਕਰਸ਼ਕ ਦਮਦਾਰ ਲੁੱਕ ’ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਡਾਇਲਾਗ ਵੀ ਕਾਫ਼ੀ ਆਕਰਸ਼ਿਤ ਕਰ ਰਹੇ ਹਨ। ‘ਲਾਇਗਰ’ ਹਿੰਦੀ, ਤਾਮਿਲ, ਤੇਲਗੂ, ਕੰਨਡ਼ ਤੇ ਮਲਿਆਲਮ ’ਚ ਰਿਲੀਜ਼ ਹੋਵੇਗੀ।

ਵਿਜੈ ਨਾਲ ਅਨਨਿਆ ਪਾਂਡੇ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੀ ਹੈ। ਦਿੱਗਜ ਬਾਕਸਰ ਮਾਇਕ ਟਾਈਸਨ ਨੂੰ ਦੇਖਣਾ ਵੀ ਰੋਮਾਂਚਕ ਹੋਵੇਗਾ।

ਪੂਰੀ ਜਗਨਾਥ ਨਿਰਦੇਸ਼ਿਤ, ਧਰਮਾ ਪ੍ਰੋਡਕਸ਼ਨਜ਼ ਤੇ ਪੂਰੀ ਕਨੈਕਟਸ, ਕਰਨ ਜੌਹਰ, ਚਾਰਮੀ ਕੌਰ, ਅਪੂਰਵ ਮਹਿਤਾ ਤੇ ਹੀਰੂ ਯਸ਼ ਜੌਹਰ ਵਲੋਂ ਨਿਰਮਿਤ ਫ਼ਿਲਮ ‘ਲਾਇਗਰ’ 25 ਅਗਸਤ, 2022 ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News