ਕਦੇ 50 ਰੁਪਏ ਦਿਹਾੜੀ ’ਤੇ ਕੰਮ ਕਰਦੇ ਸੀ ‘ਤਾਰਕ ਮਹਿਤਾ...’ ਦੇ ‘ਜੇਠਾਲਾਲ’, ਅੱਜ ਕਰੋੜਾਂ ’ਚ ਹੈ ਜਾਇਦਾਦ

Sunday, May 16, 2021 - 03:06 PM (IST)

ਕਦੇ 50 ਰੁਪਏ ਦਿਹਾੜੀ ’ਤੇ ਕੰਮ ਕਰਦੇ ਸੀ ‘ਤਾਰਕ ਮਹਿਤਾ...’ ਦੇ ‘ਜੇਠਾਲਾਲ’, ਅੱਜ ਕਰੋੜਾਂ ’ਚ ਹੈ ਜਾਇਦਾਦ

ਮੁੰਬਈ (ਬਿਊਰੋ)– ਟੀ. ਵੀ. ਦੀ ਦੁਨੀਆ ਦਾ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖ਼ੀਆਂ ’ਚ ਰਹਿੰਦਾ ਹੈ। ਛੋਟੇ ਪਰਦੇ ’ਤੇ ਲੰਮੇ ਸਮੇਂ ਤੋਂ ਚੱਲ ਰਹੇ ਇਸ ਸ਼ੋਅ ਦੇ ਹਰ ਕਿਰਦਾਰ ਨੇ ਦਰਸ਼ਕਾਂ ਦੇ ਦਿਲ ’ਚ ਆਪਣੀ ਜਗ੍ਹਾ ਬਣਾ ਲਈ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਐਲਬਮ ਦਾ ਪੋਸਟਰ ਕੀਤਾ ਸਾਂਝਾ

ਸ਼ੋਅ ’ਚ ਜੇਠਾਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਿਲੀਪ ਜੋਸ਼ੀ ਨੂੰ ਕੌਣ ਨਹੀਂ ਜਾਣਦਾ। ਆਪਣੇ ਕਾਮੇਡੀ ਦੇ ਅੰਦਾਜ਼ ਤੇ ਆਪਣੀ ਪਰਸਨੈਲਿਟੀ ਨਾਲ ਲੋਕਾਂ ਨੂੰ ਐਂਟਰਟੇਨ ਕਰਨ ਵਾਲੇ ਜੇਠਾਲਾਲ ਦੇ ਕਮਾਲ ਦੇ ਅਭਿਨੈ ਦੇ ਜ਼ੋਰ ’ਤੇ ਇਹ ਸ਼ੋਅ ਇੰਨਾ ਮਸ਼ਹੂਰ ਹੋਇਆ ਹੈ।

PunjabKesari

ਦਿਲੀਪ ਜੋਸ਼ੀ ਨੇ ਆਪਣੇ ਅਭਿਨੈ ਕਰੀਅਰ ’ਚ ਕਾਫੀ ਸੰਘਰਸ਼ ਕੀਤਾ ਹੈ। ਫ਼ਿਲਮਾਂ ਤੋਂ ਲੈ ਕੇ ਟੀ. ਵੀ. ਦੀ ਦੁਨੀਆ ’ਚ ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ। ‘ਹਮ ਆਪਕੇ ਹੈਂ ਕੌਣ’, ‘ਫਿਰ ਵੀ ਦਿਲ ਹੈ ਹਿੰਦੁਸਤਾਨੀ’, ‘ਹਮਰਾਜ’, ‘ਦਿਲ ਹੈ ਤੁਮਹਾਰਾ’ ਵਰਗੀਆਂ ਕਈ ਫ਼ਿਲਮਾਂ ’ਚ ਉਨ੍ਹਾਂ ਨੇ ਸਹਾਇਕ ਅਭਿਨੇਤਾ ਦਾ ਰੋਲ ਨਿਭਾਇਆ ਹੈ। ਕਦੇ ਬੈਕਸਟੇਜ ਆਰਟਿਸਟ ਦੇ ਤੌਰ ’ਤੇ ਕੰਮ ਕਰਕੇ 50 ਰੁਪਏ ਕਮਾਉਣ ਵਾਲੇ ਜੇਠਾਲਾਲ ਅੱਜ ਇਕ ਸ਼ਾਹੀ ਜ਼ਿੰਦਗੀ ਜਿਊਂਦੇ ਹਨ।

PunjabKesari

ਅੱਜ ‘ਤਾਰਕ ਮਹਿਤਾ...’ ਦੇ ਹਰ ਇਕ ਐਪੀਸੋਡ ਲਈ ਦਿਲੀਪ ਲਗਭਗ ਡੇਢ ਲੱਖ ਰੁਪਏ ਫੀਸ ਲੈਂਦੇ ਹਨ। ਹਰ ਮਹੀਨੇ ਉਹ 36 ਲੱਖ ਰੁਪਏ ਕਮਾ ਲੈਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਹਰ ਸਾਲ ਚਾਰ ਤੋਂ ਪੰਜ ਕਰੋੜ ਰੁਪਏ ਦੀ ਕਮਾਈ ਕਰਦੇ ਹਨ। ਇਹੀ ਨਹੀਂ ਰਿਪੋਰਟਾਂ ਮੁਤਾਬਕ ਦਿਲੀਪ ਜੋਸ਼ੀ ਨੂੰ ਲਗਜ਼ਰੀ ਕਾਰਾਂ ਦਾ ਵੀ ਕਾਫੀ ਸ਼ੌਕ ਹੈ। ਉਨ੍ਹਾਂ ਕੋਲ ਲਗਭਗ 80 ਲੱਖ ਰੁਪਏ ਦੀ ਕੀਮਤ ਵਾਲੀ ਔਡੀ ਕਿਊ 7 ਕਾਰ ਹੈ।

PunjabKesari

ਇਸ ਤੋਂ ਇਲਾਵਾ ਉਨ੍ਹਾਂ ਕੋਲ ਟੋਓਟਾ ਇਨੋਵਾ ਵਰਗੀ ਕਾਰ ਵੀ ਹੈ। ਜੇਠਾਲਾਲ ਕੋਲ ਮੁੰਬਈ ਦੇ ਅੰਧੇਰੀ ’ਚ ਇਕ ਬੇਹੱਦ ਆਲੀਸ਼ਨ ਘਰ ਵੀ ਹੈ। ਦੱਸਣਯੋਗ ਹੈ ਕਿ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁਲ ਜਾਇਦਾਦ ਲਗਭਗ 45 ਕਰੋੜ ਰੁਪਏ ਤੋਂ ਵੱਧ ਹੈ।

ਨੋਟ– ਤੁਹਾਨੂੰ ਜੇਠਾਲਾਲ ਦਾ ਕਿਰਦਾਰ ਕਿਵੇਂ ਦਾ ਲੱਗਦਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News