20 ਸਾਲ ਛੋਟੀ ਇਸ ਬ੍ਰਿਟਿਸ਼-ਪੰਜਾਬੀ ਮਾਡਲ ਨੂੰ ਡੇਟ ਕਰ ਰਹੇ ‘ਟਾਈਟੈਨਿਕ’ ਸਟਾਰ ਲਿਓਨਾਰਡੋ ਡੀਕੈਪਰੀਓ!

Sunday, Jun 04, 2023 - 03:08 PM (IST)

20 ਸਾਲ ਛੋਟੀ ਇਸ ਬ੍ਰਿਟਿਸ਼-ਪੰਜਾਬੀ ਮਾਡਲ ਨੂੰ ਡੇਟ ਕਰ ਰਹੇ ‘ਟਾਈਟੈਨਿਕ’ ਸਟਾਰ ਲਿਓਨਾਰਡੋ ਡੀਕੈਪਰੀਓ!

ਮੁੰਬਈ (ਬਿਊਰੋ)– ‘ਟਾਈਟੈਨਿਕ’ ਫੇਮ ਹਾਲੀਵੁੱਡ ਅਦਾਕਾਰ ਲਿਓਨਾਰਡੋ ਡੀਕੈਪਰੀਓ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਦੱਸਿਆ ਜਾ ਰਿਹਾ ਹੈ ਕਿ 48 ਸਾਲਾ ਲਿਓਨਾਰਡੋ ਭਾਰਤੀ ਮੂਲ ਦੀ 28 ਸਾਲਾ ਮਾਡਲ ਨੀਲਮ ਗਿੱਲ ਨੂੰ ਡੇਟ ਕਰ ਰਿਹਾ ਹੈ।

PunjabKesari

ਦਰਅਸਲ, ਪੇਜ ਸਿਕਸ ਦੀ ਇਕ ਰਿਪੋਰਟ ਅਨੁਸਾਰ ਨੀਲਮ ਗਿੱਲ ਨੂੰ ਅਦਾਕਾਰ ਨਾਲ ਲੰਡਨ ਦੇ ਇਕ ਰੈਸਟੋਰੈਂਟ ’ਚ ਡਿਨਰ ਕਰਦੇ ਦੇਖਿਆ ਗਿਆ ਸੀ। ਹਾਲਾਂਕਿ ਇਸ ਦੌਰਾਨ ਅਦਾਕਾਰ ਦੀ ਮਾਂ ਤੇ ਉਨ੍ਹਾਂ ਦੇ ਕੁਝ ਦੋਸਤ ਵੀ ਮੌਜੂਦ ਸਨ। ਉਦੋਂ ਤੋਂ ਦੋਵਾਂ ਦੇ ਡੇਟਿੰਗ ਦੀਆਂ ਅਫਵਾਹਾਂ ਉੱਡਣ ਲੱਗੀਆਂ ਸਨ।

PunjabKesari

ਨੀਲਮ ਗਿੱਲ ਇਕ 28 ਸਾਲਾ ਮਾਡਲ ਹੈ, ਜਿਸ ਦਾ ਜਨਮ 27 ਅਪ੍ਰੈਲ, 1995 ਨੂੰ ਕੋਵੈਂਟਰੀ, ਇੰਗਲੈਂਡ ’ਚ ਹੋਇਆ ਸੀ। ਉਸ ਦੇ ਦਾਦਾ-ਦਾਦੀ ਦਾ ਜਨਮ ਭਾਰਤ ’ਚ ਹੋਇਆ ਸੀ। ਨੀਲਮ ਪੰਜਾਬ ਦੇ ਇਕ ਸਿੱਖ ਪਰਿਵਾਰ ਨਾਲ ਸਬੰਧਤ ਹੈ। ਖ਼ੁਦ ਨੂੰ ਬ੍ਰਿਟਿਸ਼-ਪੰਜਾਬੀ ਮਾਡਲ ਦੱਸਣ ਵਾਲੀ ਨੀਲਮ 14 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਕਰ ਰਹੀ ਹੈ। ਨੀਲਮ ਆਪਣਾ ਇਕ ਯੂਟਿਊਬ ਚੈਨਲ ਵੀ ਚਲਾਉਂਦੀ ਹੈ, ਜਿਸ ’ਤੇ ਉਹ ਧੱਕੇਸ਼ਾਹੀ, ਡਿਪਰੈਸ਼ਨ ਤੇ ਸਰੀਰ ਦੇ ਆਤਮ ਵਿਸ਼ਵਾਸ ਵਰਗੇ ਮੁੱਦਿਆਂ ਬਾਰੇ ਗੱਲ ਕਰਦੀ ਹੈ।

PunjabKesari

ਨੀਲਮ ਗਿੱਲ ਪਿਛਲੇ ਮਹੀਨੇ ਫ੍ਰੈਂਚ ਰਿਵੇਰਾ ’ਚ ਹੋਏ ਕਾਨਸ ਫ਼ਿਲਮ ਫੈਸਟੀਵਲ ’ਚ ਸ਼ਾਮਲ ਹੋਈ ਸੀ। ਲਿਓਨਾਰਡੋ ਡੀਕੈਪਰੀਓ ਨੇ ਵੀ ਆਪਣੀ ਫ਼ਿਲਮ ‘ਕਿਲਰਸ ਆਫ ਦਿ ਫਲਾਵਰ ਮੂਨ’ ਦੀ ਸਕ੍ਰੀਨਿੰਗ ਲਈ ਫੈਸਟੀਵਲ ’ਚ ਸ਼ਿਰਕਤ ਕੀਤੀ।

PunjabKesari

ਹਾਲ ਹੀ ’ਚ ਨੀਲਮ ਗਿੱਲ ਨੇ ਮੁੰਬਈ ’ਚ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਉਦਘਾਟਨ ’ਚ ਸ਼ਿਰਕਤ ਕੀਤੀ। ਇਸ ਈਵੈਂਟ ਦੀਆਂ ਕੁਝ ਤਸਵੀਰਾਂ ਨੀਲਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਨੀਲਮ ਤੋਂ ਪਹਿਲਾਂ ਲਿਓਨਾਰਡੋ ਦਾ ਨਾਂ ਕਈ ਅਦਾਕਾਰਾਂ ਨਾਲ ਜੁੜ ਚੁੱਕਾ ਹੈ। ਲਿਓਨਾਰਡੋ ਪਹਿਲਾਂ ਕੈਮਿਲਾ ਮੋਰੋਨ ਨੂੰ ਡੇਟ ਕਰ ਚੁੱਕੇ ਹਨ। 4 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਪਿਛਲੇ ਸਾਲ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਸੁਪਰ ਮਾਡਲ ਗਿਗੀ ਹਦੀਦ ਨਾਲ ਵੀ ਜੁੜ ਗਿਆ। ਹੁਣ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਨੀਲਮ ਗਿੱਲ ਨੂੰ ਡੇਟ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News