ਮਨਸੂਰ ਅਲੀ ਖ਼ਾਨ ’ਤੇ ਭੜਕੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ

Monday, Nov 20, 2023 - 10:39 AM (IST)

ਚੇਨਈ (ਭਾਸ਼ਾ) – ਤਮਿਲ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਨੇ ਉਨ੍ਹਾਂ ਨਾਲ ਪਰਦੇ ’ਤੇ ਦਿਖਾਈ ਦੇਣ ਦਾ ਮੌਕਾ ਨਾ ਮਿਲਣ ਸਬੰਧੀ ਕੀਤੀ ਗਈ ਅਪਮਾਨਜਨਕ ਟਿੱਪਣੀ ਲਈ ‘ਲੀਓ’ ਦੇ ਕੋ-ਐਕਟਰ ਮਨਸੂਰ ਅਲੀ ਖ਼ਾਨ ਦੀ ਨਿੰਦਾ ਕੀਤੀ ਹੈ। ਉੱਥੇ ਹੀ ਸਾਊਥ ਇੰਡੀਅਨ ਆਰਟਿਸਟਸ ਐਸੋਸੀਏਸ਼ਨ (ਐੱਸ. ਆਈ. ਏ. ਏ.) ਨੇ ਵੀ ਕ੍ਰਿਸ਼ਨਨ ਬਾਰੇ ਲਿੰਗੀ ਟਿੱਪਣੀ ਨੂੰ ਲੈ ਕੇ ਐਤਵਾਰ ਨੂੰ ਖਾਨ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕੋਲੋਂ ਜਨਤਕ ਤੌਰ ’ਤੇ ਮੁਆਫੀ ਦੀ ਮੰਗ ਕੀਤੀ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਅਦਾਲਤ 'ਚ 25 ਮੁਲਜ਼ਮ ਹੋਏ ਪੇਸ਼, 30 ਨਵੰਬਰ ਨੂੰ ਹੋਵੇਗੀ ਬਹਿਸ

ਲੋਕੇਸ਼ ਕਨਗਰਾਜ ਨਿਰਦੇਸ਼ਿਤ ਲੀਓ ਵਿਚ ਇਕ ਛੋਟੀ ਭੂਮਿਕਾ ਅਦਾ ਕਰਨ ਵਾਲੇ ਖ਼ਾਨ ਨੇ ਹਾਲ ਹੀ ਵਿਚ ਇਕ ਇੰਟਰਵਿਊ ’ਚ ਕਸ਼ਮੀਰ ਵਿਚ ਫਿਲਮ ਦੇ ਸ਼ੂਟਿੰਗ ਪ੍ਰੋਗਰਾਮ ਦੌਰਾਨ ਤ੍ਰਿਸ਼ਾ ਨਾਲ ਕੋਈ ਸੀਨ ਨਾ ਹੋਣ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਸੀ। ਤ੍ਰਿਸ਼ਾ ਨੇ ਕਿਹਾ ਕਿ ਖਾਨ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਲਿੰਗੀ, ਅਪਮਾਨਜਨਕ, ਦੁਰਵਿਵਹਾਰ ਅਤੇ ਘਿਨੌਣੀਆਂ ਹਨ ਅਤੇ ਉਹ ਕਦੀ ਵੀ ਅਦਾਕਾਰ ਨਾਲ ਕੰਮ ਨਹੀਂ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


sunita

Content Editor

Related News