ਰਾਕੇਸ਼ ਟਿਕੈਤ ਦੀ ਸਲਮਾਨ ਖ਼ਾਨ ਨੂੰ ਖ਼ਾਸ ਸਲਾਹ, ਦੱਸਿਆ ਕਿਵੇਂ ਹੋਵੇਗਾ ਵੈਰ ਖ਼ਤਮ

Monday, Oct 28, 2024 - 09:11 AM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅਜਿਹੇ 'ਚ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਲਮਾਨ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਕਾਲਾ ਹਿਰਨ ਮਾਮਲੇ ‘ਚ ਲਾਰੈਂਸ ਬਿਸ਼ਨੋਈ ਸਲਮਾਨ ਨੂੰ ਦੋਸ਼ੀ ਮੰਨਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਬਿਸ਼ਨੋਈ ਭਾਈਚਾਰੇ ਦੇ ਮੰਦਰ ਜਾ ਕੇ ਆਪਣੀ ਗਲਤੀ ਲਈ ਮੁਆਫੀ ਮੰਗੇ ਪਰ ਸਲੀਮ ਖ਼ਾਨ ਨੇ ਆਪਣੇ ਪੁੱਤ ਸਲਮਾਨ ਨੂੰ ਬੇਕਸੂਰ ਦੱਸ ਕੇ ਬਿਸ਼ਨੋਈ ਭਾਈਚਾਰੇ ‘ਚ ਗੁੱਸਾ ਕੱਢਿਆ ਹੈ। ਇਸ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਲਾਰੈਂਸ ਬਿਸ਼ਨੋਈ-ਸਲਮਾਨ ਖ਼ਾਨ ਵਿਵਾਦ ‘ਤੇ ਆਪਣੀ ਚੁੱਪੀ ਤੋੜੀ ਹੈ।

ਇਹ ਖ਼ਬਰ ਵੀ ਪੜ੍ਹੋ -  ਗੁਰਲੇਜ਼ ਅਖ਼ਤਰ ਤੇ ਸ਼੍ਰੀ ਬਰਾੜ ਮੁਸ਼ਕਿਲਾਂ 'ਚ, ਜਾਰੀ ਹੋ ਗਿਆ ਨੋਟਿਸ

ਰਾਕੇਸ਼ ਦੀ ਸਲਮਾਨ ਨੂੰ ਸਲਾਹ
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਲਮਾਨ ਨੂੰ ਮੰਦਰ ਜਾ ਕੇ ਮੁਆਫੀ ਮੰਗਣ ਲਈ ਕਿਹਾ। ਇਕ ਇੰਟਰਵਿਊ ‘ਚ ਰਾਕੇਸ਼ ਨੇ ਗੈਂਗਸਟਰ ਨੂੰ ‘ਬੈਡਸ ਮੈਨ’ ਦੱਸਦੇ ਹੋਏ ਸਲਮਾਨ ਨੂੰ ਖ਼ਾਸ ਸਲਾਹ ਦਿੱਤੀ ਹੈ। ਕਿਸਾਨ ਆਗੂ ਦਾ ਇਹ ਸੁਝਾਅ ਐੱਨ. ਸੀ. ਪੀ. ਆਗੂ ਬਾਬਾ ਸਿੱਦੀਕੀ ਦੇ ਕਤਲ ਤੋਂ ਕੁਝ ਦਿਨ ਬਾਅਦ ਆਇਆ ਸੀ।
ਖ਼ਬਰਾਂ ਮੁਤਾਬਕ ਰਾਕੇਸ਼ ਟਿਕੈਤ ਨੇ ਕਿਹਾ, ''ਇਹ ਸਮਾਜ ਨਾਲ ਜੁੜਿਆ ਮਾਮਲਾ ਹੈ। ਸਲਮਾਨ ਖ਼ਾਨ ਨੂੰ ਮੰਦਰ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਜੇਲ੍ਹ ‘ਚ ਬੰਦ ਵਿਅਕਤੀ ਮਾਫੀ ਮੰਗ ਸਕਦਾ ਹੈ। ਉਹ ਇੱਕ ਬਦਮਾਸ਼ ਹੈ।''

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੇ ਔਰਤਾਂ ਲਈ ਨੀਤਾ ਅੰਬਾਨੀ ਦਾ ਵੱਡਾ ਐਲਾਨ

ਸਲਮਾਨ ਦਾ ਵੈਰੀ ਹੈ ਬਿਸ਼ਨੋਈ
ਸਲਮਾਨ 'ਤੇ 1998 'ਚ ਰਾਜਸਥਾਨ ਦੇ ਇਕ ਪਿੰਡ ‘ਚ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਪਵਿੱਤਰ ਮੰਨਦਾ ਹੈ। ਸਲਮਾਨ ਉਦੋਂ ਸੈਫ ਅਲੀ ਖ਼ਾਨ, ਤੱਬੂ ਅਤੇ ਸੋਨਾਲੀ ਬੇਂਦਰੇ ਨਾਲ ਫ਼ਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਕਰ ਰਹੇ ਸਨ। ਇਨ੍ਹਾਂ ਦੋਸ਼ਾਂ ਕਾਰਨ ਸਲਮਾਨ ਕਾਨੂੰਨੀ ਮੁਸੀਬਤ 'ਚ ਫਸ ਗਏ ਸਨ। 26 ਸਾਲ ਤੱਕ ਚੱਲੇ ਇਸ ਮਾਮਲੇ ‘ਚ ਸਲਮਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ, ਫਿਰ ਬਰੀ ਕਰ ਦਿੱਤਾ ਗਿਆ। ਸਲਮਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਸੈਫ ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਕੋਠਾਰੀ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News