ਆਓ ਜਾਣਿਏ ਬਾਲੀਵੁੱਡ ਸਿਤਾਰਿਆਂ ਦੇ ਮਨਪਸੰਦ ਭੋਜਨ ਬਾਰੇ

Friday, Jul 01, 2022 - 01:23 PM (IST)

ਆਓ ਜਾਣਿਏ ਬਾਲੀਵੁੱਡ ਸਿਤਾਰਿਆਂ ਦੇ ਮਨਪਸੰਦ ਭੋਜਨ ਬਾਰੇ

ਬਾਲੀਵੁੱਡ ਡੈਸਕ: ਬਾਲੀਵੁੱਡ ਸਿਤਾਰਿਆਂ ਦੀ ਪਲ-ਪਲ ਦੀ ਖ਼ਬਰ ਰੱਖਣ ਦੇ ਬਾਵਜੂਦ ਸ਼ਾਇਦ ਇਕ ਚੀਜ਼ ਤੁਹਾਡੇ ਧਿਆਨ ’ਚ ਕਦੀ ਨਹੀਂ ਆਈ ਹੋਵੇਗੀ। ਅੱਜ ਅਸੀਂ ਬਾਲੀਵੁੱਡ ਦੇ ਸਿਤਾਰਿਆਂ ਦੀਆਂ ਖ਼ਾਸ ਗੱਲਾਂ ਸਾਹਮਣੇ ਲੈ ਕੇ ਆਏ ਹਾਂ।ਜਿਸ ’ਚ ਅਸੀਂ ਬਾਲੀਵੁੱਡ ਸਿਤਾਰਿਆਂ ਦੀ ਮਨਪੰਸਦ ਖਾਣ-ਪੀਣ ਦੀ ਗੱਲ ਕਰਦੇ ਹਾਂ।

ਅਮਿਤਾਭ ਬੱਚਨ
ਅਮਿਤਾਭ ਬੱਚਨ ਇੰਡਸਟਰੀ ਦੇ ਸ਼ਾਹਿਨਸ਼ਾਹ ਹਨ। ਅਮਿਤਾਭ ਬੱਚਨ ਨੂੰ ਸਾਦਗੀ ’ਚ ਬਹੁਤ  ਵਿਸ਼ਵਾਸ ਹੈ। ਇਸ ਦੇ ਨਾਲ ਦੱਸ ਦੇਈਏ ਕਿ ਭਿੰਡੀ ਖਾਣਾ ਪਸੰਦ ਕਰਦੇ ਹਨ।

PunjabKesari

ਸ਼ਾਹਰੁਖ਼ ਖ਼ਾਨ 
ਕਈ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਬਾਲੀਵੁੱਡ ਬਾਦਸ਼ਾਹ ਨੂੰ ਹੁਣ ਖਾਣ-ਪੀਣ ਦਾ ਕੋਈ ਸ਼ੌਕ ਨਹੀਂ ਰਿਹਾ। ਇਸ ਗੱਲ ਨੂੰ ਉਹ ਕਈ ਵਾਰ ਇੰਟਰਵਿਊ ’ਚ ਵੀ ਦੱਸ ਚੁੱਕੇ ਹਨ । ਹਾਲਾਂਕਿ, ਜਦੋਂ ਵੀ ਉਸਨੂੰ ਕੁਝ ਚੰਗਾ ਖਾਣ ਦਾ ਮਨ ਹੁੰਦਾ ਹੈ, ਤਾਂ ਉਸਦੀ ਪਹਿਲੀ ਪਸੰਦ ਤੰਦੂਰੀ ਚਿਕਨ ਹੁੰਦੀ ਹੈ।

PunjabKesari

ਰਿਤਿਕ ਰੋਸ਼ਨ 
ਰਿਤਿਕ ਰੋਸ਼ਨ ਦੀ ਪਸੰਦ ਜਾਣਨ ਤੋਂ ਬਾਅਦ ਕਈ ਲੋਕ ਖ਼ੁਸ਼ ਹੋ ਜਾਣ ਗੇ ਕਿਉਂਕਿ ਰਿਤਿਕ ਰੋਸ਼ਨ ਨੂੰ ਸਮੋਸਾ ਖਾਣਾ ਬੇਹੱਦ ਪਸੰਦ ਹੈ।

PunjabKesari

ਦੀਪਿਕਾ ਪਾਦੁਕੋਣ 
ਦੀਪਿਕਾ ਪਾਦੁਕੋਣ ਸਾਊਥ ਇੰਡੀਅਨ ਪਰਿਵਾਰ ਤੋਂ ਹੈ। ਇਸ ਲਈ ਉਹ ਰਸਮ ਚੌਲਾਂ ਦੀ ਸ਼ੌਕੀਨ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਉਨ੍ਹਾਂ ਨੂੰ ਰੋਜ਼ਾਨਾ ਰਸਮ ਚੌਲ ਖੁਆਵੇ ਤਾਂ ਉਹ ਬਿਨਾਂ ਕਿਸੇ ਨਖ਼ਰੇ ਤੋਂ ਖਾ ਸਕਦੀ ਹੈ।

PunjabKesari

ਕੈਟਰੀਨਾ ਕੈਫ਼
ਕੈਟਰੀਨਾ ਨੂੰ ਕਈ ਤਰ੍ਹਾਂ ਦੇ ਖ਼ਾਣੇ ਪਸੰਦ ਹਨ। ਪੈਨਕੇਕ ਦਾ ਨਾਂ ਇਸ ਖਾਣੇ ਦੀ ਸੂਚੀ ’ਚ ਸਭ ਤੋਂ ਪਹਿਲਾਂ ਆਉਂਦਾ ਹੈ। ਕੈਟਰੀਨਾ ਅਕਸਰ ਇੰਸਟਾਗ੍ਰਾਮ ’ਤੇ ਪੈਨਕੇਕ ਸਟੋਰੀਜ਼ ਸਾਂਝੀ ਕਰਦੀ ਰਹਿੰਦੀ ਹੈ।

PunjabKesari

ਸਲਮਾਨ ਖ਼ਾਨ
ਬਾਲੀਵੁੱਡ ਦੇ ਦਬੰਗ ਖ਼ਾਨ ਕਹੇ ਜਾਣ ਵਾਲੇ ਸਲਮਾਨ ਨੂੰ ਬਿਰਯਾਨੀ ਬਹੁਤ ਪਸੰਦ ਹੈ। ਅਦਾਕਾਰ ਨੂੰ ਬਿਰਯਾਨੀ ਇੰਨੀ ਪਸੰਦ ਹੈ ਕਿ ਉਹ ਕਦੇ ਵੀ ਕਿਸੇ ਖ਼ਾਸ ਮੌਕੇ ’ਤੇ ਇਸ ਨੂੰ ਮਿਸ ਕਰਨ ਦੀ ਹਿੰਮਤ ਨਹੀਂ ਕਰ ਸਕਦੇ।

PunjabKesari

ਰਣਬੀਰ ਕਪੂਰ 
ਰਣਬੀਰ ਕਪੂਰ ਪੰਜਾਬੀ ਪਰਿਵਾਰ ਤੋਂ ਹਨ। ਇਹੀ ਕਾਰਨ ਹੈ ਕਿ ਉਹ ਖਾਣੇ ਦੇ ਮਾਮਲੇ ’ਚ ਕਾਫ਼ੀ ਚੁਆਇਸ ਹੈ। ਰਣਬੀਰ ਕਪੂਰ ਨੂੰ ਜੰਗਲੀ ਮਟਨ ਕਰੀ ਖਾਣਾ ਪਸੰਦ ਹੈ। ਖ਼ਾਸ ਕਰਕੇ ਉਸਦੀ ਦਾਦੀ ਦੇ ਹੱਥਾਂ ਦੁਆਰਾ ਬਣਾਈ ਗਈ।

PunjabKesari

ਪ੍ਰਿਅੰਕਾ ਚੋਪੜਾ
ਦੇਸੀ ਗਰਲ ਹਮੇਸ਼ਾ ਹੀ ਦੇਸੀ ਖ਼ਾਣੇ ਦੀ ਦੀਵਾਨੀ ਰਹਿੰਦੀ ਹੈ। ਪ੍ਰਿਅੰਕਾ ਚੋਪੜਾ ਨੂੰ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾਣਾ ਬਹੁਤ ਪਸੰਦ ਹੈ। 

PunjabKesari


author

Anuradha

Content Editor

Related News