ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਵਿਰੁੱਧ ਰਾਜਸਥਾਨ ''ਚ ਸ਼ਿਕਾਇਤ ਦਰਜ, ਜਾਣੋ ਕੀ ਹੈ ਮਾਮਲਾ

Tuesday, Dec 07, 2021 - 10:27 AM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਇੱਕ ਸ਼ਾਹੀ ਹੋਟਲ 'ਚ ਵਿਆਹ ਦੇ ਬੰਧਨ 'ਚ ਬੱਝਣ ਲਈ ਤਿਆਰ ਹਨ। ਦੋਵੇਂ ਕਲਾਕਾਰ ਆਪਣੇ ਪਰਿਵਾਰ ਸਮੇਤ ਰਾਜਸਥਾਨ ਪਹੁੰਚ ਚੁੱਕੇ ਹਨ। ਵਿਆਹ 7 ਤੋਂ 9 ਦਸੰਬਰ ਤੱਕ ਚੱਲੇਗਾ। ਹਾਲਾਂਕਿ, ਇੱਕ ਸਥਾਨਕ ਵਕੀਲ ਨੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ।

ਨਿਊਜ਼ ਏਜੰਸੀ ਆਈ. ਏ. ਐੱਨ. ਐੱਸ. ਮੁਤਾਬਕ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਅਸਲ, ਮਾਮਲਾ ਵਿਆਹ ਕਾਰਨ ਇਕ ਮੰਦਰ ਨੂੰ ਜਾਣ ਦਾ ਰਸਤਾ ਰੋਕਣ ਕਾਰਨ ਹੋਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ 6 ਤੋਂ 12 ਦਸੰਬਰ ਤੱਕ ਚੌਥ ਮਾਤਾ ਮੰਦਰ ਦਾ ਰਸਤਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਹ ਸ਼ਿਕਾਇਤ ਐਡਵੋਕੇਟ ਨੇਤਰਬਿੰਦ ਸਿੰਘ ਜਾਦੌਨ ਵੱਲੋਂ ਸਿਕਸ ਸੈਂਸ ਫੋਰਟ ਦੀ ਮੈਨੇਜਰ ਕੈਟਰੀਨਾ ਕੈਫ, ਵਿੱਕੀ ਕੌਸ਼ਲ ਅਤੇ ਜ਼ਿਲ੍ਹਾ ਕੁਲੈਕਟਰ ਵਿਰੁੱਧ ਦਰਜ ਕਰਵਾਈ ਗਈ ਹੈ।

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਵਿਆਹ 'ਚ ਕਬੀਰ ਖ਼ਾਨ, ਨਿਰਮਾਤਾ ਅੰਮ੍ਰਿਤਪਾਲ ਸਿੰਘ ਬਰਿੰਦਾ ਅਤੇ ਨਿਰਦੇਸ਼ਕ ਆਨੰਦ ਤਿਵਾਰੀ ਸਮੇਤ 120 ਮਹਿਮਾਨ ਸ਼ਾਮਲ ਹੋਣਗੇ। ਦੇਰ ਸ਼ਾਮ ਕੈਟਰੀਨਾ ਕੈਫ ਦੀ ਮਾਂ ਸੂਜ਼ਨ ਟਰਕੋਟ, ਭੈਣਾਂ ਨਤਾਸ਼ਾ, ਇਜ਼ਾਬੇਲ ਕੈਫ, ਭਰਾ ਸਬਸ਼ੀਅਨ ਲੌਰੇਂਟ ਮਿਕੇਲ, ਕੈਟਰੀਨਾ ਕੌਸ਼ਲ ਅਤੇ ਵਿੱਕੀ ਕੌਸ਼ਲ ਜੈਪੁਰ ਪਹੁੰਚ ਗਏ। ਵਿਆਹ ਸਮਾਗਮ 7 ਤਰੀਕ ਤੋਂ ਸ਼ੁਰੂ ਹੋਣਗੇ। ਖ਼ਬਰਾਂ ਮੁਤਾਬਕ, ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਕੰਪਨੀ ਵਿਆਹ 'ਚ ਸੁਰੱਖਿਆ ਪ੍ਰਬੰਧਾਂ ਦੀ ਦੇਖਭਾਲ ਕਰੇਗੀ।

PunjabKesari

ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਕੁਲੈਕਟਰ ਰਾਜਿੰਦਰ ਕਿਸ਼ਨ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੀਟਿੰਗ 'ਚ ਐੱਸ. ਪੀ. ਰਾਜੇਸ਼ ਸਿੰਘ, ਏ. ਡੀ. ਐੱਮ. ਸੂਰਜ ਸਿੰਘ ਨੇਗੀ, ਈਵੈਂਟ ਕੰਪਨੀ ਦੇ ਨੁਮਾਇੰਦੇ ਅਤੇ ਹੋਟਲ ਸਟਾਫ਼ ਵੀ ਹਾਜ਼ਰ ਸੀ,ਜਿੱਥੇ ਵਿਆਹ ਦੀਆਂ ਰਸਮਾਂ ਹੋਣੀਆਂ ਹਨ। ਮੀਟਿੰਗ ਸਵਾਈ ਮਾਧੋਪੁਰ 'ਚ ਭੀੜ ਕੰਟਰੋਲ ਅਤੇ ਸੁਰੱਖਿਆ ਨੂੰ ਲੈ ਕੇ ਸੀ। ਵਿਆਹ ਲਈ ਮੁੰਬਈ ਤੋਂ ਕਈ ਮਸ਼ਹੂਰ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਦੀ ਝਲਕ ਦੇਖਣ ਲਈ ਸਥਾਨਕ ਲੋਕ ਉੱਥੇ ਪਹੁੰਚ ਸਕਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


 


sunita

Content Editor

Related News