ਪਹਿਲੀ ਵਾਰ ਕਰੀਨਾ ਕਪੂਰ ਨੇ ਇੰਝ ਫਲਾਂਟ ਕੀਤਾ 'ਬੇਬੀ ਬੰਪ', ਤਸਵੀਰਾਂ ਵਾਇਰਲ

Tuesday, Dec 15, 2020 - 11:54 AM (IST)

ਪਹਿਲੀ ਵਾਰ ਕਰੀਨਾ ਕਪੂਰ ਨੇ ਇੰਝ ਫਲਾਂਟ ਕੀਤਾ 'ਬੇਬੀ ਬੰਪ', ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) - ਅਦਾਕਾਰਾ ਕਰੀਨਾ ਕਪੂਰ ਖ਼ਾਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਪਾਲਮਪੁਰ ਤੋਂ ਛੁੱਟੀਆਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆ ਕੇ ਕਰੀਨਾ ਕਪੂਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਤੋਂ ਬਾਅਦ ਕਰੀਨਾ ਨੇ ਮੁੜ ਆਪਣੇ ਆਪ ਨੂੰ ਟਰੇਂਡ 'ਚ ਲਿਆਂਦਾ ਹੈ। ਇਸ ਤਸਵੀਰ 'ਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਕਰੀਨਾ ਕਪੂਰ ਵਲੋਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇਸ ਤਸਵੀਰ 'ਚ ਉਸ ਨੇ ਪਿੰਕ ਰੰਗ ਦੀ ਸਪੋਰਟਸ ਆਊਟਫਿੱਟ ਪਹਿਨੀ ਹੋਈ ਹੈ। 

PunjabKesari
ਕਰੀਨਾ ਕਪੂਰ ਨੇ ਆਪਣੇ ਇਸ ਸਪੋਰਟਸ ਆਊਟਫਿਟ 'ਚ ਬੇਬੀ ਬੰਪ ਦੀ ਤਸਵੀਰ ਸਾਂਝੀ ਕੀਤੀ। ਕਰੀਨਾ ਕਪੂਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਉਸ ਦੇ ਪ੍ਰਸ਼ੰਸਕਾਂ 'ਚ ਬਹੁਤ ਟਰੇਂਡ ਕਰ ਰਹੀ ਹੈ। ਦਰਅਸਲ ਕਰੀਨਾ ਕਪੂਰ ਖ਼ਾਨ ਨੇ ਇਹ ਤਸਵੀਰ ਕਿਸੇ ਬ੍ਰਾਂਡ ਪ੍ਰੋਮੋਸ਼ਨ ਦੇ ਵਿਗਿਆਪਨ ਦੇ ਸੈੱਟ ਤੋਂ ਖਿੱਚੀ ਹੈ ਤੇ ਉਸ ਨੇ ਇਸ ਨੂੰ ਸਾਂਝਾ ਕਰਦਿਆਂ ਲਿਖਿਆ ਹੈ "ਅਸੀਂ ਦੋ ਜਾਣੇ ਇਕ ਸੈੱਟ 'ਤੇ।" 

PunjabKesari
ਇਸ ਤੋਂ ਇਲਾਵਾ ਕਰੀਨਾ ਨੇ ਹਾਲ ਹੀ 'ਚ ਬਾਲੀਵੁੱਡ ਦੇ ਸ਼ੋਅ ਮੈਨ ਵਜੋਂ ਜਾਣੇ ਜਾਂਦੇ ਰਾਜ ਕਪੂਰ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਕਿ 'ਅੱਜ ਰਾਜ ਕਪੂਰ ਦਾ 96 ਬਰਥਡੇ ਹੈ, ਹੈਂਪੀ ਬਰਥਡੇ ਦਾਦਾ ਜੀ।'

PunjabKesari
ਕਰੀਨਾ ਕਪੂਰ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਲਾਲ ਸਿੰਘ ਚੱਡਾ' 'ਚ ਆਮਿਰ ਖ਼ਾਨ ਨਾਲ ਨਜ਼ਰ ਆਵੇਗੀ। ਕਰੀਨਾ ਕਪੂਰ ਨੇ ਕੁਝ ਦਿਨ ਪਹਿਲਾਂ ਫ਼ਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਕਰੀਨਾ ਅਤੇ ਆਮਿਰ ਖ਼ਾਨ ਦੀ ਇਹ ਫ਼ਿਲਮ 2021 ਦੇ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News