ਹਰਿਆਣਾ ''ਚ ਲੱਗੇਗਾ ਮੂਸੇਵਾਲਾ ਦਾ ਬੁੱਤ, ਆਲੀਆ-ਰਣਬੀਰ ਨੇ ਧੀ ਨੂੰ ਮਿਲਣ ਲਈ ਰੱਖੀਆਂ ਸ਼ਰਤਾਂ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

11/13/2022 6:27:30 PM

ਜਲੰਧਰ (ਬਾਲੀਵੁੱਡ ਡੈਸਕ) - ਹਰਿਆਣਾ ਦੇ ਡੱਬਵਾਲੀ ਸਬ-ਡਿਵੀਜ਼ਨ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੁੱਤ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੁੱਤ ਜਨਨਾਇਕ ਜਨਤਾ ਪਾਰਟੀ ਵੱਲੋਂ ਲਗਾਇਆ ਜਾਵੇਗਾ। ਉਥੇ ਹੀ ਆਲੀਆ ਤੇ ਰਣਬੀਰ ਕਪੂਰ ਦੀ ਬੇਬੀ ਗਰਲ ਨੂੰ ਮਿਲਣਾ ਸੌਖਾ ਨਹੀਂ ਹੈ ਕਿਉਂਕਿ ਕੱਪਲ ਨੇ ਨੰਨ੍ਹੀ ਪਰੀ ਨੂੰ ਮਿਲਣ ਵਾਲਿਆਂ ਲਈ ਕੁਝ ਸ਼ਰਤਾਂ ਰੱਖੀਆਂ ਹਨ। ਪੰਜਾਬੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਤੇ ਮਾਡਲ ਆਸਿਮ ਰਿਆਜ਼ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਹੁਣ ਇੰਝ ਲੱਗਦਾ ਹੈ ਕਿ ਹਿਮਾਂਸ਼ੀ ਤੇ ਆਸਿਮ ਵਿਚਾਲੇ ਕੁਝ ਠੀਕ ਨਹੀਂ ਹੈ। ਇਹ ਗੱਲ ਅਸੀਂ ਨਹੀਂ ਸਗੋਂ ਹਿਮਾਂਸ਼ੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਵੇਖ ਕੇ ਲੱਗਦਾ ਹੈ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’

1. ਹਰਿਆਣਾ ਦੇ ਡੱਬਵਾਲੀ ਸਬ-ਡਿਵੀਜ਼ਨ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੁੱਤ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੁੱਤ ਜਨਨਾਇਕ ਜਨਤਾ ਪਾਰਟੀ ਵੱਲੋਂ ਲਗਾਇਆ ਜਾਵੇਗਾ। ਹਾਲਾਂਕਿ ਪਾਰਟੀ ਨੇ ਅਜੇ ਤੱਕ ਇਸ ਲਈ ਕਿਸੇ ਜਗ੍ਹਾ ਦੀ ਚੋਣ ਨਹੀਂ ਕੀਤੀ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਬੁੱਤ ਹਰਿਆਣਾ ਦੇ ਸਰਹੱਦ 'ਤੇ ਪੈਂਦੇ ਪਿੰਡ ਡੱਬਵਾਲੀ ਜਾਂ ਇਸ ਦੇ ਆਲੇ-ਦੁਆਲੇ ਦੇ ਕਿਸੇ ਵੱਡੇ ਪਿੰਡ 'ਚ ਲਗਾਇਆ ਜਾਵੇਗਾ। ਹਾਲਾਂਕਿ ਪਾਰਟੀ ਵੱਲੋਂ ਹਾਲੇ ਤੱਕ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ ਕਿ ਇਹ ਬੁੱਤ ਕਿੰਨਾ ਵੱਡਾ ਹੋਵੇਗਾ ਅਤੇ ਕਿਸ ਧਾਤ ਦਾ ਹੋਵੇਗਾ।

2. ਆਲੀਆ ਭੱਟ ਤੇ ਰਣਬੀਰ ਕਪੂਰ ਦੀ ਬੇਬੀ ਗਰਲ ਨੂੰ ਮਿਲਣਾ ਸੌਖਾ ਨਹੀਂ ਹੈ ਕਿਉਂਕਿ ਕੱਪਲ ਨੇ ਨੰਨ੍ਹੀ ਪਰੀ ਨੂੰ ਮਿਲਣ ਵਾਲਿਆਂ ਲਈ ਕੁਝ ਸ਼ਰਤਾਂ ਰੱਖੀਆਂ ਹਨ। ਆਲੀਆ ਤੇ ਰਣਬੀਰ ਨੇ ਆਪਣੀ ਪ੍ਰਿੰਸਿਜ਼ ਨੂੰ ਮਿਲਣ ਵਾਲਿਆਂ ਲਈ ਨੋ-ਪਿਕਚਰਜ਼ ਗਾਈਡਲਾਈਨ ਬਣਾਈ ਹੈ। ਯਾਨੀ ਜੋ ਵੀ ਆਲੀਆ ਭੱਟ ਦੀ ਬੇਬੀ ਨੂੰ ਮਿਲਣ ਜਾਏਗਾ, ਉਸ ਨੂੰ ਬੱਚੀ ਦੀਆਂ ਤਸਵੀਰਾਂ ਖਿੱਚਣ ਦੀ ਪਰਮਿਸ਼ਨ ਨਹੀਂ ਹੋਵੇਗੀ। ਆਲੀਆ ਭੱਟ ਤੇ ਰਣਬੀਰ ਕਪੂਰ ਦੀ ਧੀ ਨੂੰ ਮਿਲਣ ਵਾਲਿਆਂ ਨੂੰ ਕੋਵਿਡ ਨੈਗੇਟਿਵ ਸਰਟੀਫਿਕੇਟ ਵੀ ਦਿਖਾਉਣਾ ਪਵੇਗਾ ਕਿਉਂਕਿ ਛੋਟੇ ਬੱਚਿਆਂ ਨੂੰ ਵਾਇਰਸ ਹੋਣ ਦਾ ਖ਼ਤਰਾ ਰਹਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪ੍ਰਸ਼ੰਸਕਾਂ ਦੀ ਪਹਿਲਕਦਮੀ, ਹੁਣ ਕੋਰਟ 'ਚ ਪਾਈ ਜਾਵੇਗੀ ਪਟੀਸ਼ਨ

3. ਪੰਜਾਬੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਤੇ ਮਾਡਲ ਆਸਿਮ ਰਿਆਜ਼ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਹੁਣ ਇੰਝ ਲੱਗਦਾ ਹੈ ਕਿ ਹਿਮਾਂਸ਼ੀ ਤੇ ਆਸਿਮ ਵਿਚਾਲੇ ਕੁਝ ਠੀਕ ਨਹੀਂ ਹੈ। ਇਹ ਗੱਲ ਅਸੀਂ ਨਹੀਂ ਸਗੋਂ ਹਿਮਾਂਸ਼ੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਵੇਖ ਕੇ ਲੱਗਦਾ ਹੈ। ਹਿਮਾਂਸ਼ੀ ਖੁਰਾਣਾ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਉਦਾਸ ਸ਼ਾਇਰੀ ਵਾਲੀਆਂ ਪੋਸਟਾਂ ਸ਼ੇਅਰ ਕਰ ਰਹੀ ਸੀ। ਇਹ ਸਭ ਵੇਖ ਕੇ ਉਸ ਦੇ ਫੈਨਜ਼ ਸੋਚ ਰਹੇ ਹਨ ਕਿ ਸ਼ਾਇਦ ਹਿਮਾਂਸ਼ੀ ਤੇ ਆਸਿਮ ਦਾ ਵੀ ਆਮ ਜੋੜਿਆਂ ਵਾਂਗ ਥੋੜਾ ਬਹੁਤਾ ਝਗੜਾ ਚੱਲ ਰਿਹਾ ਹੈ ਪਰ ਹੁਣ ਹਿਮਾਂਸ਼ੀ ਦੀ ਨਵੀਂ ਪੋਸਟ ਦੋਵਾਂ ਦੇ ਬ੍ਰੇਕਅੱਪ ਵੱਲ ਇਸ਼ਾਰਾ ਕਰ ਰਹੀ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਆਪਣੀ ਤਸਵੀਰ ਸ਼ੇਅਰ ਕਰਕੇ ਉਸ 'ਤੇ ਉਦਾਸ ਸ਼ਾਇਰੀ ਲਿਖੀ। ਹਿਮਾਂਸ਼ੀ ਨੇ ਲਿਖਿਆ, ''ਤੇਰੇ ਮੇਰੇ 'ਚ ਸ਼ਬਦਾਂ ਦੀ ਉਲਝਣ ਰਿਸ਼ਤਾ ਖਾ ਗਈ। ਤੇਰੇ ਮੇਰੇ ਅਰਮਾਨ ਦਾ ਆਸ਼ਿਆਨਾ ਢਾਹ ਗਈ। ਕੋਸ਼ਿਸ਼ ਕੀਤੀ ਦੋਵਾਂ ਨੇ ਪਰ ਜ਼ਿੰਦਗੀ ਦੇ ਸਾਰੇ ਚਾਅ ਮਾਰ ਗਈ- ਐੱਚ. ਕੇ. (ਹਿਮਾਂਸ਼ੀ ਖੁਰਾਣਾ)।''

4.  ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਫੈਨਸ ਦਾ ਆਉਣਾ-ਜਾਣਾ ਲਗਾਤਾਰ ਜਾਰੀ ਹੈ ਅਤੇ ਉਸ ਦੀ ਹਵੇਲੀ 'ਤੇ ਹੁਣ ਜਸਟਿਸ ਬੁੱਕ ਲਗਾਈ ਗਈ ਹੈ, ਜਿਸ 'ਤੇ ਇੱਥੇ ਆਉਣ ਵਾਲੇ ਲੋਕ ਸਿੱਧੂ ਦੇ ਇਨਸਾਫ਼ ਲਈ ਦਸਤਖ਼ਤ ਕਰਨਗੇ ਤੇ ਇਨਸਾਫ਼ ਲਈ ਅਪੀਲ ਵੀ ਕਰਨਗੇ। ਹੁਣ 100000 ਪ੍ਰਸ਼ੰਸ਼ਕਾਂ ਦੇ ਦਸਤਖ਼ਤ ਪੂਰੇ ਹੋਣ ਤੋਂ ਬਾਅਦ ਇਸ ਬੁੱਕ ਨੂੰ ਕੋਰਟ 'ਚ ਪੇਸ਼ ਕਰਕੇ ਸਿੱਧੂ ਦੇ ਕਤਲ ਮਾਮਲੇ 'ਚ ਇਨਸਾਫ਼ ਲਈ ਪਟੀਸ਼ਨ ਪਾਈ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ‘ਪੁਸ਼ਪਾ 2’ ਦੀ ਪਹਿਲੀ ਝਲਕ ਲਈ ਹੋ ਜਾਓ ਤਿਆਰ! ‘ਅਵਤਾਰ 2’ ਨਾਲ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਖ਼ਾਸ ਵੀਡੀਓ

5. ਦੱਖਣ ਦੇ ਸੁਪਰਸਟਾਰ ਅਤੇ ਜਨ ਸੈਨਾ ਪਾਰਟੀ ਦੇ ਪ੍ਰਧਾਨ ਪਵਨ ਕਲਿਆਣ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਐੱਫ. ਆਈ. ਆਰ. 'ਚ ਪਵਨ ਕਲਿਆਣ ਦੋਸ਼ ਲਾਇਆ ਗਿਆ ਹੈ ਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਲੋਕਾਂ ਦੀ ਜਾਨ ਨੂੰ ਖ਼ਤਰਾ ਹੈ। ਸ਼ਿਕਾਇਤਕਰਤਾ ਪੀ ਸ਼ਿਵ ਕੁਮਾਰ ਨੇ ਦੱਸਿਆ ਹੈ ਕਿ ਤੇਜ਼ ਰਫਤਾਰ ਕਾਰਨ ਉਹ ਆਪਣਾ ਸੰਤੁਲਨ ਗੁਆ ​​ਬੈਠਾ, ਜਿਸ ਕਾਰਨ ਉਹ ਆਪਣੇ ਮੋਟਰਸਾਈਕਲ 'ਤੇ ਸੜਕ 'ਤੇ ਡਿੱਗ ਗਿਆ। ਉਸ ਨੇ ਅਦਾਕਾਰ ਕਲਿਆਣ ਅਤੇ ਉਸ ਦੇ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

6. 'ਆਰ. ਆਰ. ਆਰ.' ਨੂੰ ਸਿਰਫ਼ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ਦੇ ਦਰਸ਼ਕਾਂ ਵਲੋਂ ਭਰਵਾਂ ਪਿਆਰ ਮਿਲਿਆ ਹੈ। ਹੁਣ ਚਰਚਾ ਹੈ ਕਿ ਐੱਸ. ਐੱਸ. ਰਾਜਾਮੌਲੀ 'ਆਰ. ਆਰ. ਆਰ. 2' ਬਣਾਉਣ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਮੁਤਾਬਕ, ਰਾਜਾਮੌਲੀ ਨੇ ਕਿਹਾ ਕਿ ਉਹ 'ਆਰ. ਆਰ. ਆਰ.' ਦਾ ਸੀਕੁਅਲ ਬਣਾਉਣ ਬਾਰੇ ਸੋਚ ਰਹੇ ਹਨ। ਰਾਜਾਮੌਲੀ ਨੇ ਕਿਹਾ, ''ਮੇਰੇ ਪਿਤਾ ਜੀ ਮੇਰੀ ਹਰ ਇਕ ਫ਼ਿਲਮ ਦੇ ਸਟੋਰੀ ਰਾਈਟਰ ਹਨ। ਅਸੀਂ ਥੋੜ੍ਹੀ-ਬਹੁਤ 'ਆਰ. ਆਰ. ਆਰ. 2' ਬਾਰੇ ਚਰਚਾ ਕੀਤੀ ਹੈ ਤੇ ਉਹ ਇਸ ਦੀ ਕਹਾਣੀ ’ਤੇ ਕੰਮ ਕਰ ਰਹੇ ਹਨ।''


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਸਾਂਝੀ ਕਰੋ।


sunita

Content Editor

Related News