ਜਦੋਂ ਲਤਾ ਮੰਗੇਸ਼ਕਰ ਦੇ ਗੀਤ ਨੂੰ ਸੁਣ ਰੋ ਪਏ ਸਨ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ

Monday, Feb 07, 2022 - 02:57 PM (IST)

ਜਦੋਂ ਲਤਾ ਮੰਗੇਸ਼ਕਰ ਦੇ ਗੀਤ ਨੂੰ ਸੁਣ ਰੋ ਪਏ ਸਨ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ

ਮੁੰਬਈ (ਬਿਊਰੋ)– ਭਾਰਤੀ ਸਿਨੇਮਾ ਦੀ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਹੁਣ ਸਾਡੇ ਵਿਚਾਲੇ ਨਹੀਂ ਹਨ। ਜੇਕਰ ਕੁਝ ਹੈ ਤਾਂ ਉਨ੍ਹਾਂ ਦੀਆਂ ਯਾਦਾਂ ਤੇ ਮਿੱਠੀ ਆਵਾਜ਼ ਦਾ ਲੰਮਾ ਇਤਿਹਾਸ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਲਤਾ ਮੰਗੇਸ਼ਕਰ ਦੀ ਗਾਇਕੀ ਦੇ ਦੀਵਾਨਿਆਂ ਦੀ ਗਿਣਤੀ ਲੱਖਾਂ ’ਚ ਨਹੀਂ, ਸਗੋਂ ਕਰੋੜਾਂ ’ਚ ਹੈ ਤੇ ਅੱਧੀ ਸਦੀ ਦੇ ਆਪਣੇ ਕਰੀਅਰ ’ਚ ਉਨ੍ਹਾਂ ਦਾਕੋਈ ਮੁਕਾਬਲਾ ਨਹੀਂ ਰਿਹਾ।

ਹਿੰਦੀ ਸਿਨੇਮਾ ਦੀ ਸਕ੍ਰੀਨ ’ਤੇ ਸ਼ਾਇਦ ਹੀ ਅਜਿਹੀ ਕੋਈ ਵੱਡੀ ਅਦਾਕਾਰਾ ਰਹੀ ਹੋਵੇ, ਜਿਸ ਨੂੰ ਲਤਾ ਮੰਗੇਸ਼ਕਰ ਨੇ ਆਪਣੀ ਆਵਾਜ਼ ਉਧਾਰ ਨਾ ਦਿੱਤੀ ਹੋਵੇ। ਸੁਰਾਂ ਤੇ ਸੰਗੀਤ ਦੀ ਦੁਨੀਆ ’ਚ ਅਣਗਿਣਤ ਅਜਿਹੇ ਕਿੱਸੇ ਹਨ, ਜੋ ਆਜ਼ਾਦੀ ਤੋਂ ਬਾਅਦ ਇਤਿਹਾਸ ਦੇ ਪੰਨਿਆਂ ’ਚ ਦਰਜ ਹਨ।

ਇਹ ਖ਼ਬਰ ਵੀ ਪੜ੍ਹੋ : ਪਤੀ ਨਾਲ ਹਨੀਮੂਨ ਮਨਾਉਣ ਕਸ਼ਮੀਰ ਪਹੁੰਚੀ ਮੌਨੀ ਰਾਏ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਦੱਸ ਦੇਈਏ ਕਿ ਜਦੋਂ ਦੇਸ਼ ’ਚ ਆਲ ਇੰਡੀਆ ਰੇਡੀਓ ’ਚ ਗੀਤਾਂ ਦੇ ਪ੍ਰਸਾਰਣ ’ਤੇ ਮਨਾਹੀ ਸੀ ਤਾਂ ਦੇਸ਼ ਦੇ ਲੋਕਾਂ ਨੇ ਪਹਿਲੀ ਵਾਰ ਰੇਡੀਓ ਗੋਆ ’ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਸੁਣੀ ਸੀ। ਅਸਲ ’ਚ ਜਦੋਂ 1950 ’ਚ ਉਨ੍ਹਾਂ ਨੇ ‘ਆਏਗਾ ਆਨੇ ਵਾਲਾ’ ਗੀਤ ਗਾਇਆ ਤਾਂ ਆਲ ਇੰਡੀਆ ਰੇਡੀਓ ’ਤੇ ਫ਼ਿਲਮ ਸੰਗੀਤ ਵਜਾਉਣ ’ਤੇ ਮਨਾਹੀ ਸੀ। ਉਸ ਸਮੇਂ ਰੇਡੀਓ ਸੀਲੋਨ ਵੀ ਨਹੀਂ ਸੀ। ਗੋਆ ਉਸ ਸਮੇਂ ਪੁਰਤਗਾਲ ਦੇ ਕਬਜ਼ੇ ’ਚ ਸੀ। ਭਾਰਤੀ ਫੌਜੀਆਂ ਨੇ ਉਸ ਨੂੰ 1961 ’ਚ ਆਜ਼ਾਦ ਕਰਵਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੋਬੀ ਧਾਲੀਵਾਲ ਭਾਜਪਾ ’ਚ ਹੋਏ ਸ਼ਾਮਲ (ਵੀਡੀਓ)

ਲਤਾ ਮੰਗੇਸ਼ਕਰ ਨੇ 27 ਜਨਵਰੀ, 1963 ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਮੌਜੂਦਗੀ ’ਚ ਗੀਤ ਗਾਇਆ ਸੀ। ਗੀਤ ਗਾਉਣ ਤੋਂ ਪਹਿਲਾਂ ਲਤਾ ਮੰਗੇਸ਼ਕਰ ਘਬਰਾ ਗਏ ਸਨ ਪਰ ਜਦੋਂ ਉਨ੍ਹਾਂ ਨੇ ਪੇਸ਼ਕਾਰੀ ਪੂਰੀ ਕੀਤੀ ਤੇ ਦੇਖਿਆ ਕਿ ਪੰਡਿਤ ਜੀ ਦੀਆਂ ਅੱਖਾਂ ’ਚ ਹੰਝੂ ਸਨ। ਪੇਸ਼ਕਾਰੀ ਤੋਂ ਬਾਅਦ ਨਹਿਰੂ ਜੀ ਨੇ ਲਤਾ ਮੰਗੇਸ਼ਕਰ ਨੂੰ ਕਿਹਾ, ‘ਲਤਾ, ਤੁਸੀਂ ਅੱਜ ਮੈਨੂੰ ਰੁਲਾ ਦਿੱਤਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Manoj

Content Editor

Related News