ਲੱਖਾ ਸਿਧਾਣਾ ਤੇ ਰਣਬੀਰ ਬਾਠ ਦੀ ਸੁਣੋ ਵਾਇਰਲ ਕਾਲ ਰਿਕਾਰਡਿੰਗ, ਗੀਤ ਦੇ ਵਿਵਾਦ ’ਤੇ ਦੇਖੋ ਕੀ ਬੋਲੇ
Wednesday, Dec 08, 2021 - 02:58 PM (IST)
ਚੰਡੀਗੜ੍ਹ (ਬਿਊਰੋ)– ਲੱਖਾ ਸਿਧਾਣਾ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ਅਸਲ ’ਚ ਸੋਨੀ ਮਾਨ ਨੇ ਗੀਤ ‘ਸੁਣ ਤੱਤਾ ਤੱਤਾ’ ’ਚ ਲੱਖਾ ਸਿਧਾਣਾ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਲੈ ਕੇ ਮਾਮਲਾ ਭਖ ਰਿਹਾ ਹੈ। ਇਸ ਵਿਵਾਦ ’ਤੇ ਜਿਥੇ ਸੋਨੀ ਮਾਨ ਨੇ ਵੀਡੀਓ ਸਾਂਝੀ ਕਰਕੇ ਇਹ ਦੱਸਿਆ ਕਿ ਲੱਖਾ ਸਿਧਾਣਾ ਨੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਹਨ, ਉਥੇ ਹੁਣ ਲੱਖਾ ਸਿਧਾਣਾ ਤੇ ਰਣਬੀਰ ਬਾਠ ਦੀ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨੀ ਮਾਨ ਦੇ ਘਰ ਦੇ ਬਾਹਰ ਫਾਇਰਿੰਗ, ਲੱਖਾ ਸਿਧਾਣਾ ’ਤੇ ਲਾਇਆ ਇਲਜ਼ਾਮ (ਵੀਡੀਓ)
ਰਣਬੀਰ ਬਾਠ ਉਹੀ ਵਿਅਕਤੀ ਹੈ, ਜਿਸ ਦੇ ਬੈਨਰ ਹੇਠ ਸੋਨੀ ਮਾਨ ਦਾ ਗੀਤ ਰਿਲੀਜ਼ ਹੋਇਆ ਹੈ। ਉਹ 62 ਵੈਸਟ ਸਟੂਡੀਓ ਦਾ ਮਾਲਕ ਹੈ। ਕਾਲ ਰਿਕਾਰਡਿੰਗ ’ਚ ਲੱਖਾ ਸਿਧਾਣਾ ਤੇ ਰਣਬੀਰ ਬਾਠ ਵਿਚਾਲੇ ਗੱਲਬਾਤ ਸੁਣਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ–
ਨੋਟ– ‘ਜਗ ਬਾਣੀ’ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।