ਫਿਰ ਮੁਸ਼ਕਿਲਾਂ ''ਚ ਘਿਰਿਆ ਕੁੰਦਰਾ ਪਰਿਵਾਰ: ਸ਼ਿਲਪਾ ਅਤੇ ਪਤੀ ਰਾਜ ''ਤੇ ਧੋਖਾਧੜੀ ਦਾ ਮਾਮਲਾ ਹੋਇਆ ਦਰਜ
Sunday, Nov 14, 2021 - 11:00 AM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਬਿਜਨੈੱਸਮੈਨ ਪਤੀ ਰਾਜ ਕੁੰਦਰਾ ਇਕ ਵਾਰ ਫਿਰ ਕਾਨੂੰਨੀ ਸ਼ਿੰਕਜੇ 'ਚ ਫਸ ਗਏ ਹਨ। ਸ਼ਿਲਪਾ ਅਤੇ ਰਾਜਕੁੰਦਰਾ ਦੇ ਖਿਲਾਫ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ 'ਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਨਿਤਿਨ ਬਰਾਈ ਨਾਂ ਦੇ ਸ਼ਖ਼ਸ ਨੇ ਅਦਾਕਾਰਾ ਅਤੇ ਉਸ ਦੇ ਪਤੀ ਰਾਜ ਕੁੰਦਰਾ, ਕਾਸ਼ਿਫ ਖਾਨ ਸਣੇ ਕੁਝ ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ। ਮਾਮਲਾ ਸਾਲ 2014 ਦਾ ਹੈ, ਸ਼ਿਕਾਇਤ ਅਨੁਸਾਰ ਰਾਜ ਅਤੇ ਸ਼ਿਲਪਾ ਨੇ ਬਰਾਈ ਤੋਂ ਇਕ ਕਰੋੜ ਤੋਂ ਜ਼ਿਆਦਾ ਪੈਸੇ ਲੈ ਕੇ ਧੋਖਾਧੜੀ ਕੀਤੀ।
ਇਹ ਹੈ ਪੂਰਾ ਮਾਮਲਾ
ਨਿਤਿਨ ਬਰਾਈ ਮੁਤਾਬਕ ਸਾਲ 2014 'ਚ ਐੱਸ.ਐੱਫ.ਐੱਲ ਫਿਟਨੈੱਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਕਾਸ਼ਿਫ ਖਾਨ ਨੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਨਾਲ ਮਿਲ ਕੇ ਪੀੜਤ ਨੂੰ ਫਿਟਨੈੱਸ ਬਿਜਨੈੱਸ 'ਚ 1 ਕਰੋੜ 51 ਲੱਖ ਰੁਪਏ ਇੰਵੈਸਟ ਕਰਨ ਲਈ ਕਿਹਾ ਸੀ ਪਰ ਬਾਅਦ 'ਚ ਜਦੋਂ ਚੀਜ਼ਾਂ ਸਹੀ ਨਹੀਂ ਰਹੀਆਂ ਤਾਂ ਦੋਸ਼ੀ ਨੇ ਆਪਣਾ ਪੈਸਾ ਵਾਪਸ ਮੰਗਿਆ ਤਾਂ ਉਸ ਨੂੰ ਧਮਕੀ ਦਿੱਤੀ।
ਪੁਲਸ ਨੇ ਦੋਸ਼ੀਆਂ ਦੇ ਖਿਲਾਫ ਸੈਕਸ਼ਨ 406,409,420,506,34,120,(ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੁੰਬਈ ਪੁਲਸ ਇਸ ਮਾਮਲੇ 'ਚ ਜਲਦ ਹੀ ਦੋਸ਼ੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਰਾਜ ਕੁੰਦਰਾ, ਸ਼ਿਲਪਾ ਸ਼ੈੱਟੀ ਦਾ ਪੱਖ ਜਾਣਨ ਲਈ ਪੁਲਸ ਜਲਦ ਹੀ ਉਨ੍ਹਾਂ ਨਾਲ ਸਪੰਰਕ ਵੀ ਕਰ ਸਕਦੀ ਹੈ।
ਨਿਤਿਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਇਨ੍ਹਾਂ ਦੀ ਕੰਪਨੀ ਦੀ ਫ੍ਰੈਂਚਾਇਜੀ ਲੈਣ ਅਤੇ ਪੁਣੇ ਅਤੇ ਗੋਰੇਗਾਓ ਇਲਾਕੇ 'ਚ ਸਪਾ ਅਤੇ ਜਿਮ ਖੋਲਿਆ ਤਾਂ ਬਹੁਤ ਵੱਡਾ ਫਾਇਦਾ ਹੋਵੇਗਾ। ਇਸ ਤੋਂ ਬਾਅਦ ਨਿਤਿਨ ਬਰਾਈ ਨੇ 1 ਕਰੋੜ 59 ਲੱਖ 24 ਹਜ਼ਾਰ ਰੁਪਏ ਨਿਵੇਸ਼ ਕਰਨ ਲਈ ਲਗਾਏ। ਇਸ ਤੋਂ ਬਾਅਦ ਬਰਾਈ ਦੇ ਪੈਸਿਆਂ ਨੂੰ ਦੋਸ਼ੀਆਂ ਨੇ ਆਪਣੇ ਫਾਇਦੇ ਲਈ ਵਰਤੋਂ ਕੀਤਾ ਅਤੇ ਜਦੋਂ ਇਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਇਸ ਨੂੰ ਧਮਕੀ ਦਿੱਤੀ ਗਈ।
ਬਰਾਈ ਦੀ ਸ਼ਿਕਾਇਤ ਤੋਂ ਬਾਅਦ ਬਾਂਦਰਾ ਪੁਲਸ ਨੇ ਸ਼ਿਲਪਾ, ਰਾਜ ਕੁੰਦਰਾ ਸਮੇਤ ਹੋਰ ਦੋਸ਼ੀਆਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 406,409,420,506,34 ਅਤੇ 120 (ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਮਾਮਲੇ 'ਚ ਜਲਦ ਹੀ ਦੋਸ਼ੀਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।