ਟੋਰਾਂਟੋ ਵਿਖੇ ''ਤੀਆਂ ਦੇ ਮੇਲੇ'' ''ਚ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਨੇ ਬੰਨ੍ਹਿਆ ਰੰਗ
Thursday, May 12, 2016 - 07:42 AM (IST)

ਜਲੰਧਰ : ਟੋਰਾਂਟੋ ਵਿਚ ਵਸਦੀਆਂ ਚੜ੍ਹਦੀ ਕਲਾ ਵਾਲੀਆਂ ਪੰਜਾਬਣਾਂ ਵੱਲੋਂ ਕਰਵਾਏ ਗਏ ''ਤੀਆਂ ਦੇ ਮੇਲੇ'' ਮੌਕੇ ਪ੍ਰਮੋਟਰ ਸੁੱਖੀ ਨਿੱਝਰ ਦੇ ਨਿੱਘੇ ਸੱਦੇ ''ਤੇ ਕੁਲਵਿੰਦਰ ਕੈਲੀ ਤੇ ਗੁਰਲੇਜ਼ ਅਖਤਰ ਪ੍ਰੋਗਰਾਮ ਪੇਸ਼ ਕਰਨ ਲਈ ਵਿਸ਼ੇਸ਼ ਤੌਰ ''ਤੇ ਅਮਰੀਕਾ ਤੋਂ ਪੁੱਜੇ। ਉਨ੍ਹਾਂ ਆਪਣੇ ਹੋਰਨਾਂ ਗੀਤਾਂ ਤੋਂ ਇਲਾਵਾ ''ਸਾਥ'', ''ਤੂੰ ਮਿਲਿਆ'', ''ਰੱਬ ਕਰੇ'' ਆਦਿ ਹਿੱਟ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ। ਕੈਲੀ ਅਤੇ ਗੁਰਲੇਜ਼ ਨੇ ਦੱਸਿਆ ਕਿ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਵਿਦੇਸ਼ੀਂ ਵਸਦੇ ਪੰਜਾਬੀ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ ਅਤੇ ਹਰ ਸਾਲ ਇਹੋ ਜਿਹੇ ਮੇਲੇ ਕਰਵਾ ਕੇ ਆਪਣੀ ਨਵੀਂ ਪੀੜ੍ਹੀ ਨੂੰ ਵੀ ਆਪਣੇ ਵਿਰਸੇ ਬਾਰੇ ਜਾਣੂੰ ਕਰਵਾ ਰਹੇ ਹਨ।