ਕੁਲਵਿੰਦਰ ਬਿੱਲਾ ਨੇ ਮਾਰੀ ਕੋਠਿਓਂ ਛਾਲ, ਨਿਕਲ ਗਈ ਮੂੰਹੋਂ ਗਾਲ੍ਹ (ਵੀਡੀਓ)

4/3/2021 1:40:31 PM

ਚੰਡੀਗੜ੍ਹ (ਬਿਊਰੋ)– ਆਪਣੇ ਗੀਤਾਂ ਕਰਕੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟ ਦੇ ਸੈੱਟ ਤੋਂ ਬਿੱਲਾ ਕਈ ਵੀਡੀਓਜ਼ ਸਾਂਝੀਆਂ ਕਰ ਰਹੇ ਹਨ।

ਹਾਲ ਹੀ ’ਚ ਜੋ ਵੀਡੀਓ ਬਿੱਲਾ ਨੇ ਸਾਂਝੀ ਕੀਤੀ ਹੈ, ਉਸ ’ਚ ਉਹ ਪੰਜਾਬ ਪੁਲਸ ਦੀ ਵਰਦੀ ਪਹਿਨੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ’ਚ ਬਿੱਲਾ ਕੋਠੇ ਤੋਂ ਛਾਲ ਮਾਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਛਾਲ ਮਾਰਨ ਦੌਰਾਨ ਬਿੱਲਾ ਡਿੱਗ ਜਾਂਦੇ ਹਨ ਤੇ ਉਨ੍ਹਾਂ ਦੇ ਮੂੰਹੋਂ ਗਾਲ੍ਹ ਨਿਕਲ ਜਾਂਦੀ ਹੈ।

 
 
 
 
 
 
 
 
 
 
 
 
 
 
 
 

A post shared by Kulwinderbilla (@kulwinderbilla)

ਬਿੱਲਾ ਨੇ ਇਸ ਵੀਡੀਓ ਦੀ ਕੈਪਸ਼ਨ ਵੀ ਫਨੀ ਢੰਗ ਨਾਲ ਲਿਖੀ ਹੈ, ਜਿਸ ’ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ।

ਸਿਰਫ ਇਹੀ ਨਹੀਂ ਫ਼ਿਲਮ ਦੇ ਸੈੱਟ ਤੋਂ ਆਪਣੇ ਬਾਡੀਗਾਰਡਾਂ ਨਾਲ ਵੀ ਕੁਲਵਿੰਦਰ ਬਿੱਲਾ ਮਸਤੀ ਕਰ ਰਹੇ ਹਨ। ਹਾਲ ਹੀ ’ਚ ਸਾਂਝੀ ਕੀਤੀ ਇਕ ਵੀਡੀਓ ’ਚ ਕੁਲਵਿੰਦਰ ਬਿੱਲਾ ਆਪਣੇ ਬਾਡੀਗਾਰਡ ਦੇ ਵਾਲ ਕੱਟਦੇ ਵੀ ਨਜ਼ਰ ਆਏ ਸਨ।

 
 
 
 
 
 
 
 
 
 
 
 
 
 
 
 

A post shared by Kulwinderbilla (@kulwinderbilla)

ਦੱਸਣਯੋਗ ਹੈ ਕਿ ਕੁਲਵਿੰਦਰ ਬਿੱਲਾ ਦਾ ਹਾਲ ਹੀ ’ਚ ‘ਪਲਾਜ਼ੋ 2’ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਵਲੋਂ ਸਾਂਝੇ ਤੌਰ ’ਤੇ ਗਾਇਆ ਗਿਆ ਹੈ, ਜਿਸ ’ਚ ਖੂਬਸੂਰਤ ਮਾਡਲ ਹਿਮਾਂਸ਼ੀ ਖੁਰਾਣਾ ਵੀ ਨਜ਼ਰ ਆ ਰਹੀ ਹੈ। ਗੀਤ ਨੂੰ ਯੂਟਿਊਬ ’ਤੇ ਹੁਣ ਤਕ 16 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਕੁਲਵਿੰਦਰ ਬਿੱਲਾ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh