ਕੁਲਬੀਰ ਝਿੰਜਰ ਹੁਣ ਇੰਝ ਕਰਨਗੇ ''ਕਿਸਾਨੀ ਅੰਦੋਲਨ'' ਦਾ ਸਮਰਥਨ, ਸਾਂਝੀ ਕੀਤੀ ਪਹਿਲੀ ਝਲਕ
Tuesday, Aug 03, 2021 - 10:21 AM (IST)
ਚੰਡੀਗੜ੍ਹ (ਬਿਊਰੋ) : ਕਿਸਾਨਾਂ ਦਾ ਸਮਰਥਨ ਕਰਨ ਲਈ ਪੰਜਾਬੀ ਉਦਯੋਗ ਅਤੇ ਵੱਖ-ਵੱਖ ਕਲਾਕਾਰਾਂ ਦੀ ਏਕਤਾ ਵੇਖ ਕੇ ਪ੍ਰਸ਼ੰਸਕ ਕਾਫ਼ੀ ਖੁਸ਼ ਹਨ। ਇਸ ਦੇ ਨਾਲ ਹੀ ਹੁਣ ਪੰਜਾਬੀ ਗਾਇਕ ਕੁਲਬੀਰ ਝਿੰਜਰ ਵੀ ਆਪਣੇ ਆਉਣ ਵਾਲੇ ਗੀਤ 'ਵਾਕਾ' 'ਚ ਕਿਸਾਨੀ ਸੰਘਰਸ਼ ਬਾਰੇ ਗਾਉਂਦੇ ਨਜ਼ਰ ਆਉਣਗੇ। ਗਾਇਕ ਕੁਲਬੀਰ ਝਿੰਜਰ ਆਪਣੇ ਨਵੇਂ ਆਉਣ ਵਾਲੇ ਗੀਤ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਗੀਤ ਦਾ ਸਿਰਲੇਖ 'ਵਾਕਾ' ਹੈ।
ਦੱਸ ਦਈਏ ਕਿ ਕੁਲਬੀਰ ਨੇ ਹਾਲ ਹੀ 'ਚ ਆਪਣੇ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਸ ਸਬੰਧੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਗੀਤ ਦਾ ਪੋਸਟਰ ਸਾਂਝਾ ਕਰਦਿਆਂ ਗੀਤ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਪੋਸਟਰ 'ਚ ਕੁਲਬੀਰ ਝਿੰਜਰ ਅਤੇ ਕਿਸਾਨਾਂ ਨੂੰ ਪਿਛੋਕੜ 'ਚ ਦਿਖਾਇਆ ਗਿਆ ਹੈ, ਜੋ ਪ੍ਰਸ਼ੰਸਕਾਂ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਹ ਗੀਤ ਚੱਲ ਰਹੇ ਕਿਸਾਨਾਂ ਦੇ ਵਿਰੋਧ ਨਾਲ ਜੁੜਿਆ ਹੋਵੇਗਾ। ਇਸ ਪੋਸਟ 'ਚ ਕੁਲਬੀਰ ਨੇ ਲਿਖਿਆ, "wakka …. 3 August। ਸਾਡੇ ਫਾਹੇ ਲੈ ਲੈ ਬਾਪੂ ਮਰਦੇ ,,,, ਤਾਂ ਵੀ ਦੇਸ਼ ਸਾਰੇ ਦਾ ਢਿੱਡ ਹਾਂ ਭਰਦੇ ,,,, ਝਿੰਜਰ ਹੋਰੀ ਉਨ੍ਹਾਂ ਪਰਿਵਾਰਾਂ ਦੇ ਹੋ ਸਿੰਘ।''
ਕਿਸਾਨਾਂ ਦੇ ਸਮਰਥਨ 'ਚ ਕੁਲਬੀਰ ਝਿੰਜਰ ਦੀ 'ਵਾਕਾ' ਗੀਤ 3 ਅਗਸਤ ਨੂੰ ਰਿਲੀਜ਼ ਹੋਵੇਗਾ। ਕੁਲਬੀਰ ਝਿੰਜਰ ਨੇ ਇਸ ਦੇ ਬੋਲ ਖ਼ੁਦ ਸ਼ਿੰਗਾਰੇ ਹਨ, ਜਿਸ ਦਾ ਸੰਗੀਤ ਅਮਨਪ੍ਰੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।