ਕ੍ਰਿਸ਼ਨਾ ਅਭਿਸ਼ੇਕ ਦੀ ਹੋ ਗਈ ਮਾਮਾ ਗੋਵਿੰਦਾ ਨਾਲ ਸੁਲਾਹ! ਨਵੇਂ ਐਪੀਸੋਡ ’ਚ ਦੇਖੋ ਕੀ ਕਿਹਾ

Monday, Jul 10, 2023 - 02:14 PM (IST)

ਕ੍ਰਿਸ਼ਨਾ ਅਭਿਸ਼ੇਕ ਦੀ ਹੋ ਗਈ ਮਾਮਾ ਗੋਵਿੰਦਾ ਨਾਲ ਸੁਲਾਹ! ਨਵੇਂ ਐਪੀਸੋਡ ’ਚ ਦੇਖੋ ਕੀ ਕਿਹਾ

ਮੁੰਬਈ (ਬਿਊਰੋ)– ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਤੇ ਬਾਲੀਵੁੱਡ ਅਦਾਕਾਰ ਗੋਵਿੰਦਾ ਵਿਚਕਾਰ ਲੜਾਈ ਮਸ਼ਹੂਰ ਹੈ। ਹੁਣ ਹਾਲ ਹੀ ’ਚ ਟੈਲੀਕਾਸਟ ਹੋਏ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕ੍ਰਿਸ਼ਨਾ ਨੇ ਦੱਸਿਆ ਕਿ ਉਸ ਦੇ ਤੇ ਮਾਮਾ ਗੋਵਿੰਦਾ ਵਿਚਾਲੇ ਚੀਜ਼ਾਂ ਹੌਲੀ-ਹੌਲੀ ਠੀਕ ਹੋ ਰਹੀਆਂ ਹਨ।

ਤਾਜ਼ਾ ਐਪੀਸੋਡ ’ਚ ਰਿਚਾ ਅਨਿਰੁਧ, ਮਿੰਨੀ ਮਾਥੁਰ, ਦੀਪਤੀ ਭੱਟਨਾਗਰ ਤੇ ਰੇਣੁਕਾ ਸ਼ਹਾਣੇ ਦੇ ਨਾਲ ਪਰਿਜਾਦ ਕੋਹਲਾ ਪਹੁੰਚੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ਨਾ ‘ਸਪਨਾ’ ਬਣ ਕੇ ਸਟੇਜ ’ਤੇ ਆਏ ਸਨ। ਇਕ-ਇਕ ਕਰਕੇ ਉਸ ਨੇ ਪੰਚ ਮਾਰਨੇ ਸ਼ੁਰੂ ਕਰ ਦਿੱਤੇ।

ਰੇਣੁਕਾ ਸਪਨਾ ਨੂੰ ਪੁੱਛਦੀ ਹੈ ਕਿ ਤੂੰ ਇੰਨੀ ਪਤਲੀ ਕਿਵੇਂ ਹੋ ਗਈ? ਇਸ ’ਤੇ ਸਪਨਾ ਨੇ ਜਵਾਬ ਦਿੱਤਾ ਕਿ 6 ਮਹੀਨੇ ਦਾ ਗੈਪ ਹੈ। ਇਸ ’ਤੇ ਕਪਿਲ ਨੇ ਕਿਹਾ, ‘‘ਜਦੋਂ ਤੁਹਾਨੂੰ ਪਤਾ ਸੀ ਕਿ ਦੂਜੇ ਚੈਨਲ ਪੇਮੈਂਟ ਨਹੀਂ ਕਰਦੇ ਤਾਂ ਤੁਸੀਂ ਉਥੇ ਕਿਉਂ ਗਏ?’’

ਇਹ ਖ਼ਬਰ ਵੀ ਪੜ੍ਹੋ : ‘ਬਿੱਗ ਬੌਸ ਓ. ਟੀ. ਟੀ. 2’ ’ਚ ਸਿਗਰੇਟ ਫੜੀ ਨਜ਼ਰ ਆਏ ਸਲਮਾਨ ਖ਼ਾਨ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਇਸ ਤੋਂ ਬਾਅਦ ਕ੍ਰਿਸ਼ਨਾ ਰੇਣੁਕਾ ਦੇ ਪਤੀ ਆਸ਼ੂਤੋਸ਼ ਰਾਣਾ ਦਾ ਮਜ਼ਾਕ ਉਡਾਉਂਦੇ ਹਨ ਹਨ ਤੇ ਉਸ ਨੂੰ ਸਪਨਾ ਦੇ ਅੰਦਾਜ਼ ’ਚ ਕਹਿੰਦੇ ਹਨ ਕਿ ਮੈਮ, ਮੈਂ ਤੁਹਾਡੀ ਵੱਡੀ ਫੈਨ ਹਾਂ। ਮੈਂ ਤੁਹਾਡੀਆਂ ਸਾਰੀਆਂ ਫ਼ਿਲਮਾਂ ਦੇਖੀਆਂ ਹਨ। ਤੁਸੀਂ ਹਾਲ ਹੀ ’ਚ ‘ਸ਼੍ਰੀ ਸ਼੍ਰੀ ਗੋਵਿੰਦਾ ਨਾਮ ਮੇਰਾ’ ਫ਼ਿਲਮ ਕੀਤੀ ਹੈ।

ਕਪਿਲ ਨੇ ਇਸ ’ਤੇ ਸਪਨਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਫ਼ਿਲਮ ਦਾ ਨਾਂ ‘ਗੋਵਿੰਦਾ ਨਾਮ ਮੇਰਾ’ ਸੀ। ਇਸ ’ਤੇ ਕ੍ਰਿਸ਼ਨਾ ਨੇ ਕਿਹਾ ਕਿ ਮੈਂ ਇਹ ਨਾਂ ਸਿੱਧੇ ਤੌਰ ’ਤੇ ਨਹੀਂ ਲੈ ਸਕਦਾ। ਉਹ ਮੇਰਾ ਚਾਚਾ ਹੈ। ਇਸ ਦੇ ਨਾਲ ਹੀ ਪੰਚ ਲਾਈਨ ਮਾਰਦਿਆਂ ਕ੍ਰਿਸ਼ਨਾ ਕਹਿੰਦੇ ਹਨ, ‘‘ਪਜਾਮਾ ਗਿਰ ਜਾਏ ਤੋ ਝੁਕ ਕੇ ਉਠਾਨੇ ਕਾ ਔਰ ਮਾਮਾ ਰੂਠ ਜਾਏ ਤੋ ਫਟ ਸੇ ਪਟਾਨੇ ਕਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News