ਸਰੋਗੇਸੀ ਨਾਲ ਮਾਂ ਬਣਨ ’ਤੇ ਕੇ. ਆਰ. ਕੇ. ਨੇ ਕੀਤੀ ਪ੍ਰਿਅੰਕਾ ਚੋਪੜਾ ’ਤੇ ਵਿਵਾਦਿਤ ਟਿੱਪਣੀ

01/24/2022 1:46:25 PM

ਮੁੰਬਈ (ਬਿਊਰੋ)– ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਉਸ ਦੇ ਪਤੀ ਨਿਕ ਜੋਨਸ ਹਾਲ ਹੀ ’ਚ ਬੇਬੀ ਗਰਲ ਦੇ ਮਾਤਾ-ਪਿਤਾ ਬਣੇ ਹਨ। ਕੱਪਲ ਨੂੰ ਸਰੋਗੇਸੀ ਰਾਹੀਂ ਬੱਚੀ ਦੇ ਮਾਪੇ ਬਣਨ ਦੀ ਖ਼ੁਸ਼ੀ ਮਿਲੀ ਹੈ। ਇਸ ਖ਼ੁਸ਼ਖ਼ਬਰੀ ਤੋਂ ਬਾਅਦ ਦੋਵਾਂ ਨੂੰ ਲਗਾਤਾਰ ਪ੍ਰਸ਼ੰਸਕ ਵਧਾਈ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਇਸ ਵਿਚਾਲੇ ਫ਼ਿਲਮ ਸਮੀਖਿਅਕ ਕਮਾਲ ਆਰ. ਖ਼ਾਨ ਨੇ ਕੱਪਲ ਦੇ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣਨ ’ਤੇ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਉਹ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ।

ਕਮਾਲ ਆਰ. ਖ਼ਾਨ ਨੇ ਟਵੀਟ ਕਰਦਿਆਂ ਲਿਖਿਆ, ‘ਗੋਦ ਲੈਣਾ ਤੇ ਸਰੋਗੇਸੀ ਨਾਲ ਬੱਚਾ ਪੈਦਾ ਕਰਨਾ ਇਕੋ ਗੱਲ ਹੈ। ਮਾਂ ਸਿਰਫ ਉਹ ਹੈ, ਜਿਸ ਨੇ ਆਪਣੇ ਬੱਚੇ ਨੂੰ 9 ਮਹੀਨੇ ਆਪਣੇ ਢਿੱਡ ’ਚ ਰੱਖਿਆ ਹੈ। ਜੇਕਰ ਕੁਝ ਪੈਸੇ ਵਾਲੇ ਲੋਕਾਂ ਨੇ ਪੈਸੇ ਦੇ ਜ਼ੋਰ ’ਤੇ ਉਸ ਬੱਚੇ ਨੂੰ ਉਸ ਦੀ ਮਾਂ ਤੋਂ ਲਿਆ ਹੈ ਤਾਂ ਇਹ ਗੋਦ ਲੈਣ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ।’

ਅਗਲੇ ਟਵੀਟ ’ਚ ਉਨ੍ਹਾਂ ਲਿਖਿਆ, ‘ਜੇਕਰ ਤੁਹਾਨੂੰ ਯਾਦ ਹੋਵੇ ਤਾਂ ਕਿਰਨ ਰਾਵ ਨੇ ਆਪਣੇ ਪੁੱਤਰ ਆਜ਼ਾਦ ਨੂੰ ਸਰੋਗੇਸੀ ਨਾਲ ਪਾਇਆ ਸੀ। ਉਸ ਨੂੰ ਲੱਗਦਾ ਸੀ ਕਿ ਉਸ ਨੇ ਆਪਣੇ ਸਰੀਰ ਨੂੰ ਮੈਂਟੇਨ ਕਰਨ ਲਈ ਖ਼ੁਦ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੀਦਾ। ਫਿਰ ਵੀ ਉਨ੍ਹਾਂ ਦਾ ਤਲਾਕ ਹੋ ਗਿਆ। ਹੁਣ ਪ੍ਰਿਅੰਕਾ ਚੋਪੜਾ ਸਰੋਗੇਸੀ ਨਾਲ ਬੱਚੇ ਦੀ ਮਾਂ ਬਣੀ ਹੈ ਤਾਂ ਹੁਣ ਕੀ ਹੋਵੇਗਾ।’

PunjabKesari

ਹਾਲਾਂਕਿ ਜਦੋਂ ਕਿਰਨ ਰਾਵ ਵਾਲੇ ਟਵੀਟ ਤੋਂ ਬਾਅਦ ਕੇ. ਆਰ. ਕੇ. ਟਰੋਲ ਹੋਣ ਲੱਗੇ ਤਾਂ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕਾ ਸੀ। ਉਥੇ ਪ੍ਰਿਅੰਕਾ ਦੇ ਸਰੋਗੇਸੀ ਰਾਹੀਂ ਮਾਂ ਬਣਨ ’ਤੇ ਕੇ. ਆਰ. ਕੇ. ਦੇ ਵਿਵਾਦਿਤ ਟਵੀਟ ’ਤੇ ਲੋਕ ਉਸ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News