ਕ੍ਰਿਤੀ ਸੈਨਨ ਨੇ ‘ਆਦਿਪੁਰਸ਼’ ਵਿਵਾਦ ’ਤੇ ਤੋੜੀ ਚੁੱਪੀ, ਵੀਡੀਓ ਸਾਂਝੀ ਕਰ ਲਿਖਿਆ, ‘ਮੈਂ ਸਿਰਫ...’

Wednesday, Jun 21, 2023 - 05:37 PM (IST)

ਮੁੰਬਈ (ਬਿਊਰੋ)– ਇਕ ਪਾਸੇ ਫ਼ਿਲਮ ‘ਆਦਿਪੁਰਸ਼’ ਦੀ ਕਲੈਕਸ਼ਨ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦੂਜੇ ਪਾਸੇ ਨਿਰਦੇਸ਼ਕ ਓਮ ਰਾਓਤ ਤੇ ਲੇਖਕ ਮਨੋਜ ਮੁੰਤਸ਼ੀਰ ਸਪੱਸ਼ਟੀਕਰਨ ਦੇਣ ’ਚ ਲੱਗੇ ਹੋਏ ਹਨ। ਇਹ ਫ਼ਿਲਮ 16 ਜੂਨ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਈ ਸੀ, ਇਸ ਤੋਂ ਕਾਫੀ ਉਮੀਦਾਂ ਸਨ ਪਰ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਖ਼ਾਸ ਕਰਕੇ ਫ਼ਿਲਮ ਦੇ ਡਾਇਲਾਗਸ ਤੇ ਕਿਰਦਾਰਾਂ ਦੀ ਦਿੱਖ ਨੂੰ ਲੈ ਕੇ ਲਗਾਤਾਰ ਹੰਗਾਮਾ ਜਾਰੀ ਹੈ। ਹੁਣ ਫ਼ਿਲਮ ’ਚ ‘ਸੀਤਾ’ ਦਾ ਕਿਰਦਾਰ ਨਿਭਾਉਣ ਵਾਲੀ ਕ੍ਰਿਤੀ ਸੈਨਨ ਨੇ ਇਸ਼ਾਰਿਆਂ ’ਚ ਇਸ ਵਿਵਾਦ ’ਤੇ ਗੱਲ ਕੀਤੀ ਹੈ।

ਫ਼ਿਲਮ ‘ਆਦਿਪੁਰਸ਼’ ’ਚ ਪ੍ਰਭਾਸ ਨੇ ‘ਸ਼੍ਰੀ ਰਾਮ’ ਤੇ ਕ੍ਰਿਤੀ ਸੈਨਨ ਨੇ ‘ਸੀਤਾ ਮਾਂ’ ਦਾ ਕਿਰਦਾਰ ਨਿਭਾਇਆ ਹੈ। ਜਦੋਂ ਤੋਂ ਇਹ ਫ਼ਿਲਮ ਵੱਡੇ ਪਰਦੇ ’ਤੇ ਆਈ ਹੈ, ਉਦੋਂ ਤੋਂ ਇਸ ਨੂੰ ਲੈ ਕੇ ਹੰਗਾਮਾ ਹੋਇਆ ਹੈ ਤੇ ਕੋਈ ਵੀ ‘ਰਾਮਾਇਣ’ ਦੇ ਆਧੁਨਿਕ ਰੂਪ ਨੂੰ ਨਹੀਂ ਸਮਝ ਰਿਹਾ ਹੈ। ਜਿਥੇ ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਥੇ ਹੀ ਪ੍ਰਭਾਸ ਤੇ ਕ੍ਰਿਤੀ ਚੁੱਪੀ ਵੱਟ ਰਹੇ ਹਨ ਪਰ ਹੁਣ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕਰਕੇ ਕ੍ਰਿਤੀ ਨੇ ਇਸ਼ਾਰਿਆਂ ’ਚ ਇਸ ਵਿਵਾਦ ’ਤੇ ਆਪਣੀ ਗੱਲ ਰੱਖੀ ਹੈ। ਉਸ ਦੇ ਅਨੁਸਾਰ ਉਹ ਇਨ੍ਹਾਂ ਵਿਵਾਦਾਂ ’ਤੇ ਧਿਆਨ ਨਹੀਂ ਦੇ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੀ ਟੀਮ ’ਤੇ ਭੜਕੇ ਅਰੁਣ ਗੋਵਿਲ, ਫ਼ਿਲਮ ਨੂੰ ਕਿਹਾ ‘ਹਾਲੀਵੁੱਡ ਦਾ ਕਾਰਟੂਨ’, ਗੁੱਸੇ ’ਚ ਆਖੀਆਂ ਇਹ ਗੱਲਾਂ

ਕ੍ਰਿਤੀ ਨੇ ਥਿਏਟਰ ਦੀਆਂ ਕੁਝ ਵੀਡੀਓਜ਼ ਸੋਸ਼ਲ ਸਾਈਟ ’ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ’ਚ ਰਾਵਣ ਵੱਧ, ਸੀਤਾ ਤੇ ਰਾਵਣ ਦਾ ਸੰਵਾਦ, ਹਨੂੰਮਾਨ ਵਲੋਂ ਸੰਜੀਵਨੀ ਬੂਟੀ ਲੈ ਕੇ ਆਉਣਾ, ਜੈ ਸੀਆ ਰਾਮ ਗੀਤ ਆਦਿ ਸ਼ਾਮਲ ਹਨ। ਇਸ ’ਚ ਲੋਕਾਂ ਦੀਆਂ ਤਾੜੀਆਂ ਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਗੂੰਜਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕ੍ਰਿਤੀ ਨੇ ਲਿਖਿਆ, ‘‘ਚੀਅਰ ਤੇ ਕਲੈਪ ’ਤੇ ਫੋਕਸ ਕਰਨਾ।’’ ਯਾਨੀ ਇਸ਼ਾਰਿਆਂ ’ਚ ਕ੍ਰਿਤੀ ਨੇ ਦੱਸਿਆ ਹੈ ਕਿ ਉਹ ਫ਼ਿਲਮ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਤੋਂ ਪ੍ਰੇਸ਼ਾਨ ਨਹੀਂ ਹੈ। ਉਹ ਫ਼ਿਲਮ ਕਰਕੇ ਖ਼ੁਸ਼ ਹੈ।

ਦੱਸ ਦੇਈਏ ਕਿ ਲੋਕਾਂ ਨੂੰ ਫ਼ਿਲਮ ਦੇ ਟਪੋਰੀ ਡਾਇਲਾਗਸ ਬਿਲਕੁਲ ਵੀ ਪਸੰਦ ਨਹੀਂ ਆ ਰਹੇ ਹਨ। ਹਨੂੰਮਾਨ ਜੀ ਦੇ ਡਾਇਲਾਗ ‘ਜਲੇਗੀ ਤੇਰੇ ਬਾਪ ਕੀ’ ’ਤੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਦਿਖਾਉਣ ਲਈ ਹਨੂੰਮਾਨ ਜੀ ਲਈ ਆਸਨ ਰੱਖਿਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News