ਸੋਸ਼ਲ ਮੀਡੀਆ ''ਤੇ ਸਕਾਟ ਡਿਸਿਕ ਦੀ ਜਾਸੂਸੀ ਕਰਦੀ ਫੜੀ ਗਈ ਕਰਟਨੀ ਕਾਰਦਾਸ਼ੀਅਨ
Tuesday, Dec 22, 2015 - 11:09 AM (IST)

ਲਾਸ ਏਂਜਲਸ : ਰੀਐਲਿਟੀ ਟੀ.ਵੀ. ਕਲਾਕਾਰ ਕਰਟਨੀ ਕਾਰਦਾਸ਼ੀਅਨ ਨੇ ਭਾਵੇਂ ਆਪਣੇ ਬੁਆਏਫ੍ਰੈਂਡ ਸਕਾਟ ਡਿਸਿਕ ਨਾਲ ਆਪਣਾ ਰਿਸ਼ਤਾ ਖਤਮ ਕਰ ਦਿੱਤਾ ਹੋਵੇ ਪਰ ਉਸ ਨੂੰ ਸਕਾਟ ਨਾਲ ਫੋਟੋਆਂ ਖਿਚਵਾਉਣ ਵਾਲੀਆਂ ਕੁੜੀਆਂ ਦੇ ਸੋਸ਼ਲ ਮੀਡੀਆਂ ਖਾਤਿਆਂ ਨੂੰ ਫਰੋਲਦਿਆਂ ਫੜਿਆ ਗਿਆ ਹੈ।
ਰਿਪੋਰਟ ਅਨੁਸਾਰ ''ਕੀਪਿੰਗ ਅਪ ਵਿਦ ਦਿ ਕਾਰਦਾਸ਼ੀਅਨ'' ਦੀ 36 ਸਾਲਾ ਕਲਾਕਾਰ ਕਰਟਨੀ ਨੂੰ ਉਸ ਦੀ ਸਹੇਲੀ ਤੋਂ ਪਤਾ ਲੱਗਾ ਕਿ ਸਕਾਟ ਮੈਕਸੀਕੋ ''ਚ ਕੁੜੀਆਂ ਨਾਲ ਘੁੰਮ-ਫਿਰ ਰਿਹਾ ਹੈ। ਇਸ ਪਿੱਛੋਂ ਉਸ ਨੇ ਸਕਾਟ ਦੇ ਸੋਸ਼ਲ ਮੀਡੀਆ ''ਤੇ ਉਸ ਦੀ ਜਾਸੂਸੀ ਕੀਤੀ। ਕਰਟਨੀ ਨੇ ਕਲੋਏ ਨੂੰ ਕਿਹਾ ਕਿ ਉਹ ਇਸ ਬਾਰੇ ਨਹੀਂ ਜਾਣਨਾ ਚਾਹੁੰਦੀ ਪਰ ਇਸ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕਰ ਸਕਦੀ।