ਜਾਣੋ ਨੇਹਾ ਕੱਕੜ ਨੂੰ ਫੈਨਜ਼ ਕਿਉਂ ਦੇ ਰਹੇ ਹਨ ਵਧਾਈ? ਕਰਨ ਜੌਹਰ ਨੇ ਤਸਵੀਰਾਂ ਕੀਤੀਆਂ ਸ਼ੇਅਰ

Tuesday, Jul 16, 2024 - 12:46 PM (IST)

ਮੁੰਬਈ- ਫ਼ਿਲਮਕਾਰ ਕਰਨ ਜੌਹਰ ਨੇ ਗਾਇਕਾ ਨੇਹਾ ਕੱਕੜ ਨਾਲ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਰਨ ਨੇ ਤਸਵੀਰਾਂ ਸ਼ੇਅਰ ਕਰਕੇ ਨੇਹਾ ਕੱਕੜ ਦਾ ਆਪਣੀ ਟੈਲੇਂਟ ਮੈਨੇਜਮੈਂਟ ਏਜੰਸੀ ਧਰਮਾ ਕਾਰਨਰਸਟੋਨ 'ਚ ਸਵਾਗਤ ਕੀਤਾ ਹੈ। ਡੀ.ਸੀ.ਏ. ਦੀ ਸਥਾਪਨਾ ਸਾਲ 2021 'ਚ ਕੀਤੀ ਗਈ ਸੀ। ਕਰਨ ਨੇ ਨੇਹਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੇ DCA ਜੁਆਇਨ ਕਰਨ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪੋਸਟ ਸ਼ੇਅਰ ਕਰਕੇ ਨੇਹਾ ਦੀ ਤਾਰੀਫ਼ ਵੀ ਕੀਤੀ ਹੈ।

 

 
 
 
 
 
 
 
 
 
 
 
 
 
 
 
 

A post shared by Karan Johar (@karanjohar)

ਕਰਨ ਜੌਹਰ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, 'ਨੇਹਾ ਕੱਕੜ ਨੂੰ ਸਾਡੇ DCA ਮਿਊਜ਼ਿਕ ਫੈਮਿਲੀ 'ਚ ਸ਼ਾਮਲ ਕਰਕੇ ਅਸੀਂ ਬਹੁਤ ਖੁਸ਼ ਹਾਂ। ਮੈਂ ਨੇਹਾ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ ਅਤੇ ਜਦੋਂ ਸੰਗੀਤ ਦੇ ਖੇਤਰ 'ਚ ਪ੍ਰਤਿਭਾ ਅਤੇ ਸਖ਼ਤ ਮਿਹਨਤ ਦੀ ਗੱਲ ਆਉਂਦੀ ਹੈ ਤਾਂ ਉਹ ਗਿਣੀ ਜਾਣ ਵਾਲੀ ਤਾਕਤ ਹੈ। ਅੱਗੇ ਬਹੁਤ ਸਾਰੇ ਰਸਤੇ ਹਨ, ਤਾਕਤ, ਪਿਆਰ ਅਤੇ ਸੰਗੀਤ ਨਾਲ ਭਰਪੂਰ।

PunjabKesari2021 'ਚ  ਆਪਣੀ ਸ਼ੁਰੂਆਤ ਤੋਂ ਲੈ ਕੇ, ਧਰਮ ਕਾਰਨਰਸਟੋਨ ਏਜੰਸੀ ਨੇ ਪ੍ਰਤਿਭਾ ਦੇ ਖੇਤਰ 'ਚ ਤੇਜ਼ੀ ਨਾਲ ਵਾਧਾ ਕੀਤਾ ਹੈ। DCA ਦੀ ਸਥਾਪਨਾ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ, ਧਰਮਾ ਪ੍ਰੋਡਕਸ਼ਨ ਦੇ ਸੀਈਓ ਅਪੂਰਵਾ ਮਹਿਤਾ ਅਤੇ ਕਾਰਨਰਸਟੋਨ ਸਪੋਰਟਸ ਦੇ ਮੈਨੇਜਿੰਗ ਡਾਇਰੈਕਟਰ ਬੰਟੀ ਸਜਦੇਹ ਦੁਆਰਾ ਕੀਤੀ ਗਈ ਸੀ।ਨੇਹਾ ਕੱਕੜ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ 'ਚ ਆਪਣੇ ਗੀਤਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੂੰ ਫ਼ਿਲਮ 'ਕਾਕਟੇਲ' ਦੇ ਡਾਂਸ ਟਰੈਕ 'ਸੈਕੰਡ ਹੈਂਡ ਜਵਾਨੀ' ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਫ਼ਿਲਮ 'ਯਾਰੀਆਂ' ਦੇ 'ਸਾਨੀ-ਸਾਨੀ' ਅਤੇ ਕੰਗਨਾ ਰਣੌਤ ਦੀ ਫ਼ਿਲਮ 'ਕਵੀਨ' ਦੇ ਸੁਪਰਹਿੱਟ ਗੀਤ 'ਲੰਡਨ ਠੁਮਕਦਾ' ਨੇ ਉਸ ਨੂੰ ਪ੍ਰਸਿੱਧੀ ਦਿਵਾਈ। ਇਸ ਤੋਂ ਇਲਾਵਾ ਉਹ ਕਈ ਟੈਲੀਵਿਜ਼ਨ ਰਿਐਲਿਟੀ ਸ਼ੋਅਜ਼ 'ਚ ਜੱਜ ਵਜੋਂ ਨਜ਼ਰ ਆ ਚੁੱਕੀ ਹੈ।

ਕਰਨ ਜੌਹਰ ਟ੍ਰੋਲਿੰਗ ਦਾ ਹੋਏ ਸ਼ਿਕਾਰ
ਕਰਨ ਜੌਹਰ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੇ ਹਨ। ਪੱਤਰਕਾਰ ਫੇ ਡਿਸੂਜ਼ਾ ਨਾਲ ਗੱਲਬਾਤ ਕਰਦਿਆਂ, ਉਸ ਨੇ ਕਿਹਾ, 'ਕੋਵਿਡ ਦੇ ਸਮੇਂ ਦੌਰਾਨ ਮੈਂ ਆਪਣੇ ਬਾਰੇ ਬਹੁਤ ਸਾਰੀਆਂ ਬਕਵਾਸ ਚੀਜ਼ਾਂ ਵੇਖੀਆਂ। ਉਨ੍ਹਾਂ ਸਾਲਾਂ 'ਚ ਜੋ ਵੀ ਸਾਹਮਣੇ ਆਇਆ, ਲੋਕਾਂ ਨੇ ਮੇਰੇ ਬਾਰੇ ਗਲਤ ਧਾਰਨਾਵਾਂ ਬਣਾਈਆਂ, ਕੋਵਿਡ ਦਾ ਸਮਾਂ ਬਹੁਤ ਮੁਸ਼ਕਲ ਸੀ ਅਤੇ ਬਾਲੀਵੁੱਡ ਦੀ ਆਲੋਚਨਾ ਹੋ ਰਹੀ ਸੀ ਅਤੇ ਕਿਸੇ ਤਰ੍ਹਾਂ ਮੈਂ ਇਸ ਸਭ ਦਾ ਪੋਸਟਰ ਬੁਆਏ ਬਣ ਗਿਆ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕਰਨ ਜੌਹਰ ਦੀ ਫ਼ਿਲਮ 'ਕਾਲ ਮੀ ਬੇ' ਦਸੰਬਰ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Priyanka

Content Editor

Related News