ਜਾਣੋ ਹਰ ਵਾਰ ਮਿਲਣ ''ਤੇ ਕੰਗਣਾ ਨੂੰ ਕੀ ਬੇਨਤੀ ਕਰਦੇ ਹਨ ਅਮਿਤਾਭ ਬੱਚਨ?

Saturday, May 07, 2016 - 09:53 AM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਣਾ ਨੂੰ ਬੀਤੇ ਦਿਨੀਂ ਹੀ ''ਬੈਸਟ ਅਦਾਕਾਰਾ'' ਦਾ ''ਰਾਸ਼ਟਰੀ ਐਵਾਰਡ'' ਮਿਲਿਆ ਹੈ। ਕੰਗਣਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ''ਚ ਜਗ੍ਹਾ ਬਣਾਈ ਹੈ। ਆਮ ਲੋਕਾਂ ਤੋਂ ਇਲਾਵਾ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਦੀ ਦਸਦਾਰ ਅਭਿਨੈ ਦੇ ਦੀਵਾਨੇ ਹਨ। ਇਨ੍ਹਾਂ ਸਿਤਾਰਿਆਂ ''ਚ ਸਭ ਤੋਂ ਪਹਿਲਾਂ ਨਾਂ ਅਮਿਤਾਭ ਬੱਚਨ ਦਾ ਹੈ। ਉਨ੍ਹਾਂ ਨੇ ਇਹ ਖੁਲਾਸਾ ਹੁਣੇ ਜਿਹੇ ਇਕ ਸਮਾਗਮ ''ਚ ਕੀਤਾ ਹੈ ਕਿ ਉਹ ਕੰਗਣਾ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। 
ਇਕ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਅਮਿਤਾਭ ਬੱਚਨ ਨੇ ਕੰਗਣਾ ਦੀ ਰੱਝ ਕੇ ਤਰੀਫ ਕੀਤੀ ਹੈ ਅਤੇ ਕਿਹਾ, ''''ਮੈਂ ਕੰਗਣਾ ਦਾ ਬਹੁਤ ਵੱਡਾ ਫੈਨ ਹਾਂ। ਜਦੋਂ ਵੀ ਮੈਂ ਉਨ੍ਹਾਂ ਨਾਲ ਮਿਲਦਾ ਹਾਂ ਤਾਂ ਉਨ੍ਹਾਂ ਤੋਂ ਇਹੀ ਬੇਨਤੀ ਕਰਦਾ ਹਾਂ ਕਿ ਉਹ ਮੇਰੀ ਆਪਣੀ ਅਗਲੀ ਫਿਲਮ ''ਚ ਆਪਣੇ ਸਹਿ-ਅਦਾਕਾਰ ਦੇ ਰੂਪ ''ਚ ਸਿਫਾਰਸ਼ ਕਰੇ।'''' ਹੁਣ ਇਹ ਤਾਂ ਅਮਿਤਾਭ ਦੀ ਵਡਿਆਈ ਹੈ ਕਿ ਉਹ ਆਪਣੇ ਤੋਂ ਛੋਟੇ ਕਲਾਕਾਰਾਂ ਬਾਰੇ ਇਸ ਤਰ੍ਹਾਂ ਸੋਚਦੇ ਹਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਹਨ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 63ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ''ਚ ਅਮਿਤਾਭ ਨੂੰ ਫਿਲਮ ''ਪੀਕੂ'' ਲਈ, ਕੰਗਣਾ ਨੂੰ ਫਿਲਮ ''ਤਨੁ ਵੈਡਸ ਮਨੁ ਰਿਟਰਨਸ'' ਲਈ ''ਬੈਸਟ ਅਦਾਕਾਰਾ ਅਤੇ ਅਦਾਕਾਰ'' ਦਾ ਐਵਾਰਡ ਦਿੱਤਾ ਗਿਆ। ਫਿਲਮ ''ਪੀਕੂ'' ''ਚ ਅਮਿਤਾਭ ਬੱਚਨ ਨੇ ਦੀਪਿਕਾ ਦੇ ਬੁੱਢੇ ਪਿਤਾ ਦਾ ਰੋਲ ਨਿਭਾਇਆ ਸੀ। ਦੂਜੇ ਪਾਸੇ ਕੰਗਣਾ ਨੇ ਫਿਲਮ ''ਤਨੁ ਵੈਡਸ ਮਨੁ ਰਿਟਰਨਸ'' ''ਚ ਦੋਹਰੀ ਭੂਮਿਕਾ ਨਿਭਾਈ ਸੀ। ਕੰਗਣਾ ਦੇ ਹਰਿਆਣਵੀ ਕੁੜੀ ਦਾ ਕਿਰਦਾਰ ਲੋਕਾਂ ਨੂੰ ਬੇਹੱਦ ਪਸੰਦ ਆਇਆ ਸੀ। ਕੰਗਣਾ ਨੇ ਇਸ ਕਿਰਦਾਰ ਨੂੰ ਬਿਹਤਰੀਨ ਢੰਗ ਨਾਲ ਨਿਭਾਇਆ ਹੈ।


Related News