ਸਲਮਾਨ ਖ਼ਾਨ ਨੇ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਟਰੇਲਰ ਰਿਲੀਜ਼ ਨਾਲ ਕੀਤਾ ਈਦ ਐਂਟਰਟੇਨਮੈਂਟ ਦਾ ਵਾਅਦਾ
Tuesday, Apr 11, 2023 - 11:05 AM (IST)
ਮੁੰਬਈ (ਬਿਊਰੋ)– ਸਭ ਦੇ ਫੇਵਰੇਟ ਭਾਈਜਾਨ ਸਲਮਾਨ ਖ਼ਾਨ ਨੇ ਆਉਣ ਵਾਲੀ ਈਦ ’ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਧਮਾਕੇਦਾਰ ਟਰੇਲਰ ਲਾਂਚ ਕੀਤਾ ਹੈ। ਦੱਸ ਦੇਈਏ ਕਿ ਸਲਮਾਨ ਖ਼ਾਨ ਵਲੋਂ ਜਨਵਰੀ ’ਚ ਪਹਿਲਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ਵੱਡਾ ਰਿਕਾਰਡ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਭਾਰਤੀ ਕਲਾਕਾਰ
ਉਦੋਂ ਤੋਂ ਹੀ ਪ੍ਰਸ਼ੰਸਕਾਂ ’ਚ ਪਰਿਵਾਰਕ ਮਨੋਰੰਜਨ ਦੇ ਥੀਏਟਰੀਕਲ ਟਰੇਲਰ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਆਖਿਰਕਾਰ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਲਾਈਵ ਹੋਣ ਦੇ ਕੁਝ ਹੀ ਮਿੰਟਾਂ ਦੇ ਅੰਦਰ ਟਰੇਲਰ ਲੋਕਾਂ ਦੇ ਭਾਈ ਤੇ ਪਰਿਵਾਰਾਂ ਦੀ ਜਾਨ ਦੇ ਰੂਪ ’ਚ ਟਰੈਂਡ ਕਰ ਰਿਹਾ ਹੈ, ਯਾਨੀ ਸਲਮਾਨ ਆਪਣੇ ਐਕਸ਼ਨ ਨਾਲ ਭਰਪੂਰ ਪਰਿਵਾਰਕ ਮਨੋਰੰਜਨ ਦੇ ਨਾਲ ਵੱਡੇ ਪਰਦੇ ’ਤੇ ਵਾਪਸ ਆ ਰਹੇ ਹਨ।
ਟਰੇਲਰ ਦੀ ਸ਼ੁਰੂਆਤ ਪੂਜਾ ਹੇਗੜੇ ਤੇ ਸਲਮਾਨ ਖ਼ਾਨ ਦੀ ਕੈਮਿਸਟਰੀ ਨਾਲ ਹੁੰਦੀ ਹੈ। ਸਲਮਾਨ ਤੇ ਲੀਡਿੰਗ ਲੇਡੀ ਪੂਜਾ ਹੇਗੜੇ ਦੇ ਰੋਮਾਂਸ ’ਚ ਇਕ ਸਾਦਗੀ ਹੈ, ਜੋ ਤਾਜ਼ੀ ਹਵਾ ਦੇ ਬੁੱਲੇ ਵਾਂਗ ਆਉਂਦੀ ਹੈ।
ਇਹ ਜਲਦ ਹੀ ਹੋਸ਼ ਉਡਾਉਣ ਵਾਲਾ, ਹੱਡੀਆਂ ਤੋੜਨ ਵਾਲਾ, ਗਰਦਨ ਮਰੋੜਨ ਵਾਲਾ ਤੇ ਹਥੌੜੇ ਮਾਰਨ ਵਾਲੇ ਐਕਸ਼ਨ ਮਨੋਰੰਜਨ ’ਚ ਬਦਲ ਜਾਵੇਗਾ। ਸਮੁੱਚੀ ਕਾਸਟ ਟਰੇਲਰ ਦੇ ਫਲੇਵਰ ’ਚ ਵਾਧਾ ਕਰਦੀ ਹੈ ਕਿਉਂਕਿ ਹਰੇਕ ਪਾਤਰ ’ਚ ਵਿਲੱਖਣਤਾ ਹੈ, ਜਿਸ ਨੂੰ ਦਰਸ਼ਕ ਇਸ ਈਦ ਯਾਨੀ 21 ਅਪ੍ਰੈਲ, 2023 ਨੂੰ ਵੱਡੇ ਪਰਦੇ ’ਤੇ ਦੇਖਣਗੇ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।