ਕੈਂਸਰ ਨਾਲ ਜੰਗ ਲੜ ਕੇ ਕੰਮ ''ਤੇ ਪਰਤੀ ਕਿਰਨ ਖੇਰ, ਪਤੀ ਅਨੁਪਮ ਖੇਰ ਨੇ ਵਧਾਇਆ ਹੌਂਸਲਾ

Saturday, Oct 09, 2021 - 10:18 AM (IST)

ਕੈਂਸਰ ਨਾਲ ਜੰਗ ਲੜ ਕੇ ਕੰਮ ''ਤੇ ਪਰਤੀ ਕਿਰਨ ਖੇਰ, ਪਤੀ ਅਨੁਪਮ ਖੇਰ ਨੇ ਵਧਾਇਆ ਹੌਂਸਲਾ

ਨਵੀਂ ਦਿੱਲੀ- ਅਦਾਕਾਰਾ ਅਤੇ ਬੀ.ਜੇ.ਪੀ. ਸੰਸਦ ਕਿਰਨ ਖੇਰ ਇਨ੍ਹੀਂ ਦਿਨੀਂ ਕੈਂਸਰ ਨਾਲ ਜੰਗ ਲੜ ਰਹੀ ਹੈ। ਲੰਬੇ ਸਮੇਂ ਤੋਂ ਇਸ ਬੀਮਾਰੀ ਨਾਲ ਜੂਝ ਰਹੀ ਕਿਰਨ ਲਈ ਪ੍ਰਸ਼ੰਸਕ ਕਾਫੀ ਚਿੰਤਿਤ ਹਨ ਕਿ ਇਸ ਵਿਚਾਲੇ ਉਨ੍ਹਾਂ ਨੇ ਕੰਮ 'ਤੇ ਫਿਰ ਤੋਂ ਵਾਪਸੀ ਕਰ ਲਈ ਹੈ। ਇਸ ਖਬਰ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਲਾਜ ਦੇ ਨਾਲ-ਨਾਲ ਅਨੁਪਮ ਖੇਰ ਦੀ ਪਤਨੀ ਨੇ ਆਪਣੇ ਕੰਮ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।


ਕਿਰਨ ਖੇਰ ਨੇ ਕੰਮ 'ਤੇ ਕਮਬੈਕ ਕਰਨ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਕਿਰਨ ਲੈਪਟਾਪ ਦੇ ਸਾਹਮਣੇ ਬੈਠੀ ਹੋਈ ਹੈ ਅਤੇ ਬਹੁਤ ਹੀ ਧਿਆਨ ਨਾਲ ਲੈਪਟਾਪ ਸ੍ਰਕੀਨ ਵੱਲ ਦੇਖ ਰਹੀ ਹੈ। ਇਹ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਅੱਜ ਪੀਐੱਮ  @narendramodi ਜੀ ਨੇ ਪੀ.ਐੱਮ. ਕੇਅਰ ਫੰਡ ਨਾਲ ਪੂਰੇ ਭਾਰਤ 'ਚ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਚੰਡੀਗੜ੍ਹ ਨੂੰ 4 ਮਿਲੇ। ਉਨ੍ਹਾਂ 'ਚ ਮੈਨੂੰ 2 ਦਾ ਵਰਚੁਅਲੀ ਉਦਘਾਟਨ ਕਰਨ ਦਾ ਮੌਕਾ ਮਿਲਿਆ।

 
 
 
 
 
 
 
 
 
 
 
 
 
 
 

A post shared by Kirron Kher (@kirronkhermp)


ਪ੍ਰਸ਼ੰਸਕ ਉਨ੍ਹਾਂ ਦੀ ਇਸ ਪੋਸਟ 'ਤੇ ਖੂਬ ਪਿਆਰ ਲੁਟਾ ਰਹੇ ਹਨ ਅਤੇ ਉਨ੍ਹਾਂ ਦੇ ਕਮਬੈਕ 'ਤੇ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਉਧਰ ਇਸ ਪੋਸਟ 'ਤੇ ਪਤੀ ਅਨੁਪਮ ਖੇਰ ਨੇ ਵੀ ਕੁਮੈਂਟ ਕਰਕੇ ਪਤਨੀ ਦਾ ਹੌਂਸਲਾ ਵਧਾਇਆ ਹੈ। ਉਨ੍ਹਾਂ ਨੇ ਕੁਮੈਂਟ ਕਰਕੇ 'ਵੈੱਲਡਨ' ਲਿਖਿਆ।

PunjabKesari
ਦੱਸ ਦੇਈਏ ਕਿ ਅਨੁਪਮ ਖੇਰ ਨੇ ਅਪ੍ਰੈਲ 'ਚ ਕਿਰਨ ਦੇ ਬਲੱਡ ਕੈਂਸਰ ਦਾ ਖੁਲਾਸਾ ਕੀਤਾ ਸੀ ਜਿਸ ਦਾ ਇਲਾਜ ਅਜੇ ਚੱਲ ਰਿਹਾ ਹੈ। ਕਿਰਨ ਖੇਰ ਕੁਝ ਸਮੇਂ ਪਹਿਲਾਂ ਹੀ ਪਰਿਵਾਰ ਦੇ ਨਾਲ ਵੈਕਸੀਨੇਸ਼ਨ ਦੌਰਾਨ ਨਜ਼ਰ ਆਈ ਸੀ ਜਿਥੇ ਅਦਾਕਾਰ ਦੀ ਹਾਲਤ ਕਾਫੀ ਕਮਜ਼ੋਰ ਦਿਖੀ ਸੀ ਉਸ ਸਮੇਂ ਅਦਾਕਾਰਾ ਦੀ ਹਾਲਤ ਦੇਖ ਦੇ ਪ੍ਰਸ਼ੰਸਕਾਂ ਨੂੰ ਕਾਫੀ ਚਿੰਤਾ ਹੋਣ ਲੱਗੀ ਸੀ।


author

Aarti dhillon

Content Editor

Related News