ਇੰਸਟਾਗ੍ਰਾਮ ''ਤੇ ਲਾਈਵ ਆਇਆ ਸਿਕੰਦਰ, ਮਾਂ ਕਿਰਨ ਖੇਰ ਨੇ ਚਿਹਰਾ ਦਿਖਾਉਣ ਤੋਂ ਕੀਤਾ ਮਨ੍ਹਾ, ਦੱਸੀ ਇਹ ਵਜ੍ਹਾ

Sunday, Jun 27, 2021 - 09:57 AM (IST)

ਇੰਸਟਾਗ੍ਰਾਮ ''ਤੇ ਲਾਈਵ ਆਇਆ ਸਿਕੰਦਰ, ਮਾਂ ਕਿਰਨ ਖੇਰ ਨੇ ਚਿਹਰਾ ਦਿਖਾਉਣ ਤੋਂ ਕੀਤਾ ਮਨ੍ਹਾ, ਦੱਸੀ ਇਹ ਵਜ੍ਹਾ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਰਾਜਨੇਤਾ ਕਿਰਨ ਖੇਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਨ੍ਹਾਂ ਨੇ ਆਪਣਾ ਚਿਹਰਾ ਦਿਖਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਵੀਡੀਓ ਵਿਚ ਕਿਰਨ ਖੇਰ ਦਾ ਪੁੱਤਰ ਸਿਕੰਦਰ ਖੇਰ ਅਤੇ ਪਤੀ ਅਨੁਪਮ ਖੇਰ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਕਿਰਨ ਖੇਰ ਕੈਂਸਰ ਦਾ ਇਲਾਜ ਕਰਵਾ ਰਹੀ ਹੈ ਅਤੇ ਉਹ ਇਸ ਸਮੇਂ ਕੀਮੋਥੈਰੇਪੀ ਦੇ ਮਾੜੇ ਪ੍ਰਭਾਵਾਂ ਨਾਲ ਜੂਝ ਰਹੀ ਹੈ।

PunjabKesari
'ਮੈਂ ਅਜੇ ਲਿਪਸਟਿਕ ਨਹੀਂ ਲਗਾਈ'
ਸਿਕੰਦਰ ਨੇ ਇਸ ਵੀਡੀਓ ਦੀ ਸ਼ੁਰੂਆਤ ਆਪਣੇ ਪਿਤਾ ਅਨੁਪਮ ਖੇਰ ਨਾਲ ਕੀਤੀ ਜੋ ਉਸ ਦੇ ਨਾਲ ਬੈਠੇ ਸਨ। ਇਸ ਤੋਂ ਬਾਅਦ, ਸੋਫੇ 'ਤੇ ਬੈਠ ਕੇ ਕਿਰਨ ਖੇਰ ਆਪਣੇ ਪੈਰਾਂ ਨਾਲ ਹਾਏ ਕਹਿੰਦੀ ਹੈ। ਗੱਲਬਾਤ ਦੌਰਾਨ ਅਨੁਪਮ ਸਿਕੰਦਰ ਨੂੰ ਕਹਿੰਦੇ ਹਨ ਕਿ ਉਸਨੂੰ ਆਪਣੀ ਮਾਂ ਦੇ ਪੈਰਾਂ ਨਾਲ ਇਕ ਵੀਡੀਓ ਰਿਕਾਰਡ ਕਰਨੀ ਚਾਹੀਦੀ ਹੈ। ਇਸ ਬਾਰੇ ਕਿਰਨ ਨੇ ਜਵਾਬ ਦਿੱਤਾ, 'ਮੈਂ ਅਜੇ ਤਕ ਲਿਪਸਟਿਕ ਵੀ ਨਹੀਂ ਲਗਾਈ ਹੈ। ਮੈਂ ਨਹੀਂ ਕਰਨਾ।' ਇਸ 'ਤੇ ਸਿਕੰਦਰ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਲਿਪਸਟਿਕ ਲਗਾਉਣ ਲਈ ਕਹਿੰਦਾ ਹੈ ਅਤੇ ਉਹ ਜਵਾਬ ਦਿੰਦੀ ਹੈ, 'ਮੇਰੇ ਪੈਰ ਕਿੰਨੇ ਕਾਲੇ ਹੋ ਗਏ ਹਨ।'


ਕਿਰਨ ਖੇਰ ਨੇ ਆਪਣੇ ਪੈਰਾਂ ਨਾਲ ਕੀਤਾ ਇਸ਼ਾਰਾ 
ਵੀਡੀਓ ਦੇ ਨਾਲ ਸਿਕੰਦਰ ਨੇ ਕੈਪਸ਼ਨ ਵਿਚ ਲਿਖੀ। ਦੱਸ ਦੇਈਏ ਕਿ ਅਪ੍ਰੈਲ ਮਹੀਨੇ ਵਿਚ ਅਨੁਪਮ ਖੇਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨੂੰ ਬਲੱਡ ਕੈਂਸਰ ਹੈ। ਉਹ ਲੰਮੇ ਸਮੇਂ ਲਈ ਹਸਪਤਾਲ ਵਿਚ ਦਾਖ਼ਲ ਵੀ ਸੀ। ਫਿਲਹਾਲ ਉਹ ਰਿਕਵਰੀ ਕਰ ਰਹੀ ਹੈ।

PunjabKesari
6 ਮਹੀਨਿਆਂ ਤੋਂ ਕੈਂਸਰ ਨਾਲ ਲੜ ਰਹੀ ਹੈ ਕਿਰਨ ਖੇਰ
ਕਿਰਨ ਲਗਭਗ 6 ਮਹੀਨਿਆਂ ਤੋਂ ਮਲਟੀਪਲ ਮਾਈਲੋਮਾ ਨਾਲ ਲੜ ਰਹੀ ਹੈ, ਜੋ ਖ਼ੂਨ ਦੇ ਕੈਂਸਰ ਦੀ ਇਕ ਕਿਸਮ ਹੈ। ਉਨ੍ਹਾਂ ਨੂੰ ਕੈਂਸਰ ਹੋਣ ਦੀ ਖ਼ਬਰ 1 ਅਪ੍ਰੈਲ ਨੂੰ ਮੀਡੀਆ ਦੇ ਸਾਹਮਣੇ ਆਈ ਸੀ ਪਰ ਉਨ੍ਹਾਂ ਨੂੰ ਇਹ ਪਤਾ ਪਿਛਲੇ ਸਾਲ ਨਵੰਬਰ ਵਿਚ ਲੱਗਾ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਕੋਕੀਲਾਬੇਨ ਹਸਪਤਾਲ ਵਿਚ ਨਿਰੰਤਰ ਇਲਾਜ ਚੱਲ ਰਿਹਾ ਹੈ। ਪਿਛਲੇ ਮਹੀਨੇ ਉਨ੍ਹਾਂ ਦੀਆਂ ਹੱਡੀਆਂ ਦੀ ਸਰਜਰੀ ਹੋਈ ਜੋ ਤਕਰੀਬਨ 3 ਘੰਟੇ ਚੱਲੀ। ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਤੇਜ਼ੀ ਨਾਲ ਰਿਕਵਰ ਹੋ ਰਹੀ ਹੈ।


author

Aarti dhillon

Content Editor

Related News