ਕਿਆਰਾ ਅਡਵਾਨੀ ਇਨ੍ਹਾਂ ਗੁਣਾਂ ਵਾਲਾ ਜੀਵਨ ਸਾਥੀ ਚਾਹੁੰਦੀ ਹੈ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

Saturday, Jun 04, 2022 - 06:06 PM (IST)

ਕਿਆਰਾ ਅਡਵਾਨੀ ਇਨ੍ਹਾਂ ਗੁਣਾਂ ਵਾਲਾ ਜੀਵਨ ਸਾਥੀ ਚਾਹੁੰਦੀ ਹੈ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

ਮੁੰਬਈ: ਕਿਆਰਾ ਅਡਵਾਨੀ ਨੇ ਬਾਲੀਵੁੱਡ ’ਚ ਘੱਟ ਸਮੇਂ ’ਚ ਯਾਦਗਾਰ ਫ਼ਿਲਮਾਂ ਕੀਤੀਆਂ ਹਨ।ਅਦਾਕਾਰਾ ਨੂੰ ਫ਼ਿਲਮ ‘ਸ਼ੇਰਸ਼ਾਹ’ ’ਚ ਸਿਧਾਰਥ ਮਲਹੋਤਰਾ ਨਾਲ ਉਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਹਾਲ ਹੀ ’ਚ ਰਿਲੀਜ਼ ਫ਼ਿਲਮ ‘ਭੂਲ ਭੁਲਾਇਆ 2’ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਸਿਧਾਰਥ ਮਲਹੋਤਰਾ ਬਾਰੇ ਅਦਾਕਾਰਾ ਦੀਆਂ ਕਾਫੀ ਚਰਚਾਵਾਂ ਹਨ ਪਰ ਅਦਾਕਾਰਾ ਨੇ ਇਸ ਬਾਰੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ। ਹਾਲਾਂਕਿ ਉਸ ਨੇ ਇਕ ਯੂਜ਼ਰ ਨੂੰ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਦਾ ਜੀਵਨ ਸਾਥੀ ਚਾਹੁੰਦੀ ਹੈ।

ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਵਰੁਣ ਧਵਨ ਨਾਲ ਆਪਣੀ ਆਉਣ ਵਾਲੀ ਫ਼ਿਲਮ ‘ਜੁਗ ਜੁਗ ਜੀਓ’ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਉਨ੍ਹਾਂ ਨੇ ਸੂਤਰਾਂ ਨਾਲ ਗੱਲ ਕਰਦੇ ਹੋਏ ਆਪਣੀ ਜ਼ਿੰਦਗੀ ਬਾਰੇ ਗੱਲਾਂ ਦੱਸੀਆਂ ਹਨ। ਕਿਆਰਾ ਨੇ ਉਹ ਗੁਣਾਂ ਬਾਰੇ ਦੱਸਿਆ ਹੈ ਜੋ ਉਹ ਆਪਣੇ ਜੀਵਨ ਸਾਥੀ ’ਚ ਦੇਖਣਾ ਚਾਹੁੰਦੀ ਹੈ।

ਸਿਧਾਰਥ ਮਲਹੋਤਰਾ ਨਾਲ ਅਫ਼ੇਅਰ ਦੀ ਚਰਚਾਵਾਂ 

ਮੀਡੀਆ ਰਿਪੋਰਟਾਂ ਮੁਤਾਬਕ ਕਿਆਰਾ ਅਡਵਾਨੀ ਸਿਧਾਰਥ ਮਲਹੋਤਰਾ ਨੂੰ ਡੇਟ ਕਰ ਰਹੀ ਹੈ। ਦੋਵਾਂ ਨੇ ਕਦੇ ਵੀ ਇਕ-ਦੂਜੇ ਨੂੰ ਡੇਟ ਕਰਨ ਦੀ ਗੱਲ ਕਬੂਲ ਨਹੀਂ ਕੀਤੀ ਪਰ ਉਨ੍ਹਾਂ ਦੋਵਾਂ ਨੂੰ ਅਕਸਰ ਇਕ-ਦੂਜੇ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ ਹੈ। ਕਿਆਰਾ ਚਾਹੁੰਦੀ ਹੈ ਕਿ ਉਸਦਾ ਜੀਵਨ ਸਾਥੀ ਵਫ਼ਾਦਾਰ, ਦੇਖ਼ਭਾਲ ਕਰਨ ਵਾਲਾ ਅਤੇ ਮਜ਼ਾਕੀਆ ਸਭਾਅ ਦਾ ਹੋਵੇ।

ਕਿਆਰਾ ਅਡਵਾਨੀ ਨੇ ਜੀਵਨ ਸਾਥੀ ਦੇ ਦੱਸੇ ਗੁਣ

ਕਿਆਰਾ ਅਡਵਾਨੀ ਦਾ ਕਹਿਣਾ ਹੈ ਕਿ ‘ਸਮਝਦਾਰੀ, ਇੱਜ਼ਤ, ਵਫ਼ਾਦਾਰੀ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਮਜ਼ਾਕੀਆ  ਵੀ ਹੋਣਾ ਚਾਹੀਦਾ ਹੈ। ਮੈਂ ਇਸ ਤਰ੍ਹਾਂ ਦੇ ਇਨਸਾਨ ਨੂੰ ਜੀਵਨ ਸਾਥੀ ਬਣਾਉਣਾ ਚਾਹੁੰਦੀ ਹਾਂ ਜੋਮੈਨੂੰ ਪਿਆਰ ਕਰੇ, ਮੇਰੇ ਧਿਆਨ ਰੱਖੇ ਅਤੇ ਮੇਰੀ ਗੱਲ ਸੁਣੇ।’

ਕਿਆਰਾ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਵਰੁਣ ਧਵਨ ਨਾਲ ਫ਼ਿਲਮ ‘ਜੁਗ ਜੁਗ ਜੀਓ’ ’ਚ ਜਲਦ ਹੀ ਨਜ਼ਰ ਆਵੇਗੀ। ਜਿਸ ’ਚ ਕਿਆਰਾ ਅਡਵਾਨੀ ਖ਼ਾਸ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।ਇਹ ਫ਼ਿਲਮ ਸਿਨੇਮਾਂ ਘਰਾਂ ’ਚ 24 ਜੂਨ ਨੂੰ ਰਿਲੀਜ਼ ਹੋਵੇਗੀ।


author

Harnek Seechewal

Content Editor

Related News