ਫ਼ਿਟਨੈੱਸ ਸੈਂਟਰ ਦੇ ਬਾਹਰ ਸਪੌਟ ਹੋਈ ਕਿਆਰਾ ਅਡਵਾਨੀ, ਨੋ ਮੇਕਅੱਪ ਲੁੱਕ ’ਚ ਦਿਖਾਈ ਝਲਕ

08/19/2022 1:51:03 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਆਏ ਦਿਨ ਸੁਰਖੀਆਂ ’ਚ ਰਹਿੰਦੀ  ਹੈ। ਅਦਾਕਾਰਾ ਸੋਸ਼ਲ ਮੀਡੀਆ ਮਸ਼ਹੂਰ ਅਦਾਕਾਰਾ ’ਚੋਂ ਇਕ ਹੈ। ਇਸ ਦੇ ਨਾਲ ਕਿਆਰਾ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਅਦਾਕਾਰਾ ਦੀ ਕੂਲ ਲੁੱਕ ਸਾਹਮਣੇ ਆਈ ਹੈ।

PunjabKesari

ਇਹ ਵੀ ਪੜ੍ਹੋ : ਵਿਜੇ ਦੇਵਰਕੋਂਡਾ ਦੇ ਘਰ ਪਹੁੰਚੀ ਅਨਨਿਆ ਪਾਂਡੇ, ਅਦਾਕਾਰ ਦੀ ਮਾਂ ਨੇ ਕੀਤਾ ਸ਼ਾਨਦਾਰ ਸਵਾਗਤ

ਹਾਲ ਹੀ ’ਚ ਅਦਾਕਾਰਾ ਨੂੰ ਫ਼ਿਟਨੈੱਸ ਸੈਂਟਰ ਦੇ ਬਾਹਰ ਸਪੌਟ ਕੀਤਾ ਗਿਆ। ਅਦਾਕਾਰਾ ਦੀ ਲੁੱਕ ਦੀ ਗੱਲ ਕਰੀਏ ਤਾਂ ਕਿਆਰਾ ਰੈੱਡ ਕਲਰ ਦੇ ਜਿਮ ਵਿਅਰ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਕਮਰ ’ਤੇ ਨੀਲੇ ਰੰਗ ਦੀ ਜੈਕੇਟ ਪਾਈ ਹੋਈ ਹੈ। ਵੀਡੀਓ ’ਚ ਅਦਾਕਾਰਾ ਆਪਣੀ ਕਾਰ ’ਚੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ।

PunjabKesari
ਇਸ ਦੌਰਾਨ ਅਦਾਕਾਰਾ ਬਿਨਾਂ ਮੇਕਅੱਪ ਤੋਂ ਨਜ਼ਰ ਆਈ। ਤੁਹਾਨੂੰ ਦੱਸ ਦੇਈਏ ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਹੈ। ਅਦਾਕਾਰਾ ਨੂੰ ਕਈ ਵਾਰ ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ ਨਾਲ ਦੇਖਿਆ ਜਾ ਚੁੱਕਾ ਹੈ। ਹਾਲਾਂਕਿ ਦੋਹਾਂ ਨੇ ਹੁਣ ਤੱਕ ਆਪਣੇ ਰਿਸ਼ਤੇ ’ਤੇ ਚੁੱਪੀ ਧਾਰੀ ਰੱਖੀ ਹੈ।

ਇਹ ਵੀ ਪੜ੍ਹੋ : ਸੋਨਮ ਬਾਜਵਾ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਅਦਾਕਾਰਾ ਦੀਆਂ ਦੋ ਫ਼ਿਲਮਾਂ ਹਿੱਟ ਹੋਈਆ ਹਨ। ਜਿਨ੍ਹਾਂ ’ਚ ਅਨੀਸ ਬਜ਼ਮੀ ਦੀ ‘ਭੂਲ ਭੁਲਾਇਆ 2’ ਅਤੇ ਰਾਜ ਏ ਮਹਿਤਾ ਦੀ ‘ਜੁੱਗਜੁੱਗ ਜੀਓ’ ਸ਼ਾਮਲ ਹਨ। ਅਦਾਕਾਰਾ ਜਲਦ ਹੀ ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਨਾਲ ‘ਗੋਵਿੰਦਾ ਨਾਮ ਮੇਰਾ’ ’ਚ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।
 


Shivani Bassan

Content Editor

Related News