ਸਿਧਾਰਥ ਦੇ 39ਵੇਂ ਜਨਮਦਿਨ ਮੌਕੇ ਪਤਨੀ ਕਿਆਰਾ ਨੇ ਕੀਤਾ ਲਿਪਲਾਕ, ਜਸ਼ਨ ਵਿਚਾਲੇ ਕੀਤੇ ਰੋਮਾਂਸ

Tuesday, Jan 16, 2024 - 06:00 PM (IST)

ਸਿਧਾਰਥ ਦੇ 39ਵੇਂ ਜਨਮਦਿਨ ਮੌਕੇ ਪਤਨੀ ਕਿਆਰਾ ਨੇ ਕੀਤਾ ਲਿਪਲਾਕ, ਜਸ਼ਨ ਵਿਚਾਲੇ ਕੀਤੇ ਰੋਮਾਂਸ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਹੈਂਡਸਮ ਮੈਨ ਸਿਧਾਰਥ ਮਲਹੋਤਰਾ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ‘ਸ਼ੇਰਸ਼ਾਹ’ ਸਟਾਰ ਨੇ ਬੀਤੀ ਰਾਤ ਆਪਣੇ ਜਨਮਦਿਨ ਦੀ ਸ਼ੁਰੂਆਤ ਪਤਨੀ ਕਿਆਰਾ ਅਡਵਾਨੀ ਨਾਲ ਖ਼ਾਸ ਤਰੀਕੇ ਨਾਲ ਕੀਤੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ’ਚ ਜੋੜਾ ਇਕ-ਦੂਜੇ ਨਾਲ ਰੋਮਾਂਟਿਕ ਮੂਡ ’ਚ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਨੇ ਸਿਧਾਰਥ ਦੇ ਕੇਕ ਨੂੰ ਦੇਖਿਆ, ਜੋ ਬਹੁਤ ਖ਼ਾਸ ਸੀ। ਸਿਧਾਰਥ ਦੀ ਪਤਨੀ ਕਿਆਰਾ ਨੇ ਕੇਕ ’ਤੇ ਸਿਧਾਰਥ ਦੇ ਬਾਲੀਵੁੱਡ ਸਫ਼ਰ ਨੂੰ ਸਜਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਅੰਜਲੀ ਅਰੋੜਾ ਨੇ MMS ਲੀਕ ਮਾਮਲੇ ’ਚ ਚੁੱਕਿਆ ਵੱਡਾ ਕਦਮ, ਦਰਜ ਕਰਵਾਇਆ ਮਾਨਹਾਨੀ ਦਾ ਮਾਮਲਾ

ਸਿਧਾਰਥ ਮਲਹੋਤਰਾ ਆਪਣੇ ਜਨਮਦਿਨ ’ਤੇ ਬਹੁਤ ਪਿਆਰੇ ਲੱਗ ਰਹੇ ਸਨ, ਉਨ੍ਹਾਂ ਨੇ ਸੰਤਰੀ ਤੇ ਹਰੇ ਰੰਗ ਦੀ ਟੀ-ਸ਼ਰਟ ਪਹਿਨੀ ਸੀ।

PunjabKesari

ਸਿਧਾਰਥ ਮਲਹੋਤਰਾ ਦਾ ਕੇਕ ਬਹੁਤ ਖ਼ਾਸ ਸੀ, ਜਿਸ ’ਚ ਉਨ੍ਹਾਂ ਦੇ ਬਾਲੀਵੁੱਡ ਸਫ਼ਰ ਨੂੰ ਸਜਾਇਆ ਗਿਆ ਸੀ। ‘ਸਟੂਡੈਂਟ ਆਫ ਦਿ ਈਅਰ’ ਫ਼ਿਲਮ ਤੋਂ ਲੈ ਕੇ ‘ਸ਼ੇਰਸ਼ਾਹ’ ਫ਼ਿਲਮ ਤੱਕ, ਹਰ ਫ਼ਿਲਮ ਦੇ ਕਲਿੱਪ ਇਸ ’ਚ ਨਜ਼ਰ ਆਉਂਦੇ ਹਨ।

PunjabKesari

ਕਿਆਰਾ ਅਡਵਾਨੀ ਨੇ ਆਪਣੇ ਪਤੀ ਸਿਧਾਰਥ ਮਲਹੋਤਰਾ ਨੂੰ ਜਨਮਦਿਨ ’ਤੇ ਖ਼ਾਸ ਤੋਹਫ਼ਾ ਦਿੱਤਾ ਹੈ। ਕਿਆਰਾ ਅਡਵਾਨੀ ਨੇ ਆਪਣੇ ਪਤੀ ਸਿਧਾਰਥ ਮਲਹੋਤਰਾ ’ਤੇ ਰੱਜ ਕੇ ਪਿਆਰ ਲੁਟਾਇਆ ਤੇ ਇਸ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ।

PunjabKesari

ਸਿਧਾਰਥ ਮਲਹੋਤਰਾ ਆਪਣੇ ਜਨਮਦਿਨ ’ਤੇ ਹੋਰ ਵੀ ਜਵਾਨ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਫਿਟਨੈੱਸ ਨੂੰ ਦੇਖਦਿਆਂ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਨੂੰ ਇਕ ਸਾਲ ਹੋ ਗਿਆ ਹੈ।

PunjabKesari

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੀ ਪ੍ਰੇਮ ਕਹਾਣੀ ਫ਼ਿਲਮ ‘ਸ਼ੇਰਸ਼ਾਹ’ ਨਾਲ ਸ਼ੁਰੂ ਹੋਈ ਸੀ, ਫ਼ਿਲਮ ’ਚ ਉਨ੍ਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News