ਗ੍ਰੈਂਡ ਫਿਨਾਲੇ ਤੋਂ ਪਹਿਲਾਂ ਹੀ ''ਖਤਰੋਂ ਕੇ ਖਿਲਾੜੀ 11'' ਦੇ ਜੇਤੂ ਦਾ ਨਾਂ ਹੋਇਆ ਲੀਕ

2021-09-22T10:29:42.347

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਡਾਇਰੈਕਟਰ ਰੋਹਿਤ ਸ਼ੈੱਟੀ ਦੀ ਮੇਜ਼ਬਾਨੀ ਵਾਲਾ ਸਟੰਟ ਰਿਐਲਿਟੀ ਸ਼ੋਅ 'ਫਿਅਰ ਫੈਕਟਰ- ਖਤਰੋਂ ਕੇ ਖਿਲਾੜੀ 11' ਨੂੰ ਇਨ੍ਹੀਂ ਦਿਨੀਂ ਬਹੁਤ ਪਿਆਰ ਮਿਲ ਰਿਹਾ ਹੈ। ਜਿਵੇਂ ਕਿ ਸ਼ੋਅ ਆਪਣੇ ਅੰਤਮ ਪੜਾਅ ਵੱਲ ਵਧ ਰਿਹਾ ਹੈ, ਦਰਸ਼ਕਾਂ 'ਚ ਕ੍ਰੇਜ਼ ਵੀ ਵਧ ਗਿਆ ਹੈ।

PunjabKesari

ਹਾਲ ਹੀ 'ਚ ਸ਼ੋਅ ਦੇ ਗ੍ਰੈਂਡ ਫਿਨਾਲੇ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਮੰਗਲਵਾਰ ਤੋਂ ਸ਼ੋਅ 'ਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨਾਲ ਸ਼ੁਰੂ ਹੋ ਗਈ ਹੈ। ਸ਼ੋਅ ਦਾ ਗ੍ਰੈਂਡ ਫਿਨਾਲੇ 25-26 ਸਤੰਬਰ ਨੂੰ ਹੋਵੇਗਾ। ਇਸ ਦੌਰਾਨ ਜੇਤੂ ਦੇ ਨਾਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਯੂਜ਼ਰਸ ਨੇ ਇੱਕ ਪ੍ਰਤੀਯੋਗੀ ਨੂੰ ਸ਼ੋਅ ਜਿੱਤਣ ਲਈ ਵਧਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ।

PunjabKesari

ਸੋਸ਼ਲ ਮੀਡੀਆ 'ਤੇ 'ਖਤਰੋਂ ਕੇ ਖਿਲਾੜੀ 11' ਬਾਰੇ ਚਰਚਾ ਚੱਲ ਰਹੀ ਹੈ ਕਿ ਫਾਈਨਲ 'ਚ ਸ਼ੋਅ ਦੇ ਪ੍ਰਤੀਯੋਗੀ ਅਰਜੁਨ ਬਿਜਲਾਨੀ ਅਤੇ ਦਿਵਿਯੰਕਾ ਤ੍ਰਿਪਾਠੀ ਵਿਚਾਲੇ ਜ਼ਬਰਦਸਤ ਲੜਾਈ ਹੋਈ ਪਰ ਅਰੁਜਨ ਬਿਜਲਾਨੀ ਨੇ ਦੋਵੇਂ ਟਾਸਕ ਜਿੱਤੇ।

PunjabKesari

ਹਾਲਾਂਕਿ ਅਜੇ ਤੱਕ ਅਰਜੁਨ ਦੇ ਜੇਤੂ ਹੋਣ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ ਹੈ ਪਰ ਪ੍ਰਸ਼ੰਸਕ ਲਗਾਤਾਰ ਟਵਿੱਟਰ 'ਤੇ ਅਰਜੁਨ ਨੂੰ ਜੇਤੂ ਬਣਨ ਦੀ ਵਧਾਈ ਦਿੰਦੇ ਹੋਏ ਟਵੀਟ ਕਰ ਰਹੇ ਹਨ। ਇੱਥੇ ਦੇਖੋ ਟਵੀਟ-

PunjabKesari

'ਖਤਰੋਂ ਕੇ ਖਿਲਾੜੀ' ਸੀਜ਼ਨ 11 ਕੇਪਟਾਊਨ 'ਚ ਹੋਇਆ ਸੀ। ਇਸ ਵਾਰ ਸ਼ੋਅ 'ਚ 6 ਫਾਈਨਲਿਸਟ ਬਚੇ ਹਨ, ਜਿਸ 'ਚ ਟੀਵੀ ਅਦਾਕਾਰਾ ਦਿਵਿਯੰਕਾ ਤ੍ਰਿਪਾਠੀ, ਗਾਇਕ ਰਾਹੁਲ ਵੈਦਿਆ, ਅਦਾਕਾਰ ਅਰਜੁਨ ਬਿਜਲਾਨੀ, ਅਦਾਕਾਰ ਵਰੁਣ ਸੂਦ, ਅਦਾਕਾਰ ਵਿਸ਼ਾਲ ਆਦਿੱਤਿਆ ਸਿੰਘ ਅਤੇ ਅਦਾਕਾਰਾ ਸ਼ਵੇਤਾ ਸਿੰਘ ਫਾਈਨਲ 'ਚ ਪਹੁੰਚੇ ਹੋਏ ਹਨ। ਉਨ੍ਹਾਂ 'ਚੋਂ ਇੱਕ ਨੂੰ ਟਰਾਫੀ ਮਿਲੇਗੀ।

PunjabKesari

ਦੂਜੇ ਪਾਸੇ, ਕਲਰਜ਼ ਟੀਵੀ 'ਤੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਇਸ ਸੈਲੀਬ੍ਰਿਟੀ ਸ਼ੋਅ ਦਾ ਗ੍ਰੈਂਡ ਫਿਨਾਲੇ ਇਸ ਹਫ਼ਤੇ ਦੇ ਅੰਤ 'ਚ ਯਾਨੀ 25-26 ਤਰੀਕਾਂ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਗ੍ਰੈਂਡ ਫਿਨਾਲੇ ਦਾ ਪ੍ਰਸਾਰਣ ਰਾਤ 9.30 ਵਜੇ ਕੀਤਾ ਜਾਵੇਗਾ ਅਤੇ ਜੇਤੂ ਦਾ ਐਲਾਨ ਐਤਵਾਰ ਨੂੰ ਕੀਤਾ ਜਾਵੇਗਾ।

PunjabKesari

PunjabKesari

ਨੋਟ - 'ਖਤਰੋਂ ਕੇ ਖਿਲਾੜੀ 11' ਦੀ ਇਸ ਖ਼ਬਰ 'ਤੇ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਬਾਕਸ 'ਚ ਸਾਨੂੰ ਜ਼ਰੂਰ ਦੱਸੋ।

 


sunita

Content Editor

Related News