ਅੱਜ ਤੋਂ ਸ਼ੁਰੂ ਹੋ ਰਿਹੈ ‘ਖਤਰੋਂ ਕੇ ਖਿਲਾੜੀ 11’, ਜਾਨਲੇਵਾ ਐਕਸ਼ਨ ਕਰਦੇ ਨਜ਼ਰ ਆਉਣਗੇ ਟੀ. ਵੀ. ਸਿਤਾਰੇ

Saturday, Jul 17, 2021 - 02:17 PM (IST)

ਅੱਜ ਤੋਂ ਸ਼ੁਰੂ ਹੋ ਰਿਹੈ ‘ਖਤਰੋਂ ਕੇ ਖਿਲਾੜੀ 11’, ਜਾਨਲੇਵਾ ਐਕਸ਼ਨ ਕਰਦੇ ਨਜ਼ਰ ਆਉਣਗੇ ਟੀ. ਵੀ. ਸਿਤਾਰੇ

ਮੁੰਬਈ (ਬਿਊਰੋ)– ਟੀਵੀ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਦਾ 11ਵਾਂ ਸੀਜ਼ਨ ਕਾਫੀ ਦਿਨਾਂ ਤੋਂ ਖ਼ਬਰਾਂ ’ਚ ਛਾਇਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ੋਅ ਅੱਜ ਹੀ ਟੀ. ਵੀ. ’ਤੇ ਦਸਤਕ ਦੇਣ ਵਾਲਾ ਹੈ। ਜਾਨਲੇਵਾ ਖ਼ਤਰਿਆਂ ਤੇ ਸਟੰਟ ਨਾਲ ਭਰਿਆ ਇਹ ਸ਼ੋਅ ਤੁਸੀਂ ਕਿਥੇ ਦੇਖ ਸਕਦੇ ਹੋ, ਇਸ ਦੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ।

‘ਖ਼ਤਰੋਂ ਕੇ ਖਿਲਾੜੀ 11’ ਅੱਜ ਭਾਵ ਸ਼ਨੀਵਾਰ 17 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਸ਼ੋਅ ਨੂੰ ਰਾਤ ਸਾਢੇ 9 ਵਜੇ ਤੁਸੀਂ ਕਲਰਸ ਚੈਨਲ ’ਤੇ ਦੇਖ ਸਕਦੇ ਹੋ। ਦੱਸ ਦੇਈਏ ਕਿ ਇਸ ਸ਼ੋਅ ਨੂੰ ਤੁਸੀਂ ਹਰ ਵੀਕੈਂਡ ਭਾਵ ਸ਼ਨੀਵਾਰ ਤੇ ਐਤਵਾਰ ਨੂੰ ਰਾਤ ਸਾਢੇ 9 ਵਜੇ ਕਲਰਸ ਟੀ. ਵੀ. ’ਤੇ ਦੇਖ ਸਕੋਗੇ। ਇਸ ਦੇ ਨਾਲ ਹੀ ਤੁਸੀਂ ਇਸ ਸ਼ੋਅ ਨੂੰ ਆਨਲਾਈਨ ਵੂਟ ਐਪ ’ਤੇ ਵੀ ਦੇਖ ਸਕਦੇ ਹੋ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਨਾਲ ਹੀ ਇਸ ਸ਼ੋਅ ਦੇ ਕੁਝ ਪ੍ਰੋਮੋਜ਼ ਸਾਹਮਣੇ ਆਏ ਹਨ, ਜਿਨ੍ਹਾਂ ਦੇਖ ਕੇ ਪ੍ਰਸ਼ੰਸਕ ਬੇਸਬਰੀ ਨਾਲ ਇਸ ਸ਼ੋਅ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਵੀਡੀਓਜ਼ ’ਚ ਇਕ ਪਾਸੇ ਜਿਥੇ ਮੁਕਾਬਲੇਬਾਜ਼ਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦਾ ਡਰ ਵੀ ਦੇਖਣ ਨੂੰ ਮਿਲ ਰਿਹਾ ਹੈ।

ਦੱਸ ਦੇਈਏ ਕਿ ਕੋਵਿਡ ਦੇ ਚਲਦਿਆਂ ਇਸ ਵਾਰ ‘ਖ਼ਤਰੋਂ ਕੇ ਖਿਲਾੜੀ 11’ ਦਾ ਸ਼ੂਟ ਸਾਊਥ ਅਫਰੀਕਾ ਦੇ ਕੇਪਟਾਊਨ ’ਚ ਹੋਇਆ ਹੈ। ਸ਼ੋਅ ’ਚ ਇਸ ਵਾਰ 13 ਮੁਕਾਬਲੇਬਾਜ਼ ਨਜ਼ਰ ਆਉਣਗੇ। ਇਨ੍ਹਾਂ ’ਚ ਸ਼ਵੇਤਾ ਤਿਵਾਰੀ, ਦਿਵਿਆਂਕਾ ਤ੍ਰਿਪਾਠੀ, ਨਿੱਕੀ ਤੰਬੋਲੀ, ਆਸਥਾ ਗਿੱਲ, ਮਹਿਕ ਚਹਿਲ, ਸਨਾ ਮਕਬੂਲ, ਅਭਿਨਵ ਸ਼ੁਕਲਾ ਸਮੇਤ ਹੋਰ ਸਿਤਾਰੇ ਵੀ ਸ਼ਾਮਲ ਹਨ।

ਨੋਟ– ਇਸ ਸ਼ੋਅ ਨੂੰ ਦੇਖਣ ਲਈ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News