ਇਨ੍ਹਾਂ 2 ਮੁਕਾਬਲੇਬਾਜ਼ਾਂ ਨੂੰ ਪਛਾੜ ਕਰਿਸ਼ਮਾ ਤੰਨਾ ਨੇ ਜਿੱਤਿਆ 'ਖਤਰੋਂ ਕੇ ਖਿਲਾੜੀ' ਦਾ ਖ਼ਿਤਾਬ

7/27/2020 9:24:32 AM

ਨਵੀਂ ਦਿੱਲੀ (ਵੈੱਬ ਡੈਸਕ) : ਕੋਰੋਨਾ ਵਾਇਰਸ ਦੇ ਚੱਲਦਿਆਂ ਕਲਰਸ ਦੇ ਗੇਮ ਸ਼ੋਅ 'ਖਤਰੋਂ ਕੇ ਖਿਲਾੜੀ' ਸੀਜ਼ਨ 10 'ਚ ਠਹਿਰਾਅ ਆਇਆ ਸੀ ਪਰ ਸ਼ੋਅ ਨੂੰ ਕੱਲ੍ਹ ਰਾਤ ਅਦਾਕਾਰਾ ਕਰਿਸ਼ਮਾ ਤੰਨਾ ਦੇ ਰੂਪ 'ਚ ਨਵਾਂ ਜੇਤੂ ਮਿਲਿਆ। ਕਰਿਸ਼ਮਾ ਤੰਨਾ ਨੇ ਅਦਾਕਾਰ-ਕੋਰਿਓਗ੍ਰਾਫਰ ਅਤੇ ਅਦਾਕਾਰ ਕਰਨ ਪਟੇਲ ਨੂੰ ਹਰਾ ਕੇ ਸ਼ੋਅ ਦੀ ਟਰਾਫੀ ਆਪਣੇ ਨਾਂ ਕੀਤੀ।
PunjabKesari
ਫ਼ਿਲਮ ਨਿਰਮਾਤਾ ਰੋਹਿਤ ਸ਼ੈਟੀ ਵੱਲੋਂ ਹੋਸਟ ਕੀਤੇ ਇਸ ਸੀਜ਼ਨ ਨੂੰ ਬੁਲਗਾਰੀਆ 'ਚ ਫਿਲਮਾਇਆ ਗਿਆ ਸੀ, ਜਿਸ ਦਾ ਫਿਨਾਲੇ ਪਿਛਲੇ ਹਫ਼ਤੇ ਫ਼ਿਲਮ ਸਿਟੀ ਸਟੂਡੀਓ 'ਚ ਸ਼ੂਟ ਕੀਤਾ ਗਿਆ ਸੀ। ਕਈ ਰਿਐਲਿਟੀ ਸ਼ੋਅ 'ਚ ਹਿੱਸਾ ਲੈ ਚੁੱਕੀ ਕਰਿਸ਼ਮਾ ਤੰਨਾ ਇਸ ਜਿੱਤ ਨਾਲ ਸੱਤਵੇਂ ਆਸਮਾਨ 'ਤੇ ਹੈ। ਇਸ ਸ਼ੋਅ 'ਚ ਕਰਿਸ਼ਮਾ ਬੀਤੇ 6 ਸੀਜ਼ਨ 'ਚ ਹੁਣ ਤੱਕ ਦੀ ਪਹਿਲੀ ਮਹਿਲਾ ਜੇਤੂ ਹੈ। ਅਦਾਕਾਰਾ ਨੇ ਦੱਸਿਆ ਕਿ ਜਦੋਂ ਉਹ ਫਿਨਾਲੇ ਦੀ ਸ਼ੂਟਿੰਗ ਤੋਂ ਬਾਅਦ ਘਰ ਪਰਤੀ ਤਾਂ ਉਸ ਦਾ ਫੁੱਲਾਂ ਤੇ ਮੋਮਬੱਤੀਆਂ ਨਾਲ ਸੁਵਾਗਤ ਕੀਤਾ ਗਿਆ।
PunjabKesari
ਦੱਸਣਯੋਗ ਹੈ ਕਿ ਫਿਨਾਲੇ ਨੂੰ ਛੱਡ ਕੇ ਪੂਰੇ ਸ਼ੋਅ ਦੇ ਟੈਲੀਕਾਸਟ ਹੋਣ ਤੋਂ ਪਹਿਲਾਂ ਹੀ ਸ਼ੂਟ ਕੀਤਾ ਗਿਆ ਸੀ ਪਰ ਫਿਨਾਲੇ ਨੂੰ ਕੋਰੋਨਾ ਵਾਇਰਸ ਦੇ ਪਸਾਰ ਕਾਰਨ ਰੋਕ ਦਿੱਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita